ਦੋਆਬਾ ਦੀ ਸਭ ਤੋਂ ਵੱਡੀ ਪੈਦਲ ਯਾਤਰਾ ਡੇਰਾ ਬਾਬਾ ਨਾਨਕ ਲਈ ਹੋਈ ਰਵਾਨਾ

03/03/2018 11:06:54 AM

ਟਾਂਡਾ ਉੜਮੁੜ (ਪੰਡਿਤ ਵਰਿੰਦਰ )— ਜੋੜ ਮੇਲਾ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਲਈ ਦੋਆਬਾ ਇਲਾਕੇ ਦੀ ਸਭ ਤੋਂ ਵੱਡੀ ਪੈਦਲ ਧਾਰਮਿਕ ਯਾਤਰਾ ਸੰਗ ਪਿੰਡ ਖਡਿਆਲਾ ਸੈਣੀਆਂ ਤੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ 'ਚ ਡੇਰਾ ਬਾਬਾ ਨਾਨਕ ਲਈ ਰਵਾਨਾ ਹੋ ਗਿਆ ਹੈ। ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੀ ਇਸ ਧਾਰਮਿਕ ਪਰੰਪਰਾ ਤਹਿਤ ਗੁਰੂਦੁਆਰਾ ਸਿੰਘ ਸਭਾ ਖਡਿਆਲਾ ਸੈਣੀਆਂ ਤੋਂ ਇਹ ਸੰਗ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਜਥੇਦਾਰ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ 'ਚ ਰਵਾਨਾ ਹੋਇਆ। ਸੰਗ 'ਚ ਸ਼ਾਮਲ ਹਜ਼ਾਰਾਂ ਸੰਗਤਾਂ ਦੇ ਪਿੰਡ ਕੋਟਲੀ ਜੰਡ 'ਚ ਰਾਤਰੀ ਪੜਾਅ ਤੋਂ ਬਾਅਦ ਅੱਜ ਸਵੇਰੇ ਗੁਰੂਦੁਆਰਾ ਪੁਲਪੁਖਤਾ ਸਾਹਿਬ ਅਤੇ ਫਿਰ ਮਿਆਣੀ ਵਿਖੇ ਹਲਕਾ ਐਮ ਐੱਲ. ਏ. ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ, ਕਮਿਸ਼ਨਰ ਲਖਵਿੰਦਰ ਸਿੰਘ ਲੱਖੀ ਨੇ ਸੰਗ ਦਾ ਸਵਾਗਤ ਕੀਤਾ। ਪਾਵਨ ਸੰਗ 'ਚ ਸ਼ਾਮਲ ਸੰਗਤਾਂ ਅੱਜ ਬਿਆਸ ਦਰਿਆ ਪਾਰ ਕਰਕੇ ਆਪਣੀ ਮੰਜ਼ਿਲ ਵੱਲ ਵਧਣਗੀਆਂ ਅਤੇ ਅਨੇਕਾਂ ਕਿਲੋਮੀਟਰ ਪੈਦਲ ਯਾਤਰਾ ਕਰਕੇ ਸੰਗਤਾਂ ਚਾਰ ਅਤੇ ਪੰਜ ਤਰੀਕ ਨੂੰ ਡੇਰਾ ਬਾਬਾ ਨਾਨਕ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਦੇ ਪਾਵਨ ਚੋਲੇ ਦੇ ਦਰਸ਼ਨ ਕਰਨਗੀਆਂ।


Related News