ਜਲੰਧਰ ਦੇ ਡਿਪਟੀ ਕਤਲ ਕਾਂਡ ’ਚ ਫਰੀਦਕੋਟ ਜੇਲ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਚਿੱਦੀ ਕੋਲੋਂ ਪੁੱਛਗਿੱਛ

Wednesday, Jul 07, 2021 - 06:25 PM (IST)

ਜਲੰਧਰ ਦੇ ਡਿਪਟੀ ਕਤਲ ਕਾਂਡ ’ਚ ਫਰੀਦਕੋਟ ਜੇਲ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਚਿੱਦੀ ਕੋਲੋਂ ਪੁੱਛਗਿੱਛ

ਜਲੰਧਰ (ਸੁਧੀਰ) : ਸਿਹਰਾ ਫੀਲਡ ਗੋਲੀ ਕਾਂਡ ਵਿਚ ਨਾਮਜ਼ਦ ਚਿੱਦੀ ਕੋਲੋਂ ਵੀ ਪੁਲਸ ਨੂੰ ਪੁੱਛਗਿੱਛ ਦੌਰਾਨ ਡਿਪਟੀ ਹੱਤਿਆ ਕਾਂਡ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ। ਫਿਲਹਾਲ ਪੁਲਸ ਚਿੱਦੀ ਕੋਲੋਂ ਡਿਪਟੀ ਦੇ ਨਜ਼ਦੀਕੀਆਂ ਅਤੇ ਦੁਸ਼ਮਣਾਂ ਬਾਰੇ ਜਾਣਕਾਰੀ ਇਕੱਤਰ ਕਰ ਰਹੀ ਹੈ। ਪੁਲਸ ਦੇ ਹੱਥ ਫਿਲਹਾਲ ਕੋਈ ਪੁਖਤਾ ਸਬੂਤ ਨਹੀਂ ਲੱਗਾ।

ਇਹ ਵੀ ਪੜ੍ਹੋ : ਗੈਂਗਸਟਰ ਰਹੇ ਕੁਲਵੀਰ ਨਰੂਆਣਾ ਨੂੰ ਗੋਲ਼ੀਆਂ ਨਾਲ ਭੁੰਨਣ ਵਾਲਾ ਮੰਨਾ ਗ੍ਰਿਫ਼ਤਾਰ, ਇੰਝ ਖੇਡਿਆ ਖੂਨੀ ਖੇਡੀ

ਡਿਪਟੀ ਕਤਲ ਕਾਂਡ ਨੂੰ ਲਗਭਗ 16 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਇਸ ਕਤਲ ਕਾਂਡ ਨੂੰ ਸੁਲਝਾਉਣ ਵਿਚ ਨਾਕਾਮ ਨਜ਼ਰ ਆ ਰਹੀ ਹੈ। ਵਰਣਨਯੋਗ ਹੈ ਕਿ 20 ਜੂਨ ਨੂੰ ਸਥਾਨਕ ਨਵੀਂ ਦਾਣਾ ਮੰਡੀ ਨੇੜੇ ਇਕ ਕਾਰ ਸਵਾਰ ਨੌਜਵਾਨਾਂ ਨੇ ਡਿਪਟੀ ’ਤੇ ਤਾਬੜਤੋੜ ਗੋਲ਼ੀਆਂ ਚਲਾ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਵਾਰਦਾਤ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੂੰ ਕਾਤਲਾਂ ਦੀ ਗੱਡੀ ਦਾ ਨੰਬਰ ਮਿਲਿਆ ਤਾਂ ਪੁਲਸ ਨੇ ਖ਼ੁਲਾਸਾ ਕੀਤਾ ਕਿ ਇਸ ਮਾਮਲੇ ਵਿਚ ਉਸ ਹੱਥ ਅਹਿਮ ਸੁਰਾਗ ਲੱਗੇ ਹਨ, ਜਿਨ੍ਹਾਂ ਦੇ ਆਧਾਰ ’ਤੇ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਮੁੱਲਾਂਪੁਰ ਦਾਖਾ ’ਚ ਹੈਵਾਨੀਅਤ ਦੀ ਹੱਦ, ਸਕੇ ਪਿਓ ਨੇ ਨੌਜਵਾਨ ਧੀ ਦੀ ਲੁੱਟੀ ਪੱਤ, ਹੈਰਾਨ ਕਰਨ ਵਾਲੀ ਹੈ ਘਟਨਾ

ਪੁਲਸ ਜਦੋਂ ਕਾਰ ਦੇ ਮਾਲਕ ਤੱਕ ਪਹੁੰਚੀ ਤਾਂ ਕਾਰ ਹੁਸ਼ਿਆਰਪੁਰ ਦੇ ਕਬੱਡੀ ਖਿਡਾਰੀ ਦੇ ਨਾਂ ’ਤੇ ਨਿਕਲੀ। ਪੁਲਸ ਨੂੰ ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਕਾਰ ’ਤੇ ਫਰਜ਼ੀ ਨੰਬਰ ਲਾਇਆ ਸੀ। ਇਸ ਤੋਂ ਬਾਅਦ ਬੰਬੀਹਾ ਗਰੁੱਪ ਨੇ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਲਈ ਸੋਸ਼ਲ ਮੀਡੀਆ ’ਤੇ ਪੋਸਟ ਪਾਈ, ਜਿਸ ਦੀ ਜਾਂਚ ਵਿਚ ਪੁਲਸ ਲੱਗੀ ਹੋਈ ਹੈ ਪਰ ਫਿਲਹਾਲ ਪੁਲਸ ਹੱਥ ਕਤਲ ਬਾਰੇ ਕੋਈ ਅਹਿਮ ਸੁਰਾਗ ਨਹੀਂ ਲੱਗਾ।

ਇਹ ਵੀ ਪੜ੍ਹੋ : ਖੰਨਾ ’ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚਾਰ ਮੈਂਬਰ ਗ੍ਰਿਫ਼ਤਾਰ, ਜਾਂਚ ਦੌਰਾਨ ਹੋਏ ਵੱਡੇ ਖ਼ੁਲਾਸੇ

ਪੁਲਸ ਨੂੰ ਜਾਂਚ ਵਿਚ ਪਤਾ ਲੱਗਾ ਕਿ ਸਿਹਰਾ ਫੀਲਡ ਗੋਲੀ ਕਾਂਡ ਵਿਚ ਨਾਮਜ਼ਦ ਚਿੱਦੀ ਡਿਪਟੀ ਦਾ ਨਜ਼ਦੀਕੀ ਹੈ, ਜਿਸ ਨੂੰ ਡਿਪਟੀ ਦੇ ਕਈ ਰਾਜ਼ ਪਤਾ ਹਨ, ਜਿਸ ਨਾਲ ਇਸ ਕਤਲ ਕਾਂਡ ਨੂੰ ਸੁਲਝਾਉਣ ਵਿਚ ਪੁਲਸ ਨੂੰ ਮਦਦ ਮਿਲ ਸਕਦੀ ਹੈ। ਇਸ ਲਈ ਪੁਲਸ ਮਾਮਲੇ ਦੀ ਜਾਂਚ ਲਈ ਚਿੱਦੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਫਰੀਦਕੋਟ ਜੇਲ ’ਚੋਂ ਲਿਆਈ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਪੁਲਸ ਨੂੰ ਚਿੱਦੀ ਦਾ 2 ਦਿਨ ਦਾ ਰਿਮਾਂਡ ਮਿਲਿਆ, ਜਿਸ ਦੇ ਆਧਾਰ ’ਤੇ ਪੁਲਸ ਵੱਲੋਂ ਉਸ ਕੋਲੋਂ ਲਗਾਤਾਰ ਪੁੱਛਗਿੱਛ ਜਾਰੀ ਹੈ। ਫਿਲਹਾਲ ਪੁਲਸ ਦੇ ਹੱਥ ਇਸ ਮਾਮਲੇ ਵਿਚ ਅਜੇ ਖਾਲੀ ਹਨ।

ਇਹ ਵੀ ਪੜ੍ਹੋ : ਨਵਾਂਸ਼ਹਿਰ ਦੇ ਪਿੰਡ ਮੀਰਪੁਰ ਲੱਖਾ ’ਚ ਫੈਲੀ ਦਹਿਸ਼ਤ, ਐੱਨ. ਆਰ. ਆਈ. ਦੀ ਕੋਠੀ ’ਚ ਮਿਲਿਆ ਹੈਂਡ ਗ੍ਰਨੇਡ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News