ਡੇਰਾ ਮੁਖੀ ਦੀ ਤਿਲਸਮੀ ਜਾਦੂ ਨਗਰੀ ਦੀਆਂ ਅੰਦਰਲੀਆਂ ਤਸਵੀਰਾਂ ਆਈਆਂ ਸਾਹਮਣੇ, ਦੇਖ ਨਹੀਂ ਹੋਵੇਗਾ ਖੁਦ ''ਤੇ ਯਕੀਨ

Sunday, Sep 03, 2017 - 07:34 PM (IST)

ਡੇਰਾ ਮੁਖੀ ਦੀ ਤਿਲਸਮੀ ਜਾਦੂ ਨਗਰੀ ਦੀਆਂ ਅੰਦਰਲੀਆਂ ਤਸਵੀਰਾਂ ਆਈਆਂ ਸਾਹਮਣੇ, ਦੇਖ ਨਹੀਂ ਹੋਵੇਗਾ ਖੁਦ ''ਤੇ ਯਕੀਨ

ਚੰਡੀਗੜ੍ਹ : ਇਹ ਆਲੀਸ਼ਾਨ ਤਸਵੀਰਾਂ, ਸਿਜਦੇ 'ਚ ਖੜ੍ਹੇ ਦੁਨੀਆ ਦੇ ਸੱਤ ਅਜੂਬੇ। ਇਹ ਨਜ਼ਾਰਾ ਦੇਖ ਕੇ ਕਿਸੇ ਦੀਆਂ ਵੀ ਅੱਖਾਂ ਫਟੀਆਂ ਦੀਆਂ ਫਟੀਆਂ ਤੇ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਜਾਵੇਗਾ। ਕਿਸੀ ਰਿਆਸਤ ਦੀ ਸ਼ਾਨੋ-ਸ਼ੌਕਤ ਦਾ ਅਹਿਸਾਸ ਕਰਵਾਉਣ ਵਾਲੀ ਇਹ ਥਾਂ ਤੁਹਾਨੂੰ ਆਪਣੇ ਵੱਲ ਆਉਣ ਲਈ ਮਜਬੂਰ ਕਰ ਦੇਵੇਗੀ। ਇਹ ਜਾਦੂਨਗਰੀ ਕੁਝ ਹੋਰ ਨਹੀਂ ਸਗੋਂ ਸਿਰਸਾ ਦੇ ਸੱਚਾ ਸੌਦਾ ਡੇਰੇ 'ਚ ਬਣਿਆ ਐੱਮ. ਐੱਸ. ਜੀ. ਹੋਟਲ ਹੈ। ਇੱਥੇ ਬਲਾਤਕਾਰੀ ਬਾਬਾ ਕਿੰਨੇ ਐਸ਼ੋ-ਆਰਾਮ ਨਾਲ ਰਹਿੰਦਾ ਸੀ, ਉਸ ਦੀ ਝਲਕ ਦਿਖਾਉਣ ਲਈ ਇਹ ਕਾਫੀ ਹੈ। ਕਿਸੇ ਫਾਈਵ ਸਟਾਰ ਹੋਟਲ ਤੋਂ ਵੀ ਜ਼ਿਆਦਾ ਆਲੀਸ਼ਾਨ ਦਿਸਣ ਵਾਲਾ ਇਹ ਹੋਟਲ, ਡੇਰਾ ਸੱਚਾ ਸੌਦਾ ਦੇ ਰਸੂਖ ਦਾ ਜ਼ਬਰਦਸਤ ਨਮੂਨਾ ਹੈ। ਉੱਤਮ ਦਰਜੇ ਦੀ ਕਾਰੀਗਿਰੀ, ਹਰ ਕਦਮ 'ਤੇ ਸੰਗਮਰਮਰ ਦਾ ਅਹਿਸਾਸ, ਵੱਡੀਆਂ-ਵੱਡੀਆਂ ਐੱਲ. ਈ. ਡੀ. ਸਕ੍ਰੀਨ, ਰੇਸ਼ਮ ਦੇ ਬਿਸਤਰ ਤੇ ਅੱਖਾਂ ਨੂੰ ਸਕੂਨ ਦੇਣ ਵਾਲਾ ਰੰਗ-ਬਿਰੰਗਾ ਨਜ਼ਾਰਾ। ਇਹ ਹੈ ਰਾਮ ਰਹੀਮ ਦੀ ਦੁਨੀਆ। ਉਸ ਦੀ ਜਾਦੂਨਗਰੀ।
ਰਾਮ ਰਹੀਮ ਦੇ ਇਸ ਹੋਟਲ 'ਚ ਅੰਦਰ ਹੀ ਅੰਦਰ ਮਿਊਜ਼ੀਅਮ ਤੋਂ ਲੈ ਕੇ ਸਵਿਮਿੰਗ ਪੂਲ ਤੱਕ, ਤਾਜ ਮਹਿਲ, ਐਫਿਲ ਟਾਵਰ, ਡਿਜ਼ਨੀ ਲੈਂਡ ਤੇ ਵੰਡਰਲੈਂਡ ਦੀ ਡੰਮੀ ਤੱਕ ਮੌਜੂਦ ਹੈ। ਇੱਥੇ ਅਜਿਹੇ ਸਾਰੇ ਇੰਤਜ਼ਾਮ ਹਨ, ਜੋ ਇੱਥੇ ਆਉਣ ਵਾਲਿਆਂ ਨੂੰ ਕਿਸੀ ਦੂਜੀ ਦੁਨੀਆ ਦੀ ਸ਼ਾਨੋ-ਸ਼ੌਕਤ ਦਾ ਅਹਿਸਾਸ ਕਰਵਾਉਣ ਲਈ ਕਾਫੀ ਹਨ।
ਇਸ ਹੋਟਲ ਦੇ ਕਮਰਿਆਂ ਦਾ ਕਿਰਾਇਆ ਸੁਣੋਗੇ ਤਾਂ ਤੁਹਾਨੂੰ ਚੱਕਰ ਆਉਣ ਲੱਗਣਗੇ। ਡੇਰੇ ਅੰਦਰ ਬਣੇ ਇਸ ਆਲੀਸ਼ਾਨ ਹੋਟਲ 'ਚ ਇਕ ਕਮਰੇ ਦਾ ਇਕ ਦਿਨ ਦਾ ਕਿਰਾਇਆ 30 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਹੈ। ਜੀ ਹਾਂ, ਇਕ ਲੱਖ ਰੁਪਏ ਤੱਕ। ਡੇਰੇ ਦੇ ਅੰਦਰ ਹੀ ਇਕ ਸੀਕਰੇਟ ਸਰਕੇਟ ਵੀ ਹੈ, ਜਿਸ ਵਿਚ ਡੇਰੇ ਦੇ ਸੇਵਾਦਾਰ ਬੈਟਰੀ ਰਿਕਸ਼ਾ ਰਾਹੀਂ ਪੂਰੇ ਡੇਰੇ 'ਚ ਲੋਕਾਂ ਨੂੰ ਘੁਮਾਉਂਦੇ ਹਨ। ਮਤਲਬ ਰਸੂਖਦਾਰ ਲੋਕਾਂ ਦੀ ਦੌਲਤ ਨੂੰ ਡੇਰੇ 'ਚ ਖਿੱਚਣ ਦਾ ਸਾਰਾ ਇੰਤਜ਼ਾਮ ਬਾਬੇ ਨੇ ਕੀਤਾ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਇਸ ਹੋਟਲ 'ਚ ਕਈ ਅਜਿਹੀਆਂ ਗੁਫਾਵਾਂ ਹਨ, ਜੋ ਵੱਖ-ਵੱਖ ਥਾਵਾਂ ਨੂੰ ਆਪਸ 'ਚ ਜੋੜਦੀਆਂ ਸਨ। ਮਤਲਬ ਡੇਰੇ ਦੇ ਅੰਦਰ ਵੀ ਦੋ ਵੱਖ-ਵੱਖ ਦੁਨੀਆ ਹਨ। ਇਕ ਉਹ ਜੋ ਸਿਰਫ ਰਾਮ ਰਹੀਮ ਦੀ ਸੀ ਤੇ ਦੂਜੀ ਉਹ ਜੋ ਇੱਥੇ ਆਉਣ ਵਾਲੇ ਡੇਰਾ ਸਮਰਥਕਾਂ ਲਈ ਸੀ।
ਰਾਮ ਰਹੀਮ ਦੀ ਇਸ ਮਹਿਲਾਂ ਵਰਗੀ ਦੁਨੀਆ ਨੂੰ ਦੇਖ ਕੇ ਸਿਆਸਤਦਾਨਾਂ ਦਾ ਇੱਥੇ ਨਤਮਸਤਕ ਹੋਣਾ ਕੋਈ ਵੱਡੀ ਗੱਲ ਨਹੀਂ ਲੱਗਦੀ। ਸੱਚਾ ਸੌਦਾ ਦੇ ਨਾਂ 'ਤੇ ਰਾਮ ਰਹੀਮ ਆਪਣਾ ਹੀ ਇਕ ਵੱਖਰਾ ਸਮਰਾਜ ਚਲਾ ਰਿਹਾ ਸੀ। ਇਕ ਆਪਣੀ ਦੁਨੀਆ ਜਿੱਥੋਂ ਦੀ ਸ਼ਾਨੋ-ਸ਼ੌਕਤ ਵੀ ਬਾਬੇ ਦੀ ਸੀ ਤੇ ਸਾਰੀ ਦੌਲਤ ਵੀ ਬਾਬੇ ਦੀ। ਜਿੱਥੇ ਸਾਰੀਆਂ ਸੰਸਥਾਵਾਂ ਵੀ ਬਾਬੇ ਦੀਆਂ ਸਨ ਤੇ ਇੱਥੇ ਸਿਰ ਝੁਕਾਉਣ ਵਾਲੇ ਲੋਕ ਵੀ ਸਾਰੇ ਬਾਬੇ ਦੇ ਹੀ ਸਨ। ਮਤਲਬ ਪਾਣੀ ਦੀ ਇਕ ਬੂੰਦ ਤੋਂ ਲੈ ਕੇ ਇਨਸਾਨਾਂ ਦੇ ਇਕ-ਇਕ ਸਾਹ ਤੱਕ 'ਤੇ ਬਾਬੇ ਦਾ ਰਾਜ ਸੀ ਤੇ ਬਾਬੇ ਦਾ ਮਤਲਬ ਬਲਾਤਕਾਰੀ ਰਾਮ ਰਹੀਮ ਜੋ ਹੁਣ ਜੇਲ ਦੀ ਹਵਾ ਖਾ ਰਿਹਾ ਹੈ। ਰਾਮ ਰਹੀਮ ਦੀ ਇਸ ਆਲੀਸ਼ਾਨ ਦੁਨੀਆ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਅਤੇ ਲੋਕਾਂ ਦੇ ਪੈਸੇ 'ਤੇ ਖੜ੍ਹੀ ਕੀਤੀ ਬਾਬੇ ਦੀ ਇਸ ਕਾਲੀ ਸਲਤਨਤ ਨੂੰ ਦੇਖ ਕੇ ਦੰਦਾਂ ਹੇਠ ਉਂਗਲਾਂ ਦਬਾਅ ਰਿਹਾ ਹੈ।


Related News