ਕਰਤਾਰਪੁਰ ਸਾਹਿਬ ਦੇ ਨਹੀਂ ਹੋ ਰਹੇ ਦਰਸ਼ਨ, ਜਾਣੋਂ ਕਿਉਂ (ਵੀਡੀਓ)
Saturday, Feb 09, 2019 - 10:18 AM (IST)
ਡੇਰਾ ਬਾਬਾ ਨਾਨਕ (ਗੁਰਪ੍ਰੀਤ ਚਾਵਲਾ) : ਡੇਰਾ ਬਾਬਾ ਨਾਨਕ ਤੋਂ ਸ਼ਰਧਾਲੂਆਂ ਨੂੰ ਪਾਕਿਸਤਾਨ 'ਚ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੁਣ ਨਹੀਂ ਹੋ ਰਹੇ। ਕਿਉਂਕਿ ਡੇਰਾ ਬਾਬਾ ਨਾਨਕ 'ਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਲਈ ਦੂਰਬੀਨਾਂ ਲਗਾਈਆਂ ਹੋਈਆਂ ਸਨ, ਜਿਨ੍ਹਾਂ ਨੂੰ ਉਤਾਰ ਲਿਆ ਗਿਆ ਹੈ।
ਦੂਰਬੀਨਾਂ ਉਤਾਰਣ ਤੋਂ ਬਾਅਦ ਸ਼ਰਧਾਲੂਆਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ। ਸ਼ਰਧਾਲੂਆਂ ਨੇ ਦੂਰਬੀਨਾਂ ਦੋਬਾਰਾ ਲਗਾਉਣ ਦੀ ਮੰਗ ਕੀਤੀ ਹੈ ਤਾਂ ਜੋ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾ ਸਕਣ। ਇਹ ਦੂਰਬੀਨ ਕਦੋਂ ਉਤਾਰੀ ਹੈ, ਕਿਉਂ ਉਤਾਰੀ ਹੈ ਤੇ ਕਿਸ ਦੇ ਕਹਿਣ 'ਤੇ ਉਤਾਰੀ ਗਈ ਹੈ, ਇਸ ਬਾਰੇ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ।