ਆਨਲਾਈਨ ਪੜ੍ਹਾਈ ਸਬੰਧੀ ਪੇਰੈਂਟਸ ਨੂੰ ਜਾਗਰੂਕ ਕਰੇਗੀ ਸਿੱਖਿਆ ਵਿਭਾਗ ਦੀ ਇਹ ਮੁਹਿੰਮ
Friday, May 21, 2021 - 06:46 PM (IST)
ਲੁਧਿਆਣਾ (ਵਿੱਕੀ) : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 5ਵੀਂ ਕਲਾਸ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਕੋਵਿਡ-19 ਸਮੇਂ ਦੌਰਾਨ ਪੜ੍ਹਾਈ ਜਾਰੀ ਰੱਖਣ ਲਈ ਟੀ. ਵੀ., ਸਲਾਈਡਜ਼, ਆਨਲਾਈਨ ਵੀਡੀਓ ਕਾਲ ਆਦਿ ਜ਼ਰੀਏ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਅਤੇ ਪੜ੍ਹਾਈ ਲਈ ਉਪਲੱਬਧ ਸੰਸਾਧਨਾਂ ਦੇ ਸਬੰਧ ਵਿਚ ਮਾਪਿਆਂ ਨੂੰ ਜਾਣੂ ਕਰਵਾਉਣ ਅਤੇ ਵਿਦਿਆਰਥੀਆਂ ਦੀ ਬਿਹਤਰ ਪੜ੍ਹਾਈ ਲਈ ਅਧਿਆਪਕਾਂ ਦਾ ਵਿਭਾਗਾਂ ਨਾਲ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਪੰਜਾਬ ਵੱਲੋਂ 24 ਤੋਂ 31 ਮਈ ਤੱਕ ਫੋਨ ਕਾਲ ਜ਼ਰੀਏ ‘ਮਾਪੇ-ਅਧਿਆਪਕ ਸੰਪਰਕ’ ਮੁਹਿੰਮ ਸ਼ੁੁਰੂ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਸਬੰਧੀ ਮਹਿਕਮੇ ਵੱਲੋਂ ਏਜੰਡਾ ਵੀ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਕਾਂਗਰਸੀ ਸੰਸਦ ਮੈਂਬਰਾਂ ਦਾ ਧਰਨਾ ਜਾਰੀ, ਮੰਗਾਂ ਮੰਨੇ ਜਾਣ ਤਕ ਡਟੇ ਰਹਿਣ ਦਾ ਅਹਿਦ
ਏਜੰਡੇ ਦੇ ਮੁੱਖ ਬਿੰਦੂ
► ਕੋਵਿਡ-19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਬੱਚਿਆਂ ਦੀ ਸਿਹਤ ਸਬੰਧੀ ਗੱਲਬਾਤ ਕਰਨਾ।
► ਟੀ. ਵੀ. ’ਤੇ ਚੱਲ ਰਹੀਆਂ ਕਲਾਸਾਂ ਦੇ ਸ਼ਡਿਊਲ ਸਬੰਧੀ ਅਤੇ ਇਸ ਦੀ ਮਹੱਤਤਾ ਸਬੰਧੀ ਮਾਪਿਆਂ ਨੂੰ ਜਾਣੂ ਕਰਵਾਉਣਾ।
► ਸਲਾਈਡਜ਼ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਸਲਾਈਡਜ਼ ’ਚ ਸ਼ਾਮਲ ਨੋਟਬੁੁੱਕ ’ਤੇ ਕੀਤੇ ਜਾਣ ਵਾਲੇ ਕੰਮ ਸਬੰਧੀ ਦੱਸਣਾ।
► ਜੇਕਰ ਅਧਿਆਪਕ ਆਪਣੇ ਪੱਧਰ ’ਤੇ ਆਨਲਾਈਨ ਕਲਾਸਾਂ ਲਗਾ ਰਹੇ ਹਨ ਤਾਂ ਟਾਈਮ ਟੇਬਲ ਸਬੰਧੀ ਮਾਪਿਆਂ ਨੂੰ ਜਾਣਕਾਰੀ ਦੇਣਾ।
► ਸਰਕਾਰੀ ਸਕੂਲਾਂ ’ਚ ਚੱਲ ਰਹੀ ਦਾਖਲਾ ਮੁਹਿੰਮ ਸਬੰਧੀ ਦੱਸਦੇ ਹੋਏ ਪਿੰਡਾਂ ਸ਼ਹਿਰਾਂ ਦੇ ਹੋਰਨਾਂ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ’ਚ ਦਾਖਲਾ ਲੈਣ ਲਈ ਪ੍ਰੇਰਿਤ ਕਰਨਾ। ਇਸ ਤੋਂ ਇਲਾਵਾ ਮਾਪਿਆਂ ਅਤੇ ਵਿਦਿਆਰਥੀਆਂ ਨਾਲ ਸੰਪਰਕ ਕਰਨ ਲਈ ਮੁੱਖ ਦਫਤਰ ਵੱਲੋਂ ਨਿਰਧਾਰਤ ਕਰਦੇ ਹੋਏ ਪੀ. ਪੀ. ਟੀ. ਦੇ ਰੂਪ ’ਚ ਵਰਚੁਅਲ ਮੀਟਿੰਗ ਜ਼ਰੀਏ ਸਾਂਝੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਠਿੰਡਾ ਏਮਜ਼ ਤੋਂ ਰਾਜਿੰਦਰਾ ਹਸਪਤਾਲ ਆਏ ਮੇਲ ਨਰਸਿਜ਼ ਦੀਆਂ ਮੰਗਾਂ ਨੇ ਕਰਾਈ ਤੌਬਾ, ਭੇਜੇ ਵਾਪਸ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ