ਸਿੱਖਿਆ ਮਹਿਕਮੇ ਵਲੋਂ ਨਵੇਂ ਹੁਕਮ ਜਾਰੀ, ਹੁਣ ਇਵੇਂ ਮਿਲੇਗੀ ਵਿਦਿਆਰਥੀਆਂ ਨੂੰ ਸਕੂਲ 'ਚ 'ਐਂਟਰੀ'

Thursday, Nov 19, 2020 - 09:20 AM (IST)

ਸਿੱਖਿਆ ਮਹਿਕਮੇ ਵਲੋਂ ਨਵੇਂ ਹੁਕਮ ਜਾਰੀ, ਹੁਣ ਇਵੇਂ ਮਿਲੇਗੀ ਵਿਦਿਆਰਥੀਆਂ ਨੂੰ ਸਕੂਲ 'ਚ 'ਐਂਟਰੀ'

ਲੁਧਿਆਣਾ/ਅੰਮ੍ਰਿਤਸਰ (ਵਿੱਕੀ): ਚਾਹੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਰਾਤ 19 ਅਕਤੂਬਰ ਤੋਂ 9ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਸੀ ਪਰ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਿਹਤ ਸਬੰਧੀ ਲਗਾਤਾਰ ਸਕੂਲ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਸਬੰਧੀ ਅੱਜ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ 'ਚ ਦੋਹਰਾਇਆ ਗਿਆ ਹੈ ਕਿ ਸਕੂਲ ਮੁਖੀ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਕੋਈ ਵੀ ਵਿਦਿਆਰਥੀ ਆਪਣੇ ਮਾਪਿਆਂ ਦੀ ਲਿਖਤੀ ਸਹਿਮਤੀ ਤੋਂ ਬਿਨਾਂ ਸਕੂਲ ਨਾ ਆਵੇ। ਜੇਕਰ ਕੋਈ ਵਿਦਿਆਰਥੀ ਬਿਨਾਂ ਲਿਖਤੀ ਸਹਿਮਤੀ ਦੇ ਸਕੂਲ ਆਉਂਦਾ ਹੈ ਤਾਂ ਉਸ ਨੂੰ ਸਕੂਲ 'ਚ ਹਾਜ਼ਰ ਹੋਣ ਦੀ ਆਗਿਆ ਨਾ ਦਿੱਤੀ ਜਾਵੇ।

ਇਹ ਵੀ ਪੜ੍ਹੋ :  ਅੰਮਿ੍ਰਤਸਰ ’ਚ ਸਿਵਲ ਸਰਜਨ ਦਾ ਕਾਰਾ: ਗਰਭਵਤੀ ਜਨਾਨੀ ਦੀ ਡਿਲਿਵਰੀ ਦੌਰਾਨ ਬਣਾਈ ਵੀਡੀਓ, ਕੀਤੀ ਵਾਇਰਲ

ਇਸ ਤੋਂ ਇਲਾਵਾ ਸਕੂਲ 'ਚ 19 ਅਕਤੂਬਰ ਤੋਂ 29 ਅਕਤੂਬਰ ਤੱਕ ਸਰੀਰਕ ਤੌਰ 'ਤੇ ਹਾਜ਼ਰ ਹੋਣ ਵਾਲੇ ਵਿਦਿਆਰਥੀਆਂ ਦੀ ਜ਼ਿਲ੍ਹਾ ਵਾਈਜ਼ ਔਸਤ ਫ਼ੀਸਦੀ ਵਿਭਾਗ ਦੀ ਈਮੇਲ ਆਈ. ਡੀ. 'ਤੇ ਭੇਜਣ ਦੇ ਸਬੰਧ 'ਚ ਹੁਕਮ ਜਾਰੀ ਕੀਤੇ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਵਿਦਿਆਰਥੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਹੀ ਵਿਭਾਗ ਵੱਲੋਂ ਸਕੂਲਾਂ ਨੂੰ ਖੋਲ੍ਹਣ ਜਾਂ ਸਕੂਲਾਂ 'ਚ ਸਰੀਰਕ ਤੌਰ 'ਤੇ ਕਲਾਸਾਂ ਜਾਰੀ ਰੱਖਣ ਲਈ ਆਗਾਮੀ ਦਿਨਾਂ 'ਚ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਦੱਸ ਦੇਈਏ ਕਿ 1 ਮਹੀਨਾ ਬੀਤ ਜਾਣ 'ਤੇ ਵੀ ਜ਼ਿਆਦਾਤਰ ਸਕੂਲਾਂ 'ਚ ਹਾਜ਼ਰ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਬਹੁਤ ਹੀ ਘੱਟ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ :  ਗਰਭਵਤੀ ਦੀ ਡਿਲਿਵਰੀ ਦੌਰਾਨ ਵੀਡੀਓ ਬਣਾ ਕੇ ਵਾਇਰਲ ਕਰਨਾ ਸਿਵਲ ਸਰਜਨ ਨੂੰ ਪਿਆ ਮਹਿੰਗਾ


author

Baljeet Kaur

Content Editor

Related News