ਡੇਰਾ ਬਿਆਸ ਵਲੋਂ 30 ਜੂਨ ਤਕ ਸਾਰੇ ਹਫਤਾਵਾਰੀ ਸਤਿਸੰਗ ਰੱਦ

Saturday, May 23, 2020 - 12:14 AM (IST)

ਡੇਰਾ ਬਿਆਸ ਵਲੋਂ 30 ਜੂਨ ਤਕ ਸਾਰੇ ਹਫਤਾਵਾਰੀ ਸਤਿਸੰਗ ਰੱਦ

ਜਲੰਧਰ, (ਗੁਲਸ਼ਨ)— ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਨੇ ਕੋਰੋਨਾ ਵਾਇਰਸ ਕਾਰਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸ਼ਹਿਰਾਂ ਅਤੇ ਕਸਬਿਆਂ 'ਚ ਹੋਣ ਵਾਲੇ ਹਫਤਾਵਾਰੀ ਸਤਸੰਗਾਂ ਨੂੰ 30 ਜੂਨ ਤਕ ਰੱਦ ਕਰਨ ਦਾ ਫੈਸਲਾ ਲਿਆ ਹੈ । ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਪਿਛਲੇ 2 ਮਹੀਨਿਆਂ ਤੋਂ ਡੇਰਾ ਬਿਆਸ ਦੇ ਨਾਲ-ਨਾਲ ਵਿਦੇਸ਼ 'ਚ ਵੀ ਆਪਣੇ ਤੈਅ ਕੀਤੇ ਸਾਰੇ ਸਤਸੰਗ ਪ੍ਰੋਗਰਾਮ ਰੱਦ ਕੀਤੇ ਹੋਏ ਹਨ । ਜ਼ਿਕਰਯੋਗ ਹੈ ਕਿ ਸਤਸੰਗ ਘਰਾਂ 'ਚ ਅਪ੍ਰੈਲ ਮਹੀਨੇ ਤੋਂ ਸਾਰੇ ਹਫਤਾਵਾਰੀ ਸਤਸੰਗ ਪ੍ਰੋਗਰਾਮ ਰੱਦ ਚਲ ਰਹੇ ਹਨ । ਹੁਣ ਡੇਰਾ ਬਿਆਸ ਵੱਲੋਂ ਦੇਸ਼ ਦੇ ਸਾਰੇ ਹਫਤਾਵਾਰੀ ਸਤਸੰਗਾਂ ਨੂੰ 30 ਜੂਨ ਤਕ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ।


author

KamalJeet Singh

Content Editor

Related News