ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਉੱਪਰ ਮਿੱਟੀ ਪਾਉਣ ਵਾਲੇ ਟਿੱਪਰ ਚਾਲਕਾਂ ਰੋਕਿਆ ਕੰਮ
Wednesday, Jul 17, 2019 - 11:50 AM (IST)

ਡੇਰਾ ਬਾਬਾ ਨਾਨਕ (ਕੰਵਲਜੀਤ) : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਾਣ ਵਾਲੀ ਚਾਰ ਮਾਰਗੀ ਸੜਕ ਉੱਪਰ ਮਿੱਟੀ ਪਾਉਣ ਵਾਲੀ ਫਨੈਚ ਇਨਫਰਾ ਕੰਪਨੀ ਦੇ ਟਿੱਪਰ ਚਾਲਕਾਂ ਵਲੋਂ ਪੈਸੇ ਨਾ ਮਿਲਣ ਕਾਰਣ ਮਿੱਟੀ ਦੀਆਂ ਭਰੀਆਂ ਟਿੱਪਰਾਂ ਨੂੰ ਸ਼ੁਰੂ ਹੋਣ ਵਾਲੇ ਪੁਆਇੰਟ 'ਤੇ ਹੀ ਰੋਕ ਦਿੱਤਾ।
ਜ਼ਿਕਰਯੋਗ ਹੈ ਕਿ ਮਿੱਟੀ ਪਾਉਣ ਦਾ ਕੰਮ ਅਪ੍ਰੈਲ ਮਹੀਨੇ ਸ਼ੁਰੂ ਹੋਇਆ ਸੀ, ਉਸੇ ਸਮੇਂ ਤੋਂ ਇਨ੍ਹਾਂ ਕੁਲਜੀਤ ਸਿੰਘ ਤੇ ਸਾਥੀ ਡਰਾਈਵਰਾਂ ਨੂੰ ਕੰਪਨੀ ਵਲੋਂ ਰੱਖਿਆ ਗਿਆ ਸੀ। ਇਸ ਮੌਕੇ ਡਰਾਈਵਰਾਂ ਨੇ ਦੱਸਿਆ ਕਿ ਸਾਨੂੰ 2 ਦਿਨ ਪਹਿਲਾਂ ਹੀ ਕੰਮ ਤੋਂ ਕੰਪਨੀ ਵਾਲਿਆਂ ਨੇ ਕੱਢ ਦਿੱਤਾ। ਸਾਨੂੰ ਡੇਢ ਮਹੀਨੇ ਤੋਂ ਤਨਖ਼ਾਹ ਨਹੀਂ ਦਿੱਤੀ, ਸਾਨੂੰ ਸਾਡੀ ਤਨਖ਼ਾਹ ਦੇ ਦਿੱਤੀ ਜਾਵੇ।
ਇਸ ਸਬੰਧੀ ਕੰਪਨੀ ਦੇ ਮਾਲਕ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਡਰਾਈਵਰਾਂ ਸਬੰਧੀ ਕਾਗਜ਼ੀ ਕਾਰਵਾਈ ਅਧੂਰੀ ਹੈ, ਕਿਉਂਕਿ ਕਈ ਡਰਾਈਵਰਾਂ ਵੱਲ ਵੱਧ ਪੈਸੇ ਗਏ ਹਨ। ਕਈਆਂ ਵੱਲ ਘੱਟ ਗਏ ਹਨ। ਕਾਗਜ਼ੀ ਕਾਰਵਾਈ ਪੂਰੀ ਹੋਣ 'ਤੇ ਇਨ੍ਹਾਂ ਦੇ ਪੈਸੇ 2 ਦਿਨਾਂ 'ਚ ਦੇ ਦਿੱਤੇ ਜਾਣਗੇ। ਇਸ ਮੌਕੇ ਅਮਰੀਕ ਸਿੰਘ, ਸਤਨਾਮ ਸਿੰਘ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ, ਜਸਪਾਲ ਸਿੰਘ, ਸਤਨਾਮ ਸਿੰਘ, ਸੁਖਨਿਧਾਨ ਸਿੰਘ, ਬੇਅੰਤ ਸਿੰਘ, ਹਰਦੀਪ ਸਿੰਘ, ਸਰਵਨ ਸਿੰਘ, ਮਨਦੀਪ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।