ਸ਼ਹੀਦ ਭਗਤ ਸਿੰਘ ਏਅਰਪੋਰਟ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਬਣੇ ਪਵਨ ਦੀਵਾਨ

Tuesday, Oct 22, 2024 - 01:57 PM (IST)

ਸ਼ਹੀਦ ਭਗਤ ਸਿੰਘ ਏਅਰਪੋਰਟ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਬਣੇ ਪਵਨ ਦੀਵਾਨ

ਨਿਊਯਾਰਕ/ਲੁਧਿਆਣਾ (ਰਾਜ  ਗੋਗਨਾ)- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਏਅਰਪੋਰਟ, ਚੰਡੀਗੜ੍ਹ ਦੀ ਏਅਰਪੋਰਟ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਏਅਰਪੋਰਟ, ਚੰਡੀਗੜ੍ਹ ਦੇ ਮੁੱਖ ਕਾਰਜਕਾਰੀ ਅਫਸਰ ਅਜੇ ਵਰਮਾ ਵੱਲੋਂ ਇਸ ਸਬੰਧੀ ਜਾਰੀ ਕੀਤੇ ਗਏ ਅਧਿਕਾਰਿਕ ਪੱਤਰ ਮੁਤਾਬਕ ਇਸ ਕਮੇਟੀ ਦੇ ਚੇਅਰਮੈਨ ਚੰਡੀਗੜ੍ਹ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਅਤੇ ਕੋ-ਚੇਅਰਮੈਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਾਲਵਿੰਦਰ ਸਿੰਘ ਕੰਗ ਹਨ। 

ਇਹ ਵੀ ਪੜ੍ਹੋ: ਭਾਰਤੀਆਂ ਲਈ ਹੁਣ ਬ੍ਰਿਟੇਨ 'ਚ ਪੜ੍ਹਾਈ ਕਰਨਾ ਹੋਵੇਗਾ ਔਖਾ, ਸਟੂਡੈਂਟ ਵੀਜ਼ਾ ਨੂੰ ਲੈ ਕੇ ਹੋਈ ਇਹ ਤਬਦੀਲੀ

ਦੀਵਾਨ ਤੋਂ ਇਲਾਵਾ, ਮੁਹਾਲੀ ਤੋਂ ਐੱਮ.ਐੱਲ.ਏ. ਕੁਲਵੰਤ ਸਿੰਘ, ਏਅਰਲਾਈਨਜ਼ ਆਪਰੇਟਰ ਕਮੇਟੀ ਦੇ ਪ੍ਰਤੀਨਿਧੀ, ਸੀ.ਏ.ਐੱਸ.ਓ. ਭੁਵਨੇਸ਼ ਕੁਮਾਰ, ਐੱਸ.ਐੱਸ.ਪੀ. ਚੰਡੀਗੜ੍ਹ, ਡੀ.ਸੀ. ਚੰਡੀਗੜ੍ਹ, ਸਾਬਕਾ ਮੇਅਰ ਰਵਿੰਦਰ ਪਾਲ ਸਿੰਘ ਪਾਲੀ, ਚੰਡੀਗੜ੍ਹ ਕਾਂਗਰਸ ਪ੍ਰਧਾਨ ਐੱਚ.ਐੱਸ ਲੱਕੀ, ਸੀਨੀਅਰ ਕਾਂਗਰਸੀ ਆਗੂ ਗੁਰਮੇਲ ਪਹਿਲਵਾਨ ਤੇ ਆਮ ਆਦਮੀ ਪਾਰਟੀ ਆਗੂ ਚੰਦਰਮੁਖੀ ਸ਼ਰਮਾ ਨੂੰ ਵੀ ਇਸ ਕਮੇਟੀ ਦਾ ਮੈਂਬਰ ਥਾਪਿਆ ਗਿਆ ਹੈ। ਇਸ ਕਮੇਟੀ ਦਾ ਜਿੰਮਾ ਏਅਰਪੋਰਟ ਆਉਣ ਵਾਲੇ ਮੁਸਾਫ਼ਰਾਂ ਦੀ ਸੁਵਿਧਾ ਲਈ ਕੰਮ ਕਰਨਾ ਅਤੇ ਇਸ ਸਬੰਧੀ ਏਅਰਪੋਰਟ ਅਥਾਰਟੀ ਨੂੰ ਸਮੇਂ-ਸਮੇਂ 'ਤੇ ਸਲਾਹ ਦੇਣਾ ਰਹੇਗਾ।

ਇਹ ਵੀ ਪੜ੍ਹੋ: 60 ਸਾਲ ਬਾਅਦ ਰਿਹਾਅ ਹੋਇਆ ਸਾਬਕਾ ਮੁੱਕੇਬਾਜ਼, ਬਿਨਾਂ ਕਸੂਰ ਜੇਲ੍ਹ 'ਚ ਹੀ ਲੰਘ ਗਈ ਅੱਧੀ ਜ਼ਿੰਦਗੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News