ਡੇਰਾਬੱਸੀ 'ਚ ਕਾਂਗਰਸ ਨੇ ਰਚਿਆ ਇਤਿਹਾਸ, ਬਹੁਮਤ ਹਾਸਲ ਕਰਦਿਆਂ ਜਿੱਤੀਆਂ 13 ਸੀਟਾਂ
Wednesday, Feb 17, 2021 - 12:07 PM (IST)

ਡੇਰਾਬੱਸੀ (ਅਨਿਲ) : ਡੇਰਾਬੱਸੀ ਨਗਰ ਕੌਂਸਲ ਦੀਆਂ ਚੋਣਾਂ 'ਚ ਆਏ ਨਤੀਜਿਆਂ 'ਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਕਾਂਗਰਸ ਦੇ ਉਮੀਦਵਾਰ ਜਿੱਤਣ 'ਤੇ ਦੀਪਇੰਦਰ ਸਿੰਘ ਢਿੱਲੋਂ ਨੇ ਹਲਕੇ 'ਚ ਕੀਤੇ ਵਿਕਾਸ ਦੇ ਕੰਮਾਂ ਨੂੰ ਲੋਕਾਂ ਵੱਲੋਂ ਦਿੱਤਾ ਫ਼ਤਵਾ ਦੱਸਿਆ। ਇਸ ਵਾਰ ਅਕਾਲੀ ਦਲ ਦੇ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੂੰ ਮੂੰਹ ਦੀ ਖਾਣੀ ਪਈ ਹੈ। ਸ਼ਰਮਾ ਲੋਕਾਂ ਨੂੰ ਪਿਛਲੇ 10 ਸਾਲਾਂ ਤੋਂ ਗੁੰਮਰਾਹ ਕਰਦਾ ਆ ਰਿਹਾ ਸੀ।
ਇਹ ਵੀ ਪੜ੍ਹੋ : ਸਥਾਨਕ ਚੋਣਾਂ : 'ਸਮਰਾਲਾ' ’ਚ ਕਾਂਗਰਸ ਦੀ ਵੱਡੀ ਜਿੱਤ, 10 ਸਾਲਾਂ ਬਾਅਦ ਮੁੜ ਹਾਸਲ ਕੀਤੀ ਪ੍ਰਧਾਨਗੀ
ਅੱਜ ਉਹ ਆਪਣੇ ਹੀ ਘਰ 'ਚ ਹਾਰ ਚੁੱਕਾ ਹੈ। ਢਿੱਲੋਂ ਨੇ ਕਿਹਾ ਕਿ ਇਹ ਤਾਂ ਅਜੇ ਸੈਮੀਫਾਈਨਲ ਮੈਚ ਹੋਇਆ ਹੈ, ਫਾਈਨਲ ਮੈਚ ‘ਚ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ-ਭਾਜਪਾ ਦਾ ਸਫ਼ਾਇਆ ਹੋਣਾ ਹੈ। ਡੇਰਾਬੱਸੀ ਸਰਕਾਰੀ ਕਾਲਜ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਦੀ ਹੋਈ ਗਿਣਤੀ ਦੌਰਾਨ ਆਏ ਨਤੀਜਿਆਂ ਦੇ ਵੇਰਵੇ ਇਸ ਤਰ੍ਹਾਂ ਹਨ-
ਵਾਰਡ ਨੰਬਰ-1 ਤੋਂ ਅਕਾਲੀ ਦਲ ਦੇ ਉਮੀਦਵਾਰ ਜਸਵਿੰਦਰ ਕੌਰ ਪਤਨੀ ਮਨਜੀਤ ਸਿੰਘ 5 ਵੋਟਾਂ ਤੋਂ, ਵਾਰਡ ਨੰਬਰ-2 ਤੋਂ ਕਾਂਗਰਸ ਉਮੀਦਵਾਰ ਭੁਪਿੰਦਰ ਸਿੰਘ 1069 ਵੋਟਾਂ ਤੋਂ, ਵਾਰਡ ਨੰਬਰ-3 ਤੋਂ ਕਾਂਗਰਸ ਦੇ ਉਮੀਦਵਾਰ ਰਜਨੀ ਪਤਨੀ ਸੁਨੀਲ ਰਾਣਾ 415 ਵੋਟਾਂ ਤੋਂ, ਵਾਰਡ ਨੰਬਰ-4 ਤੋਂ ਅਕਾਲੀ ਦਲ ਦੇ ਉਮੀਦਵਾਰ ਮਾਨਵਿੰਦਰਪਾਲ ਸਿੰਘ ਟੋਨੀ 345 ਵੋਟਾਂ ਤੋਂ, ਵਾਰਡ ਨੰਬਰ-5 ਤੋਂ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਕੌਰ ਪਤਨੀ ਬਲਜਿੰਦਰ ਸਿੰਘ 313 ਵੋਟਾਂ ਤੋਂ, ਵਾਰਡ ਨੰਬਰ-6 ਤੋਂ ਕਾਂਗਰਸ ਦੇ ਉਮੀਦਵਾਰ ਰਾਮਦੇਵ ਸ਼ਰਮਾ 1022 ਵੋਟਾਂ ਤੋਂ, ਵਾਰਡ ਨੰਬਰ-7 ਤੋਂ ਕਾਂਗਰਸ ਉਮੀਦਵਾਰ ਬਿਪਨਦੀਪ ਕੌਰ ਪਤਨੀ ਦਵਿੰਦਰ ਸਿੰਘ 683 ਵੋਟਾਂ ਤੋਂ, ਵਾਰਡ ਨੰਬਰ-8 ਤੋਂ ਕਾਂਗਰਸ ਦੇ ਉਮੀਦਵਾਰ ਜਸਵਿੰਦਰ ਸਿੰਘ 198 ਵੋਟਾਂ ਤੋਂ, ਵਾਰਡ ਨੰਬਰ-9 ਤੋਂ ਕਾਂਗਰਸ ਦੇ ਬਾਗੀ ਆਜ਼ਾਦ ਉਮੀਦਵਾਰ ਆਸ਼ਾ ਸ਼ਰਮਾ ਪਤਨੀ ਭੁਪਿੰਦਰ ਸ਼ਰਮਾ 335 ਵੋਟਾਂ ਤੋਂ, ਵਾਰਡ ਨੰਬਰ-10 ਤੋਂ ਕਾਂਗਰਸ ਉਮੀਦਵਾਰ ਜਸਪ੍ਰੀਤ ਸਿੰਘ ਲੱਕੀ 321 ਵੋਟਾਂ ਤੋਂ, ਵਾਰਡ ਨੰਬਰ-11 ਤੋਂ ਕਾਂਗਰਸ ਉਮੀਦਵਾਰ ਇੰਦੂ ਸੈਣੀ ਪਤਨੀ ਚਮਨ ਕੁਮਾਰ ਸੈਣੀ 1026 ਵੋਟਾਂ ਤੋਂ, ਵਾਰਡ ਨੰਬਰ-12 ਤੋਂ ਭਾਜਪਾ ਉਮੀਦਵਾਰ ਅਮਿਤ ਵਰਮਾ 101 ਵੋਟਾਂ ਤੋਂ, ਵਾਰਡ ਨੰਬਰ-13 ਤੋਂ ਭਾਜਪਾ ਛੱਡ ਕੇ ਆਜ਼ਾ ਉਮੀਦਵਾਰ ਵਜੋਂ ਆਸ਼ੂ ਉਪਨੇਜਾ ਪਤਨੀ ਨਰੇਸ਼ ਉਪਨੇਜਾ 327 ਵੋਟਾਂ ਤੋਂ, ਵਾਰਡ ਨੰਬਰ-14 ਤੋਂ ਕਾਂਗਰਸ ਉਮੀਦਵਾਰ ਰਣਜੀਤ ਸਿੰਘ ਰੈਡੀ 957 ਵੋਟਾਂ ਤੋਂ, ਵਾਰਡ ਨੰਬਰ-15 ਤੋਂ ਕਾਂਗਰਸ ਉਮੀਦਵਾਰ ਸੁਸ਼ਮਾ ਚੱਢਾ ਪਤਨੀ ਉਪਿਦਰ ਚੱਢਾ 419 ਵੋਟਾਂ ਤੋਂ, ਵਾਰਡ ਨੰਬਰ-16 ਤੋਂ ਕਾਂਗਰਸ ਉਮੀਦਵਾਰ ਹਰਵਿੰਦਰ ਸਿੰਘ ਪਟਵਾਰੀ 252 ਵੋਟਾਂ ਤੋਂ, ਵਾਰਡ ਨੰਬਰ-17 ਤੋਂ ਕਾਂਗਰਸ ਉਮੀਦਵਾਰ ਕੁਲਵਿੰਦਰ ਕੌਰ ਪਤਨੀ ਜਸਪਾਲ ਸਿੰਘ 569 ਵੋਟਾਂ ਤੋਂ, ਵਾਰਡ ਨੰਬਰ-18 ਤੋਂ ਅਕਾਲੀ ਦਲ ਉਮੀਦਵਾਰ ਹਰਵਿੰਦਰ ਸਿੰਘ ਪਿੰਕਾ 628 ਵੋਟਾਂ ਤੋਂ, ਵਾਰਡ ਨੰਬਰ-19 ਤੋਂ ਕਾਂਗਰਸ ਉਮੀਦਵਾਰ ਐਡਵੋਕੇਟ ਵਿਕਰਾਂਤ 356 ਵੋਟਾਂ ਤੋਂ ਜੇਤੂ ਰਹੇ।
ਡੇਰਾਬੱਸੀ 'ਚ ਇਸ ਵਾਰ 10 ਸਾਲਾਂ ਬਾਅਦ ਕਾਂਗਰਸ ਨੇ ਆਪਣਾ ਬਹੁਮਤ ਵਿਖਾ ਕੇ ਇਤਿਹਾਸ ਦੁਹਰਾਇਆ ਹੈ। ਨਗਰ ਕੌਂਸਲ ਡੇਰਾਬੱਸੀ ਦੀਆਂ ਕੁੱਲ ਵੋਟਾਂ 44019 ਵਿੱਚੋਂ 28954 ਵੋਟਾਂ ਭੁਗਤੀਆਂ ਗਈਆ। ਇਨ੍ਹਾਂ ਚੋਣਾਂ 'ਚ ਕੁੱਲ 78 ਉਮੀਦਵਾਰ ਮੈਦਾਨ 'ਚ ਸਨ, ਜਿਨ੍ਹਾਂ ਵਿੱਚੋਂ 19 ਅਕਾਲੀ ਦਲ ਤੋਂ ,19 ਕਾਂਗਰਸ ਤੋਂ ,ਇੱਕ ਬੀਐਸਪੀ ਤੋਂ, 14 ਭਾਜਪਾ ਤੋਂ, ਆਮ ਆਦਮੀ ਪਾਰਟੀ ਤੋਂ 18 ਉਮੀਦਵਾਰ ਸਨ, ਜਦੋਂ ਕਿ ਇੱਕ ਆਜ਼ਾਦ ਉਮੀਦਵਾਰ ਸੀ।
ਇਹ ਵੀ ਪੜ੍ਹੋ : 'ਪਟਿਆਲਾ' 'ਚ ਵੋਟਾਂ ਦੀ ਗਿਣਤੀ ਦੌਰਾਨ ਨਤੀਜੇ ਆਉਣੇ ਸ਼ੁਰੂ, ਜਾਣੋ ਕਿਸ ਉਮੀਦਵਾਰ ਦੀ ਹੋਈ ਜਿੱਤ
ਚੋਣਾਂ ਦੇ ਨਤੀਜਿਆਂ ਤੋਂ ਸਾਹਮਣੇ ਆਇਆ ਹੈ ਕਿ ਸਭ ਤੋਂ ਵੱਧ ਕਾਂਗਰਸ ਨੂੰ 14786 ਵੋਟਾਂ ਭੁਗਤੀਆਂ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੂੰ 7767, ਭਾਜਪਾ ਨੂੰ 2229, ਆਮ ਆਦਮੀ ਪਾਰਟੀ ਨੂੰ 1247, ਬਸਪਾ ਨੂੰ 52, ਆਜ਼ਾਦ 7 ਉਮੀਦਵਾਰਾਂ ਨੂੰ 2600 ਵੋਟਾ ਪਈਆਂ, ਜਦੋਂ ਕਿ ਸਾਰਿਆਂ ਉਮੀਦਵਾਰਾਂ ਨੂੰ ਨਕਾਰਦੇ ਹੋਏ ਨੋਟਾ ਦੇ ਹੱਕ 'ਚ ਤੇਰਾਂ ਵਾਰਡ ਤੋਂ 273 ਵਿਅਕਤੀਆਂ ਨੇ ਬਟਨ ਦਬਾਇਆ, 39 ਉਮੀਦਵਾਰਾਂ ਦੀ ਜਮਾਨਤ ਜ਼ਬਤ ਹੋਈ।
ਇਹ ਵੀ ਪੜ੍ਹੋ : 'ਬਸੰਤ ਪੰਚਮੀ' ਵਾਲੇ ਦਿਨ ਘਰ 'ਚ ਪਏ ਵੈਣ, ਚਾਈਨਾ ਡੋਰ ਨੇ ਲਈ ਮਾਪਿਆਂ ਦੀ ਇਕਲੌਤੀ ਧੀ ਦੀ ਜਾਨ
ਨੋਟ : ਡੇਰਾਬੱਸੀ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਬਾਰੇ ਦਿਓ ਆਪਣੀ ਰਾਏ