ਬੋਗਸ ਬਿਲਿੰਗ ਮਾਮਲੇ 'ਚ ਵਿਭਾਗ ਵੱਲੋਂ ਕਈ ਥਾਵਾਂ 'ਤੇ ਛਾਪੇਮਾਰੀ
Thursday, Oct 07, 2021 - 10:58 PM (IST)
ਲੁਧਿਆਣਾ(ਗੌਤਮ)- ਬੋਗਸ ਬਿਲਿੰਗ ਕਰ ਕੇ ਸਰਕਾਰ ਤੋਂ ਫਰਜ਼ੀ ਇਨਪੁਟ ਕ੍ਰੈਡਿਟ ਲੈਣ ਦੇ ਮਾਮਲੇ ਦੀ ਜਾਂਚ ਵਿਚ ਜੁਟੇ ਸੀ. ਜੀ. ਐੱਸ. ਟੀ. ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਵੀਰਵਾਰ ਨੂੰ ਅੱਧਾ ਦਰਜਨ ਸਥਾਨਾਂ ’ਤੇ ਦਬਿਸ਼ ਦਿੱਤੀ।
ਵਿਭਾਗੀ ਸੂਤਰਾਂ ਅਨੁਸਾਰ ਇਹ ਰੇਡ ਹੈਪੀ ਨਾਗਪਾਲ ਨੂੰ ਲੈ ਕੇ ਚੱਲ ਰਹੀ ਜਾਂਚ ਦੇ ਅਧੀਨ ਕੀਤੀ ਗਈ ਹੈ। ਬੀ. ਆਰ. ਐੱਸ. ਨਗਰ, ਫੋਕਲ ਪੁਆਇੰਟ ਅਤੇ ਸਰਾਭਾ ਨਗਰ ਦੇ ਇਲਾਕਿਆਂ ’ਚ ਕੀਤੀ ਗਈ ਰੇਡ ਤੋਂ ਬਾਅਦ ਇਕ ਵਾਰ ਬੋਗਸ ਬਿਲਿੰਗ ਕਰਨ ਵਾਲਿਆਂ ਵਿਚ ਭੱਜ-ਦੌੜ ਮਚ ਗਈ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਵਿਚ ਕਥਿਤ ਇਕ ਐਡਵੋਕੇਟ ਦੇ ਕੰਪਲੈਕਸ ’ਤੇ ਵੀ ਵਿਭਾਗ ਨੇ ਰੇਡ ਮਾਰੀ ਹੈ, ਜਦਕਿ ਦੋ ਹੋਰ ਵਿਭਾਗ ਦੇ ਨਿਸ਼ਾਨੇ ’ਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਜਾਂਚ ਤੋਂ ਬਾਅਦ ਵੱਡਾ ਖੁਲਾਸਾ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ- ਕਾਲੇ ਖੇਤੀ ਕਾਨੂੰਨ ਰੱਦ ਨਾ ਕਰ ਕੇ ਮੋਦੀ ਸਰਕਾਰ ਨੇ ਤਾਨਾਸ਼ਾਹੀ ਰਾਜ ਦਾ ਸਬੂਤ ਦਿੱਤਾ : ਸੋਨੀ
ਇਨ੍ਹਾਂ ਰੇਡਾਂ ਦੌਰਾਨ ਵਿਭਾਗ ਨੂੰ ਇਸ ਜਾਂਚ ਲਈ ਕਈ ਅਹਿਮ ਸੁਰਾਗ ਮਿਲੇ ਹਨ। ਵਿਭਾਗ ਨੂੰ ਪਤਾ ਲੱਗਾ ਹੈ ਕਿ ਬੀ. ਆਰ. ਐੱਸ. ਨਗਰ ਵਿਚ ਰਹਿਣ ਵਾਲੇ ਇਕ ਕਾਰੋਬਾਰੀ ਨੇ ਹੈਪੀ ਨਾਗਪਾਲ ਨੂੰ ਭਾਰੀ ਮਾਤਰਾ ’ਚ ਬਿੱਲ ਸਪਲਾਈ ਕੀਤੇ ਗਏ ਅਤੇ ਕਥਿਤ ਐਡਵੋਕੇਟ ਇਸ ਧੰਦੇ ’ਚ ਉਸ ਦਾ ਸਾਥ ਦੇ ਰਿਹਾ ਸੀ। ਟੀਮ ਨੇ ਇਸ ਦੌਰਾਨ ਉਸ ਦੇ ਦੋ ਹੋਰ ਕਰਿੰਦਿਆਂ ਦੇ ਕੰਪਲੈਕਸਾਂ ’ਤੇ ਰੇਡ ਮਾਰੀ ਹੈ। ਵਿਭਾਗ ਨੇ ਇਨ੍ਹਾਂ ’ਚੋਂ ਕੁਝ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉਡਣ ਦਸਤੇ ਨੇ ਇਕ ਪਰਮਲ ਝੋਨੇ ਦਾ ਟਰੱਕ ਜ਼ਬਤ ਕਰਵਾਇਆ : ਆਸ਼ੂ
ਸ਼ੈਲਟਰ ਦੇਣ ਦੇ ਨਾਂ ’ਤੇ ਸਫੇਦਪੋਸ਼ ਲੋਕਾਂ ਨੇ ਖੁੱਲ੍ਹਵਾ ਰੱਖੀਆਂ ਹਨ ਕਰਿੰਦਿਆਂ ਦੇ ਨਾਂ ’ਤੇ ਫਰਮਾਂ
ਸੀ. ਜੀ. ਐੱਸ. ਟੀ. ਵਿਭਾਗ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਏ ਹਨ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਬੋਗਸ ਬਿਲਿੰਗ ਦਾ ਧੰਦਾ ਕਰਨ ਵਾਲੇ ਕੁਝ ਲੋਕਾਂ ਨੂੰ ਸ਼ੈਲਟਰ ਦੇਣ ਦੇ ਨਾਂ ’ਤੇ ਸਫੇਦਪੋਸ਼ ਲੋਕਾਂ ਨੇ ਵੀ ਆਪਣੇ ਕਰਿੰਦਿਆਂ ਦੇ ਨਾਂ ’ਤੇ ਫਰਮਾਂ ਖੁੱਲ੍ਹਵਾ ਰੱਖੀਆਂ ਹਨ ਤਾਂ ਕਿ ਲੋੜ ਪੈਣ ’ਤੇ ਇਹ ਲੋਕ ਪਿੱਠ ਦੇ ਪਿੱਛੇ ਬੈਠ ਕੇ ਇਨ੍ਹਾਂ ਦੀ ਸਹਾਇਤਾ ਕਰ ਸਕਣ। ਜਿੱਥੋਂ ਤੱਕ ਕਿ ਰਾਜਨੀਤੀ ਵਿਚ ਵੀ ਸਰਗਰਮ ਕੁਝ ਲੋਕ ਇਸ ਧੰਦੇ ਵਿਚ ਮੋਟੀ ਕਮਾਈ ਕਰਨ ਤੋਂ ਬਾਅਦ ਸਾਈਡ ’ਤੇ ਹੋ ਚੁੱਕੇ ਹਨ। ਜਿੱਥੋਂ ਤੱਕ ਕਿ ਕੋਰੋਨਾ ਕਾਲ ’ਚ ਇਨ੍ਹਾਂ ਲੋਕਾਂ ਨੇ ਕਈ ਸੌ ਕਰੋੜ ਰੁਪਏ ਦੀ ਬੋਗਸ ਬਿਲਿੰਗ ਕਰ ਕੇ ਕਰਿੰਦੇ ਦੇ ਨਾਂ ’ਤੇ ਲਈ ਗਈਆਂ ਗਈਆਂ ਫਰਮਾਂ ਬੰਦ ਕਰ ਦਿੱਤੀਆਂ ਹਨ। ਜਦਕਿ ਪਹਿਲਾਂ ਹੀ ਇਸ ਗੱਲ ਦਾ ਖੁਲਾਸਾ ਹੋ ਚੁੱਕਾ ਹੈ ਕਿ ਇਸ ਧੰਦੇ ’ਚ ਪੈਂਚਰ ਲਗਾਉਣ ਵਾਲਿਆਂ ਤੋਂ ਲੈ ਕੇ ਵੱਡੇ ਲੋਕ ਵੀ ਸ਼ਾਮਲ ਹਨ।