ਪੰਜਾਬ ਰੋਡਵੇਜ਼ ਮੁਕਤਸਰ ਡਿਪੂ ਦਾ ਕਲਰਕ ਰਿਸ਼ਵਤ ਲੈਂਦਾ ਰੱਖੇ ਹੱਥੀ ਕਾਬੂ (ਵੀਡੀਓ)

08/18/2018 12:03:07 PM

ਮੁਕਤਸਰ (ਤਰਸੇਮ ਢੁੱਡੀ) - ਵਿਜੀਲੈਂਸ ਵਿਭਾਗ ਨੇ ਪੰਜਾਬ ਰੋਡਵੇਜ਼ ਮੁਕਤਸਰ ਡਿਪੂ 'ਚ ਬਤੌਰ ਕੰਡਕਟਰ ਭਰਤੀ ਤੇ ਆਰਜ਼ੀ ਤੌਰ 'ਤੇ ਡਿਊਟੀ ਅਧਿਕਾਰੀ ਦੇ ਰੂਪ 'ਚ ਤਾਇਨਾਤ ਪ੍ਰੀਤਜਤਿੰਦਰ ਸਿੰਘ ਨੂੰ ਰਿਸ਼ਵਤ ਲੈਂਦੇ ਹੋਏ ਰੰਗੇਂ-ਹੱਥੀ ਗ੍ਰਿਫਤਾਰ ਕੀਤਾ ਹੈ। ਉਕਤ ਮੁਲਾਜ਼ਮ ਨੂੰ ਠੇਕੇ 'ਤੇ ਕੰਮ ਕਰਨ ਵਾਲੇ ਡਰਾਈਵਰਾਂ ਤੇ ਕੰਡਕਟਰਾਂ ਦਾ ਰੂਟ ਨਾ ਬਦਲਣ ਦੇ ਏਵਜ਼ 'ਚ ਰਿਸ਼ਵਤ ਮੰਗਣ ਦੇ ਦੋਸ਼ 'ਚ ਕਾਬੂ ਕੀਤਾ ਗਿਆ ਹੈ। 
ਮਿਲੀ ਜਾਣਕਾਰੀ ਅਨੁਸਾਰ ਪਨਬੱਸ 'ਤੇ ਕੰਮ ਕਰਨ ਵਾਲੇ ਜਤਿੰਦਰਪਾਲ ਤੇ ਉਸ ਦੇ ਸਾਥੀ ਅਵਤਾਰ ਸਿੰਘ ਨੇ ਪ੍ਰੀਤਜਤਿੰਦਰ ਨੂੰ ਸਬਕ ਸਿਖਾਉਣ ਕਾਰਨ ਉਸ ਦੀ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕਰ ਦਿੱਤੀ। ਮਿਲੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਰੰਗੇਂ-ਹੱਥੀ ਗ੍ਰਿਫਤਾਰ ਕਰ ਲਿਆ। ਦੱਸਣਯੋਗ ਹੈ ਕਿ ਸਰਕਾਰੀ ਨੌਕਰੀ ਚਾਹੇ ਛੋਟੀ ਹੋਵੇ ਜਾਂ ਵੱਡੀ ਰਿਸ਼ਵਤ ਨਾਮੀ ਮਲਾਈ ਕੋਈ ਨਹੀਂ ਛੱਡਣਾ ਚਾਹੁੰਦਾ ਪਰ ਕਈ ਵਾਰ ਜ਼ਿਆਦਾ ਦੇ ਲਾਲਚ ਵਿਚ ਥੋੜ੍ਹੀ ਵੀ ਗਵਾਉਂਣੀ ਪੈਂਦੀ ਹੈ।


Related News