ਡੇਰਾ ਬਾਬਾ ਨਾਨਕ ਨੂੰ ਮਿਲਿਆ ਡਰਾਈ ਸਿਟੀ ਦਾ ਦਰਜਾ

Thursday, Mar 14, 2019 - 03:35 PM (IST)

ਡੇਰਾ ਬਾਬਾ ਨਾਨਕ ਨੂੰ ਮਿਲਿਆ ਡਰਾਈ ਸਿਟੀ ਦਾ ਦਰਜਾ

ਡੇਰਾ ਬਾਬਾ ਨਾਨਕ (ਗੁਰਪ੍ਰੀਤ ਚਾਵਲਾ) :  ਡੇਰਾ ਬਾਬਾ ਨਾਨਕ ਨੂੰ ਡਰਾਈ ਸਿਟੀ ਦਾ ਦਰਜਾ ਦੇ ਦਿੱਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼ਹਿਰ ਨੂੰ ਡਰਾਈ ਸਿਟੀ ਦਾ ਦਰਜਾ ਦਿੱਤਾ ਗਿਆ ਹੈ। ਹੁਣ 31 ਮਾਰਚ ਤੋਂ ਬਾਅਦ ਡੇਰਾ ਬਾਬਾ ਨਾਨਕ ਸ਼ਹਿਰ 'ਚ ਸ਼ਰਾਬ ਦੇ ਠੇਕੇ, ਅਹਾਤੇ ਅਤੇ ਮੀਟ ਦੀਆਂ ਦੁਕਾਨਾਂ ਨਹੀਂ ਹੋਣਗੀਆਂ। ਨਗਰ ਕੌਂਸਲ ਕਮੇਟੀ ਨੇ ਮਤਾ ਪਾ ਕੇ ਸਰਕਾਰ ਤੋਂ ਇਸ ਸਬੰਧੀ ਮਨਜ਼ੂਰੀ ਲੈ ਲਈ ਹੈ। ਇਤਿਹਾਸਿਕ ਸ਼ਹਿਰ ਡੇਰਾ ਬਾਬਾ ਨਾਨਕ 'ਚ ਕਰਤਾਰਪੁਰ ਕੋਡੀਡੋਰ ਬਨਣ ਜਾ ਰਿਹਾ ਹੈ ਤੇ ਸ਼ਹਿਰ ਦਾ ਸੁੰਦਰੀਕਰਨ ਵੀ ਹੋਵੇਗਾ। ਇਸ ਤੋਂ ਪਹਿਲਾਂ ਸਰਕਾਰ ਨੇ ਸ਼ਹਿਰ ਦੇ ਅੰਦਰ ਸ਼ਰਾਬ ਦੇ ਠੇਕੇ ਤੇ ਮੀਟ ਦੁਕਾਨਾਂ ਨੂੰ ਬਾਹਰ ਕਰਨ ਦਾ ਫੈਸਲਾ ਲਿਆ ਹੈ। ਡੇਰਾ ਬਾਬਾ ਨਾਨਕ ਡਰਾਈ ਸਿਟੀ ਘੋਸ਼ਿਤ ਹੋਣ ਨਾਲ ਸਥਾਨਕ ਲੋਕਾਂ ਅਤੇ ਸੰਗਤਾਂ 'ਚ ਖੁਸ਼ੀ ਹੈ। ਉਨ੍ਹਾਂ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਹੋਏ ਇਸ ਫੈਸਲੇ ਨੂੰ ਚੰਗਾ ਦੱਸਿਆ ਤੇ ਸਰਕਾਰ ਦਾ ਧੰਨਵਾਦ ਕੀਤਾ ਹੈ। 

ਨਗਰ ਕੌਂਸਲ ਕਮੇਟੀ ਦੀ ਹੱਦ ਦੇ ਅੰਦਰ ਕੁਝ ਹੀ ਦਿਨਾਂ ਬਾਅਦ ਇਹ ਸ਼ਰਾਬ ਦੇ ਠੇਕੇ ਤੇ ਤੇ ਮੀਟ ਦੁਕਾਨਾਂ ਨਹੀਂ ਰਹਿਣਗੀਆਂ ਹਾਲਾਂਕਿ ਨਗਰ ਕੌਂਸਲ ਕਮੇਟੀ ਦੀ ਹੱਦ ਤੋਂ ਬਾਹਰ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ।


author

Baljeet Kaur

Content Editor

Related News