ਡੇਰਾ ਬਿਆਸ ਮੁਖੀ ਨੇ ਅਚਾਨਕ ਮਾਨ ਦੇ ਘਰ ਪਹੁੰਚ ਕੇ ਕੀਤੀ ਮੁਲਾਕਾਤ

Tuesday, Mar 03, 2020 - 10:17 AM (IST)

ਫਤਿਹਗੜ੍ਹ ਸਾਹਿਬ (ਰਾਜ ਕਮਲ,ਜਗਦੇਵ): ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਘਰ ਸ਼ਿਰਕਤ ਕੀਤੀ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਡੇਰਾ ਮੁਖੀ ਸਵੇਰੇ 11 ਵਜੇ ਮਾਨ ਦੀ ਰਿਹਾਇਸ਼ ਕਿਲਾ ਹਰਨਾਮ ਨਗਰ ਪਹੁੰਚੇ ਤੇ ਉਥੇ ਲਗਭਗ 45 ਮਿੰਟ ਮਾਨ ਨਾਲ ਮੁਲਾਕਾਤ ਕੀਤੀ। ਇਸ ਵੇਲੇ ਸਿਮਰਨਜੀਤ ਸਿੰਘ ਮਾਨ ਦੀ ਧਰਮ ਪਤਨੀ ਬੀਬੀ ਗੀਤਇੰਦਰ ਕੌਰ ਮਾਨ, ਭਾਬੀ ਬੀਬੀ ਸੁਭਾਗਿਆਂ ਕੌਰ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ, ਮਾਨ ਦੇ ਨਿੱਜੀ ਸਹਾਇਕ ਗੁਰਜੰਟ ਸਿੰਘ ਕੱਟੂ ਵੀ ਹਾਜ਼ਰ ਰਹੇ।

ਇਸ ਦੌਰੇ ਦੀ ਭਣਕ ਜਦੋਂ ਡੇਰਾ ਬਿਆਸ ਦੇ ਸ਼ਰਧਾਲੂਆਂ ਨੂੰ ਮਿਲੀ ਤਾਂ ਉਹ ਇਕ ਦਮ ਇਕੱਠੇ ਹੋ ਗਏ, ਜਿਨ੍ਹਾਂ ਨੂੰ ਬਾਬਾ ਢਿੱਲੋਂ ਨੇ ਫਤਿਹ ਬੁਲਾਈ ਤੇ ਤਰੁੰਤ ਰਵਾਨਾ ਹੋ ਗਏ। ਇਸ ਫੇਰੀ ਤੋਂ ਬਾਅਦ ਸਿਆਸੀ ਗਲੀਆਰਿਆਂ 'ਚ ਇਕ ਨਵੀਂ ਬਹਿਸ ਛਿੜਨ ਦੀ ਸੰਭਾਵਨਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਨ ਪਿਛਲੇ ਕਈ ਦਿਨ੍ਹਾਂ ਤੋਂ ਸਰੀਰਕ ਤੌਰ 'ਤੇ ਠੀਕ ਨਹੀਂ ਸਨ, ਇਸ ਕਰ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਨ੍ਹਾਂ ਦਾ ਹਾਲ-ਚਾਲ ਜਾਨਣ ਲਈ ਆਏ ਸਨ।


Shyna

Content Editor

Related News