ਡੇਰਾ ਬਾਬਾ ਨਾਨਕ ’ਚ ਵਾਰਦਾਤ: ਗਾਣੇ ਲਾਉਣ ਨੂੰ ਲੈ ਕੇ ਹੋਈ ਤਕਰਾਰ ਕਾਰਨ ਚੱਲੀਆਂ ਗੋਲੀਆਂ, ਵਰ੍ਹਾਏ ਇੱਟਾਂ ਰੋੜੇ
Thursday, Apr 07, 2022 - 05:29 PM (IST)

ਗੁਰਦਾਸਪੁਰ (ਗੁਰਪ੍ਰੀਤ) - ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਉਦੋਵਾਲੀ ਖੁਰਦ ਵਿੱਚ ਬੀਤੀ ਰਾਤ ਗੱਡੀ ’ਚ ਉੱਚੀ ਆਵਾਜ਼ ’ਚ ਗਾਣੇ ਲਾਉਣ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ। ਮਾਮੂਲੀ ਤਕਰਾਰ ਦੌਰਾਨ ਭੁਪਿੰਦਰ ਸਿੰਘ ਭਿੰਦਾ ਅਤੇ ਅਣਪਛਾਤੇ ਨੌਜਵਾਨਾਂ ਨੇ ਬਲਦੇਵ ਸਿੰਘ ਅਤੇ ਬਲਬੀਰ ਸਿੰਘ ਦੇ ਘਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਇੱਟਾਂ ਰੋੜੇ ਮਾਰ ਹਮਲਾ ਕੀਤਾ। ਹਮਲੇ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕੋਠੀ ਅਤੇ ਘਰ ਦਾ ਬਹੁਤ ਨੁਕਸਾਨ ਹੋ ਗਿਆ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਰਮਾਤਮਾ ਨੇ ਬਖ਼ਸ਼ੀ ਧੀ ਪਰ ਪੁੱਤਰ ਦੀ ਚਾਹਤ ਰੱਖਣ ਵਾਲੇ ਪਿਓ ਨੇ ਮਾਂ-ਧੀ ਨੂੰ ਜ਼ਿੰਦਾ ਦਫ਼ਨਾਇਆ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਅਤੇ ਬਲਬੀਰ ਸਿੰਘ ਨੇ ਦੱਸਿਆ ਭੁਪਿੰਦਰ ਸਿੰਘ ਭਿੰਦਾ ਆਪਣੇ ਇਕ ਅਣਪਛਾਤੇ ਨੌਜਵਾਨ ਨਾਲ ਆਪਣੀ ਗੱਡੀ ਵਿਚ ਉੱਚੀ-ਉੱਚੀ ਗਾਣੇ ਲਗਾ ਕੇ ਸੁਣ ਰਿਹਾ ਸੀ। ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਵੱਲੋਂ ਸਾਡੇ ਨਾਲ ਹੱਥੋਪਾਈ ਕੀਤੀ ਅਤੇ ਬਾਅਦ ਵਿਚ ਵੇਖ ਲੈਣ ਦੀ ਧਮਕੀ ਦੇ ਕੇ ਚਲੇ ਗਏ। ਜਦੋਂ ਅਸੀਂ ਘਰ ਸੁੱਤੇ ਪਏ ਸੀ ਤਾਂ ਇਹ ਕਰੀਬ 12:30 ਵਜੇ ਭੁਪਿੰਦਰ ਇਕ ਗੱਡੀ ਅਤੇ ਤਿੰਨ ਮੋਟਰਸਾਈਕਲਾਂ ਸਮੇਤ ਕਰੀਬ 10 ਨੌਜਵਾਨਾਂ ਨੇ ਸਾਡੇ ਘਰ ’ਤੇ ਹਮਲਾ ਕਰ ਗੋਲੀਆਂ ਚਲਾਈਆਂ ਅਤੇ ਇੱਟਾਂ ਰੋੜੇ ਬਰਸਾਏ।
ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਉਨ੍ਹਾਂ ਦੱਸਿਆ ਕਿ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਘਰ ਵਿੱਚ ਲੁੱਕ ਕੇ ਬਚਾਈ। ਇਸ ਘਟਨਾ ਦੀ ਸੂਚਨਾ ਅਸੀਂ 100 ਨੰਬਰ ’ਤੇ ਫੋਨ ਕਰਕੇ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਹਮਲਾਵਰਾਂ ਵਲੋਂ ਚਲਾਏ ਗਏ ਗੋਲੀਆਂ ਦੇ ਖੋਲ ਬਰਾਮਦ ਕਰਕੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐੱਸ.ਐੱਚ.ਓ. ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਕਾਇਤ ਮਿਲਣ ’ਤੇ ਹਮਲਾ ਕਰਨ ਵਾਲੇ ਭੁਪਿੰਦਰ ਸਿੰਘ ਅਤੇ ਉਸਦੇ ਨਾਲ 10 ਅਣਪਛਾਤੇ ਸਾਥੀਆਂ ਖ਼ਿਲਾਫ਼ ਧਾਰਾਵਾਂ 307, 427, 452, 506 ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕਰ ਦਿੱਤਾ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - 6 ਮਹੀਨੇ ਦੀ ਧੀ ਨੂੰ ਛੱਡ ਬਾਥਰੂਮ ਕਰਨ ਗਈ ਮਾਂ ਨਹੀਂ ਪਰਤੀ, ਪੁਲਸ ਨੇ ਖੰਘਾਲੇ ਕੈਮਰੇ ਤਾਂ ਸਾਹਮਣੇ ਆਈ ਇਹ ਗੱਲ