ਸੀਵਰੇਜ ਦੀ ਗੰਦਗੀ ਨੇ ਸ਼ਹਿਰ ਵਾਸੀਆਂ ਦਾ ਜੀਣਾ ਕੀਤਾ ਦੁੱਭਰ; ਕੌਂਸਲਰ ਵਲੋਂ ਖ਼ੁਦਕੁਸ਼ੀ ਦੀ ਧਮਕੀ
Thursday, Sep 17, 2020 - 06:08 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਸ੍ਰੀ ਮੁਕਤਸਰ ਸਾਹਿਬ ਦੇ ਕਈ ਮੁਹੱਲਿਆਂ 'ਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਹੈ। ਸ਼ਹਿਰ ਦੇ ਮੋੜ ਰੋਡ ਦੀਆਂ ਬਹੁਤੀਆਂ ਗਲੀਆਂ 'ਚੋਂ ਲੰਘਣਾ ਔਖਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਵਾਸੀ ਬੀਤੇ ਕੁਝ ਮਹੀਨਿਆਂ ਤੋਂ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਾਫੀ ਪਰੇਸ਼ਾਨ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿਵਲ ਹਸਪਤਾਲ ਫਿਰੋਜ਼ਪੁਰ ਦੇ ਆਈਸੋਲੇਸ਼ਨ ਵਾਰਡ 'ਚੋਂ ਭੱਜਿਆ ਕੋਰੋਨਾ ਪੀੜਤ
ਸ਼ਹਿਰ ਵਾਸੀਆਂ ਨੇ ਬੀਤੇ ਦਿਨੀਂ ਵਿਭਾਗ ਦੇ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਗਿਆ।ਇਸ ਉਪਰੰਤ ਕੁਝ ਹਿਲਜੁਲ ਹੋਈ।ਅੱਜ ਵਿਭਾਗ ਦੇ ਐਕਸੀਅਨ ਜਦ ਸਥਾਨਕ ਮੋੜ ਰੋਡ ਤੇ ਪਹੁੰਚੇ ਤਾਂ ਮੁਹੱਲਾ ਵਾਸੀਆਂ ਨੇ ਖਰੀਆਂ-ਖਰੀਆਂ ਸੁਣਾਈਆਂ।
ਇਹ ਵੀ ਪੜ੍ਹੋ: ਮਾਂ ਦੀ ਮੌਤ ਦਾ ਗ਼ਮ ਨਾ ਸਹਾਰ ਸਕੇ ਪੁੱਤਰਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਘਰ 'ਚ ਵਿਛੇ ਸੱਥਰ
ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਰੰਗ 'ਚ ਪਿਆ ਭੰਗ, ਡੀ.ਜੇ.ਬੰਦ ਕਰਨ ਨੂੰ ਲੈ ਕੇ ਹੋਏ ਵਿਵਾਦ 'ਚ ਸੰਚਾਲਕ ਦਾ ਕਤਲ
ਮੁਹੱਲਾ ਵਾਸੀਆਂ ਮੁਤਾਬਕ ਅਸੀਂ ਬੀਤੇ ਚਾਰ ਮਹੀਨਿਆਂ ਤੋਂ ਸਮੱਸਿਆ ਨਾਲ ਜੂਝ ਰਹੇ ਹਾਂ ਅਤੇ ਧਰਨੇ ਲਾਉਣ ਦੇ ਬਾਅਦ ਵਿਭਾਗ ਦੇ ਅਧਿਕਾਰੀ ਅੱਜ ਪਹੁੰਚੇ ਹਨ ਤਾਂ ਹਲ ਅਜੇ ਕਦੋਂ ਕਰਨਗੇ। ਉਨ੍ਹਾਂ ਐਕਸੀਅਨ ਨੂੰ ਕਿਹਾ ਕਿ ਸੀਵਰੇਜ ਦੀ ਸਫ਼ਾਈ ਵੱਲ ਕਿਸੇ ਦਾ ਧਿਆਨ ਹੀ ਨਹੀਂ। ਇਸ ਵਾਰਡ ਦੇ ਕੌਂਸਲਰ ਨੇ ਇੱਥੋ ਤੱਕ ਕਹਿ ਦਿਤਾ ਕਿ ਐਕਸੀਅਨ ਸਾਬ੍ਹ ਕੰਮ ਤੁਸੀਂ ਨਹੀਂ ਕਰ ਰਹੇ ਅਤੇ ਕੱਲ੍ਹ ਜਦ ਅਸੀਂ ਵੋਟਾਂ ਮੰਗਣ ਜਾਣਾ ਲੋਕਾਂ ਜੁੱਤੀਆਂ ਸਾਡੇ ਮਾਰਨੀਆਂ। ਉਨ੍ਹਾਂ ਕਿਹਾ ਜੇ 10 ਦਿਨ 'ਚ ਸਮੱਸਿਆ ਹੱਲ ਨਾ ਹੋਈ ਤਾਂ ਉਹ ਵਿਭਾਗ ਦੇ ਦਫਤਰ ਅਗੇ ਆਤਮ ਹੱਤਿਆ ਕਰ ਲੈਣਗੇ।
ਇਹ ਵੀ ਪੜ੍ਹੋ: ਭਾਰਤੀ ਜਨਤਾ ਪਾਰਟੀ ਨੇ ਸਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ: ਚੰਦੂਮਾਜਰਾ
ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਮੋੜ ਰੋਡ ਦੀਆਂ ਕਈ ਗਲੀਆਂ 'ਚ ਸੀਵਰੇਜ ਦਾ ਪਾਣੀ ਭਰਿਆ ਹੋਇਆ ਤੇ ਲੋਕ ਨਰਕ ਵਰਗੀ ਜ਼ਿੰਦਗੀ ਜੀਅ ਰਹੇ ਹਨ। ਮੋੜ ਰੋਡ ਦੀਆਂ ਗਲੀਆਂ, ਸੁਭਾਸ਼ ਬਸਤੀ ਅਤੇ ਕਈ ਮੁਹੱਲਿਆਂ 'ਚ ਪਾਣੀ ਭਰਿਆ ਹੋਇਆ ਹੈ।ਮੁਹੱਲਾ ਵਾਸੀ ਤਾਰਾ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ, ਹਰਜਿੰਦਰ ਸਿੰਘ, ਸੋਨੂੰ ਕਾਂਬਲੀ, ਬਿਸ਼ਨ ਕੁਮਾਰ ਆਦਿ ਨੇ ਕਿਹਾ ਕਿ ਉਹ ਇਸ ਪਾਣੀ ਦੀ ਨਿਕਾਸੀ ਲਈ ਜਿੱਥੇ ਕਈ ਵਾਰ ਵਿਭਾਗੀ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ। ਉੱਥੇ ਹੀ ਧਰਨੇ ਤਕ ਦੇ ਚੁੱਕੇ ਹਨ ਪਰ ਸਮੱਸਿਆ ਦਾ ਹਲ ਨਹੀਂ ਹੋਇਆ। ਕਰੀਬ ਤਿੰਨ ਮਹੀਨੇ ਬਾਅਦ ਐਕਸੀਅਨ ਅਜੇ ਮੌਕਾ ਦੇਖਣ ਹੀ ਪਹੁੰਚੇ ਹਨ ਅਤੇ ਹਲ ਦਾ ਅਜੇ ਤੱਕ ਪਤਾ ਨਹੀਂ। ਦੂਜੇ ਪਾਸੇ ਵਿਭਾਗ ਦੇ ਐਕਸੀਅਨ ਪੀ ਐਸ ਧੰਜੂ ਨੇ 10 ਦਿਨ 'ਚ ਸਮੱਸਿਆ ਦੇ ਹਲ ਦਾ ਭਰੋਸਾ ਦਿਵਾਇਆ।
ਇਹ ਵੀ ਪੜ੍ਹੋ: ਬਰਨਾਲਾ: ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਗਾਹਕਾਂ ਸਣੇ ਫੜ੍ਹੀਆਂ ਧੰਦਾ ਚਲਾ ਰਹੀਆਂ ਜਨਾਨੀਆਂ