ਜਲੰਧਰ ਦੇ ਡੀ. ਸੀ. ਦੀ ਵਿਸ਼ੇਸ਼ ਪਹਿਲ, ਕੋਰੋਨਾ ਵੈਕਸੀਨ ਦੀ ਆਨਲਾਈਨ ਬੁਕਿੰਗ ਦੀ ਕੀਤੀ ਸ਼ੁਰੂਆਤ
Sunday, May 30, 2021 - 06:24 PM (IST)
ਜਲੰਧਰ (ਚੋਪੜਾ)– ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸ਼ੇਸ਼ ਪਹਿਲ ਕਰਦਿਆਂ ਨਾਗਰਿਕਾਂ ਨੂੰ ਉਚਿਤ ਮੁੱਲ ’ਤੇ ਵੈਕਸੀਨ ਮੁਹੱਈਆ ਕਰਵਾਉਣ ਲਈ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ।ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਦੱਸਿਆ ਕਿ ਡਿਸਟ੍ਰਿਕਟ ਰਿਲੀਫ ਸੋਸਾਇਟੀ ਵੱਲੋਂ 1000 ਕੋਵੈਕਸੀਨ ਦੀਆਂ ਖ਼ੁਰਾਕਾਂ ਦੀ ਖ਼ਰੀਦ ਕੀਤੀ ਗਈ ਹੈ, ਜਿਹੜੀਆਂ ਸ਼ਹਿਰ ਦੀਆਂ 3 ਸੈਸ਼ਨ ਸਾਈਟਾਂ ਐੱਚ. ਐੱਮ. ਵੀ., ਕੇ. ਐੱਮ. ਵੀ. ਅਤੇ ਲਾਇਲਪੁਰ ਖ਼ਾਲਸਾ ਕਾਲਜ ਵਿਚ 500 ਰੁਪਏ ’ਚ ਲਾਈਆਂ ਜਾਣਗੀਆਂ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਰਾਹਤ ਭਰੀ ਖ਼ਬਰ, ਘੱਟਣ ਲੱਗੀ ਕੋਰੋਨਾ ਦੀ ਰਫ਼ਤਾਰ, ਜਾਣੋ ਕਿੰਨੇ ਆਏ ਅੱਜ ਮਾਮਲੇ
ਉਨ੍ਹਾਂ ਕਿਹਾ ਕਿ ਜਿਸ ਕਿਸੇ ਵੀ ਵਿਅਕਤੀ ਦੀ ਉਮਰ 18 ਸਾਲ ਤੋਂ ਵੱਧ ਹੈ, ਵੈਕਸੀਨ ਦਾ ਸਲਾਟ ਬੁੱਕ ਕਰ ਸਕਦਾ ਹੈ। ਇਨ੍ਹਾਂ ਸੈਸ਼ਨ ਸਾਈਟਾਂ ਵਿਚ ਮੌਕੇ ’ਤੇ ਵੈਕਸੀਨ ਲਾਉਣ ਲਈ ਰਜਿਸਟਰੇਸ਼ਨ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਪੇਮੈਂਟ ਵਸੂਲੀ ਜਾਵੇਗੀ। ਘਨਸ਼ਾਮ ਥੋਰੀ ਨੇ ਦੱਸਿਆ ਕਿ ਰਜਿਸਟਰਡ ਲਾਭਪਾਤਰੀ ਰੋਜ਼ਾਨਾ ਸਵੇਰ 10 ਤੋਂ ਦੁਪਹਿਰ 2 ਵਜੇ ਤੱਕ ਸਬੰਧਤ ਸੈਸ਼ਨ ਸਾਈਟ ’ਤੇ ਵੈਕਸੀਨ ਲੁਆ ਸਕਣਗੇ।
16 ਦਿਨਾਂ ’ਚ 35.54 ਫ਼ੀਸਦੀ ਘਟੇ ਐਕਟਿਵ ਮਰੀਜ਼
ਪਿਛਲੇ ਕੁਝ ਦਿਨਾਂ ਤੋਂ ਜ਼ਿਲੇ ਵਿਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਘੱਟਣ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ ਘਟਣੀ ਸ਼ੁਰੂ ਹੋ ਗਈ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ਵਿਚ 12 ਮਈ ਨੂੰ ਐਕਟਿਵ ਕੇਸਾਂ ਦੀ ਗਿਣਤੀ 5835 ਸੀ, ਜਿਹੜੀ ਕਿ ਹੁਣ 29 ਮਈ ਨੂੰ ਲਗਭਗ 35.54 ਫੀਸਦੀ ਘੱਟ ਕੇ 3761 ਰਹਿ ਗਈ ਹੈ।
ਇਹ ਵੀ ਪੜ੍ਹੋ: ਗੈਂਗਰੇਪ ਮਾਮਲੇ 'ਚ ਅਰਸ਼ਦ ਨੂੰ ਬਚਾਉਣ ਲਈ ਸਾਹਮਣੇ ਆਈ ਇਹ ਕਹਾਣੀ, ਸਪਾ ਸੈਂਟਰ ’ਚ ਗਿਆ ਸੀ ਆਪਣੀ ਪੇਮੈਂਟ ਲੈਣ
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-1081455
ਨੈਗੇਟਿਵ ਆਏ-943963
ਪਾਜ਼ੇਟਿਵ ਆਏ-59649
ਡਿਸਚਾਰਜ ਹੋਏ-54521
ਮੌਤਾਂ ਹੋਈਆਂ-1367
ਐਕਟਿਵ ਕੇਸ-3761
ਇਹ ਵੀ ਪੜ੍ਹੋ: ਗੈਂਗਰੇਪ ਮਾਮਲੇ 'ਚ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਸਖ਼ਤੀ, ਜਲੰਧਰ ਪੁਲਸ ਨੂੰ ਭੇਜਿਆ ਨੋਟਿਸ