ਦੇਸ਼ ਭਗਤ ਨੌਜਵਾਨਾਂ ਦੇ ਘੋਰ ਅਪਮਾਨ ਲਈ ਪ੍ਰਤਾਪ ਸਿੰਘ ਬਾਜਵਾ ਮੰਗੇ ਮੁਆਫ਼ੀ : ਪ੍ਰੋ: ਸਰਚਾਂਦ
Thursday, Jun 30, 2022 - 10:59 AM (IST)
ਅੰਮ੍ਰਿਤਸਰ (ਮਮਤਾ) - ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਵਿਚ ਪੰਜਾਬ ਦੇ ਦੇਸ਼ ਭਗਤ ਨੌਜਵਾਨਾਂ ਦਾ ਅਪਮਾਨ ਕਰਨ ਲਈ ਵਿਰੋਧੀ ਧਿਰ ਦੇ ਕਾਂਗਰਸੀ ਪ੍ਰਤਾਪ ਸਿੰਘ ਬਾਜਵਾ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸੀਲ ਅਗਵਾਈ ’ਚ ਭਾਰਤ ਦਾ ਪ੍ਰਭਾਵ ਵਿਸ਼ਵ ਰਾਜਨੀਤੀ ’ਚ ਲਗਾਤਾਰ ਵਧ ਰਿਹਾ ਹੈ, ਜੋ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ। ਐੱਨ. ਡੀ. ਏ. ਸਰਕਾਰ ਵੱਲੋਂ ਫੌਜ ਦੀ ਭਰਤੀ ਲਈ ਹਾਲ ’ਚ ਜਾਰੀ ‘ਅਗਨੀਪਥ ਸਕੀਮ’ ਦੀ ਮੁਖਾਲਫਤ ਭਾਵੇਂ ਰੁਕ ਗਈ ਪਰ ਕਾਂਗਰਸ, ਆਮ ਆਦਮੀ ਪਾਰਟੀ ਅਤੇ ਪਾਕਿਸਤਾਨ ਇਸ ਪ੍ਰਤੀ ਹਾਲੇ ਵੀ ਲੋਕਾਂ ਨੂੰ ਗੁਮਰਾਹ ਕਰਨ ਅਤੇ ਸਗੂਫੇ ਛੱਡਣ ਤੋਂ ਪਿੱਛੇ ਨਹੀਂ ਹਟ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)
ਉਨ੍ਹਾਂ ਕਿਹਾ ਕਿ ਇਸ ਅਗਨੀਪਥ ਸਕੀਮ ਤੋਂ ਘਬਰਾ ਕੇ ਪਾਕਿਸਤਾਨ ਵੀ ਸੋਸ਼ਲ ਮੀਡੀਆ ਅਤੇ ਟਵਿਟਰ ਰਾਹੀਂ ਇਸ ਖ਼ਿਲਾਫ਼ ਭਡ਼ਕਾਹਟ ਅਤੇ ਗਲਤਫਹਿਮੀਆਂ ਪੈਦਾ ਕਰਨ ਲਈ ਖੁੱਲ੍ਹੇਆਮ ਪ੍ਰਾਪੇਗੰਡਾ ਕਰ ਰਿਹਾ ਹੈ। ਉਸੇ ਤਰਾਂ ਪੰਜਾਬ ਵਿਧਾਨ ਸਭਾ ’ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਕਤ ਸਕੀਮ ਬਾਰੇ ਅਧੂਰੀ ਜਾਣਕਾਰੀ ਦੇ ਕੇ ਹਾਊਸ ਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਉਨ੍ਹਾਂ ਸਖਤ ਨਿਖੇਧੀ ਕੀਤੀ । ਉਨ੍ਹਾਂ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ’ਜੰਗ ਦੌਰਾਨ ਕਿਤੋਂ ਫਾਇਰ ਆਇਆ ਇਹ ਬੂਟ ਲਾਹ ਕੇ ਭੱਜਣਗੇ’। ਇਸ ’ਤੇ ਇਤਰਾਜ ਜਤਾਇਆ ਤੇ ਉਸ ਨੂੰ ਆਪਣੇ ਸ਼ਬਦ ਵਾਪਸ ਲੈਣ ਅਤੇ ਮੁਆਫੀ ਮੰਗਣ ਲਈ ਕਿਹਾ।
ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਵਿਜੀਲੈਂਸ ਵਿਭਾਗ ਦੀ ਟੀਮ ਨੇ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ GNDU ਤੋਂ ਕੀਤਾ ਗ੍ਰਿਫ਼ਤਾਰ
ਉਨ੍ਹਾਂ ਇਤਿਹਾਸ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਦਾ ਨੌਜਵਾਨ ਵਿਦੇਸ਼ੀ ਹਮਲਿਆਂ ਅਤੇ ਚੁਨੌਤੀਆਂ ਸਮੇਂ ਸੀਨਾ ਤਾਣ ਕੇ ਖੜ੍ਹਾ ਹੁੰਦਿਆਂ ਦੇਸ ਲਈ ਉਸਾਰੂ ਭੂਮਿਕਾ ਨਿਭਾਉਂਦਾ ਆ ਰਿਹਾ ਹੈ, ਭਾਵੇਂ ਉਹ ਸੈਨਾ ਵਿਚ ਨਾ ਵੀ ਹੋਵੇ। ਉਨ੍ਹਾਂ ਕਿਹਾ ਕਿ ਅਗਨੀਪਥ ਬੇਰੁਜ਼ਗਾਰੀ ਅਤੇ ਨਸ਼ੇ ਦੀ ਲਤ ਨਾਲ ਜੂਝ ਰਹੇ ਭਾਰਤੀ ਨੌਜਵਾਨਾਂ ਨੂੰ ਸਹੀ ਰਸਤੇ ’ਤੇ ਲਿਆਉਣ ਲਈ ਇਹ ਇੱਕ ਸਫਲ ਯੋਜਨਾ ਸਿੱਧ ਹੋਵੇਗੀ। ਹਰ ਸਾਲ ਹੋਣ ਵਾਲੀ ਭਰਤੀ ਲਈ ਵੱਡੀ ਗਿਣਤੀ ’ਚ ਨੌਜਵਾਨਾਂ ’ਚ ਉਤਸ਼ਾਹ ਅਤੇ ਮੁਕਾਬਲੇ ਦੀ ਭਾਵਨਾ ਉਨ੍ਹਾਂ ਨੂੰ ਚੁਣੇ ਜਾਣ ਲਈ ਨਸ਼ਿਆਂ ਤੋਂ ਦੂਰ ਕਰਦਿਆਂ ਸਰੀਰਕ ਕਸਰਤ ਵਲ ਧਿਆਨ ਕੇਂਦਰਿਤ ਕਰਨ ਦਾ ਜ਼ਰੀਆ ਬਣੇਗਾ। ਇਸੇ ਤਰਾਂ ਭਾਜਪਾ ਸਾਸਿਤ ਸੂਬਾ ਸਰਕਾਰਾਂ ਨੇ ਨੌਕਰੀਆਂ ਵਿਚ ਪ੍ਰਮੁੱਖਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਭਰਤੀ ਲਈ ਉਮਰ ਯੋਗਤਾ ਵਿਚ ਤਿੰਨ ਸਾਲ ਦੀ ਛੂਟ ਵੀ ਦਿੱਤੀ ਜਾਣੀ ਹੈ।
ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਸਿਮਰਨਜੀਤ ਸਿੰਘ ਮਾਨ ਕੋਰੋਨਾ ਪਾਜ਼ੇਟਿਵ, ਟਵੀਟ ਕਰ ਕਹੀ ਇਹ ਗੱਲ
ਤਸੱਲੀ ਵਾਲੀ ਗੱਲ ਹੈ ਕਿ ਇਨ੍ਹਾਂ ਅਨੁਸ਼ਾਸਿਤ ਨੌਜਵਾਨਾਂ ਨੂੰ ਬੈਂਕਾਂ ਅਤੇ ਨਿੱਜੀ ਤੇ ਨਾਮੀ ਕੰਪਨੀਆਂ ਵੱਲੋਂ ਵੀ ਨੌਕਰੀਆਂ ਦਾ ਭਰੋਸਾ ਦਿੱਤਾ ਗਿਆ ਹੈ। ਸੈਨਿਕ ਭਰਤੀ ਦਾ ਇਹ ਨਵਾਂ ਮਾਡਲ ਨਾ ਕੇਵਲ ਹਥਿਆਰਬੰਦ ਬਲਾਂ ਦੇ ਲਈ ਨਵੀਂ ਸਮਰੱਥਾ ਖੋਲ੍ਹੇਗਾ ਸਗੋਂ ਨਿੱਜੀ ਖੇਤਰ ‘ਚ ਨੌਜਵਾਨਾਂ ਲਈ ਕਈ ਨਵੇਂ ਮੌਕੇ ਖੋਲ੍ਹੇਗਾ। ਇਸ ਸਕੀਮ ਦੀ ਤੁਲਨਾ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿਖਲਾਈ ਕੇਂਦਰ ਖੋਲ੍ਹ ਕੇ ਹਰ ਸਿੱਖ ਨੌਜਵਾਨ ਨੂੰ ਸਵੈ ਰੱਖਿਆ ਅਤੇ ਰੁਜਗਾਰ ਪ੍ਰਾਪਤੀ ਲਈ ਰਵਾਇਤੀ ਸੈਨਿਕ ਟਰੇਨਿੰਗ ਦੇ ਕੇ ਅਨੁਸਾਸਿਤ ਕਰਨ ਦੇ ਵਿਚਾਰਾਂ ਨਾਲ ਕੀਤੀ ਜਾ ਸਕਦੀ ਹੈ। ਉਂਝ ਅਗਨੀਪਥ ਵਰਗੀਆਂ ਯੋਜਨਾਵਾਂ ਕੁਝ ਬਦਲਵੇਂ ਰੂਪ ਵਿਚ ਇਸਰਾਈਲ, ਦੱਖਣੀ ਕੋਰੀਆ, ਉੱਤਰੀ ਕੋਰੀਆ, ਇਰੀਟਰੀਆ, ਸਵਿਟਜਰਲੈਂਡ, ਬਰਾਜੀਲ, ਸੀਰੀਆ, ਜਾਰਜੀਆ, ਲਿਥੁਆਨੀਆ, ਸਵੀਡਨ, ਗਰੀਸ, ਇਰਾਨ ਅਤੇ ਕਿਊਬਾ ਆਦਿ ਕਈ ਦੇਸਾਂ ਵਿਚ ਪਹਿਲਾਂ ਲਾਗੂ ਹਨ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਏਸੀਆ ਦਾ ਹੈ ਅਤੇ ਭਾਰਤ ਦੀ ਭੂਮਿਕਾ ਇਸ ’ਚ ਅਹਿਮ ਰਹੇਗੀ। ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿੱਚ ਭਾਰਤ ਦੀ 8.7 ਫੀਸਦੀ ਵਾਧਾ ਅਤੇ ਫੌਜੀ ਸਮਰੱਥਾ ਭਾਰਤੀ ਰਾਸ਼ਟਰ ਦੇ ਉਭਾਰ ਅਤੇ ਤਾਕਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਗਲੋਬਲ ਅਰਥਵਿਵਸਥਾ ਵਿੱਚ ਮੰਦੀ ਦੇ ਬਾਵਜੂਦ, ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਭਾਰਤ ਦੀ ਪਛਾਣ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਸ਼ਕਤੀ ਦਾ ਸਭ ਤੋਂ ਪ੍ਰਭਾਵਸ਼ਾਲੀ ਸਰੋਤ ਨੌਜਵਾਨ ਹੁੰਦੇ ਹਨ। ਨੌਜਵਾਨਾਂ ਦੀ ਇਸ ਸਮਰੱਥਾ ਦੀ ਸਹੀ ਵਰਤੋਂ ਭਾਰਤ ਨੂੰ ਵਿਸ਼ਵ ਵਿੱਚ ਮੋਹਰੀ ਹੋਣ ਤੋਂ ਨਹੀਂ ਰੋਕ ਸਕੇਗੀ। ਇਸ ਲਈ ਮੈਂ ‘ਅਗਨੀਪਥ’ ਦਾ ਸਮਰਥਨ ਕਰਦਾ ਹਾਂ।
ਪੜ੍ਹੋ ਇਹ ਵੀ ਖ਼ਬਰ: ਵੱਡੀ ਕਾਮਯਾਬੀ: 6 ਮਹੀਨੇ ਪਹਿਲਾਂ ਕਰਤਾਰਪੁਰ ਤੋਂ ਅਗਵਾ ਹੋਇਆ 13 ਸਾਲਾ ਬੱਚਾ ਜਲੰਧਰ ਦੇ ਢਾਬੇ ਤੋਂ ਬਰਾਮਦ