ਡੇਰਾ ਬਾਬਾ ਨਾਨਕ ਰੋਡ ’ਤੇ ਕਿਸੇ ਨੂੰ ਦਿਖਾਈ ਨਹੀਂ ਦੇ ਰਿਹਾ ਰਾਸ਼ਟਰੀ ਝੰਡੇ ਦਾ ਹੋ ਰਿਹਾ ਅਪਮਾਨ ?

06/17/2021 6:22:38 PM

ਗੁਰਦਾਸਪੁਰ (ਜ.ਬ) - ਗੁਰਦਾਸਪੁਰ-ਡੇਰਾ ਬਾਬਾ ਨਾਨਕ ਰੋਡ ’ਤੇ ਇਕ ਸਿੱਖਿਆ ਸੰਸੰਥਾਂ ਦੀ ਛੱਤ ’ਤੇ ਫਹਿਰਾਇਆ ਰਾਸ਼ਟਰੀ ਝੰਡਾ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਰਾਸ਼ਟਰੀ ਝੰਡਾ ਜਿਸ ਤਰਾਂ ਨਾਲ ਬੀਤੇ 15 ਦਿਨਾਂ ਤੋਂ ਫਟਿਆ ਹੋਇਆ ਲਹਿਰਾ ਰਿਹਾ ਹੈ, ਉਹ ਰਾਸ਼ਟਰੀ ਝੰਡੇ ਦਾ ਅਪਮਾਨ ਮੰਨਿਆ ਜਾਂਦਾ ਹੈ, ਇਸ ਸਬੰਧ ’ਚ ਪੁਲਸ ਨੂੰ ਕੇਸ ਦਰਜ਼ ਕਰਨ ਦਾ ਅਧਿਕਾਰ ਪ੍ਰਾਪਤ ਹੈ।

ਪੜ੍ਹੋ ਇਹ ਵੀ ਖ਼ਬਰ - ਅਣਜਾਣ ਵਿਅਕਤੀ ਨੂੰ ਲਿਫਟ ਦੇਣੀ ਪਈ ਮਹਿੰਗੀ, ਕਤਲ ਕਰ ਬਿਆਸ ਦਰਿਆ ’ਚ ਸੁੱਟੀ ਲਾਸ਼, ਕਾਬੂ 

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ-ਡੇਰਾ ਬਾਬਾ ਨਾਨਕ ਸੜਕ ’ਤੇ ਇਕ ਸਿੱਖਿਆ ਸੰਸੰਥਾਂ ਦੀ ਛੱਤ ’ਤੇ ਜੋ ਰਾਸ਼ਟਰੀ ਝੰਡਾ ਲਹਿਰਾ ਰਿਹਾ ਹੈ, ਉਹ ਪੂਰੀ ਤਰਾਂ ਨਾਲ ਫਟਿਆ ਹੋਇਆ ਹੈ। ਇਸ ਸੜਕ ਤੋਂ ਹਰ ਰੋਜ਼ ਪ੍ਰਸ਼ਾਸ਼ਨਿਕ, ਪੁਲਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਨਿਕਲਦੇ ਹਨ, ਜਦਕਿ ਜੌੜਾ ਛੱਤਰਾਂ ਪੁਲਸ ਚੌਂਕੀ ਦੇ ਇਲਾਵਾ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਪੁਲਸ ਦੇ ਅਧਿਕਾਰੀ ਵੀ ਇਸ ਸੜਕ ’ਤੇ ਗਸ਼ਤ ਕਰਦੇ ਹਨ। ਮੁੱਖ ਸੜਕ ’ਤੇ ਸਿੱਖਿਆ ਸੰਸਥਾਂ ਦੀ ਇਮਾਰਤ ’ਤੇ ਫਟਿਆ ਹੋਇਆ ਲਹਿਰਾਉਂਦਾ ਰਾਸ਼ਟਰੀ ਝੰਡਾ ਕਿਸੇ ਨੂੰ ਦਿਖਾਈ ਨਹੀਂ ਦਿੰਦਾ। 

ਪੜ੍ਹੋ ਇਹ ਵੀ ਖ਼ਬਰ - 18 ਸਾਲਾਂ ਦੇ ਹੋਏ ਜੁੜਵਾ ਭਰਾ ਸੋਹਣਾ-ਮੋਹਣਾ, ਜਲਦੀ ਮਿਲੇਗਾ ਆਪੋ ਆਪਣੀ ਵੋਟ ਪਾਉਣ ਦਾ ਅਧਿਕਾਰ (ਤਸਵੀਰਾਂ)

ਦੂਜੇ ਪਾਸੇ ਬੇਸ਼ੱਕ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਹੁਣ ਕਿਸੇ ਨੂੰ ਵੀ ਰਾਸ਼ਟਰੀ ਝੰਡਾ ਆਪਣੀ ਇਮਾਰਤ ਆਦਿ ’ਤੇ ਲਹਿਰਾਉਣ ਦੀ ਇਜਾਜਤ ਹੈ ਪਰ ਉਸ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦਾ ਵੀ ਅਧਿਕਾਰ ਹੈ। ਇਸ ਸਿੱਖਿਆ ਸੰਸੰਥਾਂ ਸਬੰਧੀ ਚੁੱਪੀ ਦਾ ਕਾਰਨ ਸਮਝ ਨਹੀਂ ਆਉਂਦਾ, ਜਦਕਿ ਸਿੱਖਿਆ ਸੰਸੰਥਾਂ ਦੇ ਪ੍ਰਬੰਧਕ ਵੀ ਸਿੱਖਿਆ ਸੰਸਥਾਂ ਵਿਚ ਹਰ ਰੋਜ਼ ਆਉਂਦੇ ਹਨ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ! ਪੁੱਤਾਂ ਨੂੰ ਮਾਂ ਨਾਲੋਂ ਪਿਆਰੀ ਹੋਈ ਜ਼ਮੀਨ, ਬਜ਼ੁਰਗ ਮਾਤਾ ਨੇ ਸੋਸ਼ਲ ਮੀਡੀਆ 'ਤੇ ਸੁਣਾਏ ਦੁਖੜੇ (ਵੀਡੀਓ)


rajwinder kaur

Content Editor

Related News