ਜੇ ਤੁਸੀਂ ਵੀ ਖਾਂਦੇ ਹੋ ਅਮੂਲ ਦਾ ਦੇਸੀ ਘਿਓ ਤਾਂ ਦਿਓ ਧਿਆਨ, ਜਾਰੀ ਹੋਈ ਐਡਵਾਈਜ਼ਰੀ

Saturday, Oct 26, 2024 - 02:06 PM (IST)

ਚੰਡੀਗੜ੍ਹ : ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਮਸ਼ਹੂਰ ਡੇਅਰੀ ਬ੍ਰਾਂਡ ਅਮੂਲ (AMUL) ਨੇ ਆਪਣੇ ਗਾਹਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਦਰਅਸਲ, ਅਮੂਲ ਦੇ ਨਾਮ 'ਤੇ ਨਕਲੀ ਘਿਓ ਬ੍ਰਾਂਡਿਡ ਕੰਪਨੀ ਦੀ ਪੈਕਿੰਗ ਕਰਕੇ ਧੜੱਲੇ ਨਾਲ ਬਾਜ਼ਾਰ ਵਿਚ ਵਿੱਕ ਰਿਹਾ ਹੈ, ਜਿਸ ਨੂੰ ਲੈ ਕੇ ਹੁਣ ਅਮੂਲ ਨੇ ਗਾਹਕਾਂ ਨੂੰ ਨਕਲੀ ਅਮੂਲ ਘਿਓ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ : ਮੁਲਾਜ਼ਮਾਂ ਦੇ ਭੱਤਿਆਂ ਵਿਚ ਵਾਧਾ, ਨੋਟੀਫਿਕੇਸ਼ਨ ਜਾਰੀ

ਕੰਪਨੀ ਮੁਤਾਬਕ ਕੁਝ ਏਜੰਟ ਮਾਰਕੀਟ ਵਿਚ ਨਕਲੀ ਘਿਓ ਵੇਚ ਰਹੇ ਹਨ। ਜੋ ਲੀਟਰ ਪੈਕ ਵਿਚ ਵੇਚਿਆ ਜਾ ਰਿਹਾ ਹੈ। ਉਕਤ ਜਾਣਕਾਰੀ ਅਮੂਲ ਨੇ ਆਪਣੇ ਟਵਿੱਟਰ ਹੈਂਡਲਰ ਪੇਜ਼ 'ਤੇ ਸਾਂਝੀ ਕੀਤੀ ਹੈ। ਅਮੂਲ ਨੇ ਆਪਣੀ ਐਡਵਾਈਜ਼ਰੀ ਵਿਚ ਕਿਹਾ ਹੈ ਕਿ ਉਸ ਨੇ ਨਕਲੀ ਉਤਪਾਦਾਂ ਤੋਂ ਬਚਣ ਲਈ ਜਾਅਲੀ ਪਰੂਫ ਕਾਰਟਨ ਪੈਕ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਗਾਹਕਾਂ ਨੂੰ ਸੁਚੇਤ ਰਹਿਣ ਅਤੇ ਖਰੀਦਣ ਤੋਂ ਪਹਿਲਾਂ ਪੈਕਿੰਗ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਅਸਲੀ ਉਤਪਾਦਨ ਹੀ ਖਰੀਦਿਆ ਜਾ ਸਕੇ। 

 


Gurminder Singh

Content Editor

Related News