ਸਿੱਖਿਆ ਵਿਭਾਗ ਵਲੋਂ ਜਾਰੀ ਹੋਇਆ ਨਵਾਂ ਫ਼ਰਮਾਨ, ਚੱਕਰਾਂ ’ਚ ਪਏ ਵਿਦਿਆਰਥੀ ਤੇ ਮਾਪੇ

07/29/2022 6:22:52 PM

ਪਟਿਆਲਾ : ਕਾਂਗਰਸ ਸਰਕਾਰ ਸਮੇਂ ਅਪਗ੍ਰੇਡ ਹੋਏ ਸੂਬੇ ਦੇ 229 ਸਰਕਾਰੀ ਸਕੂਲਾਂ ਵਿਚ ਇਸ ਸਾਲ 9ਵੀਂ ਅਤੇ11ਵੀਂ ਦੀਆਂ ਕਲਾਸਾਂ ਨਹੀਂ ਲੱਗਣਗੀਆਂ। ਦਸੰਬਰ 2021 ਵਿਚ 46 ਸਕੂਲਾਂ ਨੂੰ ਮਿਡਲ, 100 ਨੂੰ ਹਾਈ ਅਤੇ 83 ਨੂੰ ਸੀਨੀਅਰ ਸੈਕੰਡਰੀ ਸਕੂਲ ਦੇ ਰੂਪ ਵਿਚ ਅਪਗ੍ਰੇਡ ਕੀਤਾ ਗਿਆ ਸੀ। ਇਥੇ ਧਿਆਨਯੋਗ ਗੱਲ ਇਹ ਸਕੂਲ 2022-23 ਸੈਸ਼ਨ ਲਈ 1 ਅਪ੍ਰੈਲ 2022 ਵਿਚ ਦਾਖਲੇ ਕਰਕੇ 4 ਮਹੀਨੇ ਦੀ ਪੜ੍ਹਾਈ ਵੀ ਕਰਵਾ ਚੁੱਕੇ ਹਨ। ਹੁਣ 9ਵੀਂ ਅਤੇ 11ਵੀਂ ਦੀ ਬੋਰਡ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 31 ਜੁਲਾਈ ਤੋਂ ਠੀਕ ਪਹਿਲਾਂ ਸਿੱਖਿਆ ਵਿਭਾਗ ਵਲੋਂ ਨਵੀਂਆਂ ਕਲਾਸਾਂ ਫਿਲਹਾਲ ਨਾ ਲਗਾਉਣ ਅਤੇ ਭਰਤੀ ਹੋ ਚੁੱਕੇ ਬੱਚਿਆਂ ਨੂੰ 3 ਕਿਲੋਮੀਟਰ ਦੇ ਦਾਇਰੇ ਵਿਚ ਆਉਣ ਵਾਲੇ ਸਕੂਲਾਂ ਵਿਚ ਸ਼ਿਫਟ ਕਰਨ ਦੇ ਹੁਕਮਾਂ ਨਾਲ ਵਿਦਿਆਰਥੀਆਂ ਤੇ ਮਾਪੇ ਪ੍ਰੇਸ਼ਾਨੀ ਵਿਚ ਆ ਗਏ ਹਨ। 

ਇਹ ਵੀ ਪੜ੍ਹੋ : ਪੰਜਾਬ ਦੇ ਡੀ. ਜੀ. ਪੀ. ਦਾ ਵੱਡਾ ਫ਼ੈਸਲਾ, ਸੂਬੇ ਭਰ ਦੇ ਥਾਣਿਆਂ ਨੂੰ ਜਾਰੀ ਕੀਤੇ ਨਵੇਂ ਹੁਕਮ

ਅਖ਼ਬਾਰੀ ਰਿਪੋਰਟਾਂ ਮੁਤਾਬਕ ਵਿਭਾਗ ਦੇ ਫ਼ੈਸਲੇ ਨਾਲ ਹਜ਼ਾਰਾਂ ਬੱਚਿਆਂ ਨੂੰ ਆਪਣੀ ਪੜ੍ਹਾਈ ਪ੍ਰਭਾਵਤ ਹੋਣ ਦਾ ਡਰ ਸਤਾਉਣ ਲੱਗਾ ਹੈ। ਇਥੇ ਇਹ ਖਾਸ ਤੌਰ ’ਤੇ ਦੱਸਣਯੋਗਦ ਹੈ ਕਿ ਫਿਲਹਾਲ ਵਿਭਾਗ ਵਲੋਂ ਇਸ ਬਾਬਤ ਕੋਈ ਲਿਖਤੀ ਹੁਕਮ ਜਾਰੀ ਨਹੀਂ ਕੀਤੇ ਗਏ ਹਨ। ਉਧਰ, ਪਟਿਆਲਾ ਦੇ ਕੋਲ ਸਮਾਨਾ ਵਿਚ ਪਿੰਡ ਦੇਧਨਾ ਵਿਚ ਵਿਰੋਧ ਜਤਾਉਣ ਪਹੁੰਚੇ ਮਾਪਿਆਂ ਨੂੰ ਸਕੂਲ ਮੁਖੀ ਅਵਤਾਰ ਸਿੰਘ ਨੇ ਕਿਹਾ ਕਿ ਪਿਛਲੇ ਹਫਤੇ 9ਵੀਂ ਦੇ 36 ਵਿਦਿਆਰਥੀਆਂ ਨੂੰ ਦੂਜੇ ਹਾਈ ਸਕੂਲਾਂ ਵਿਚ ਸ਼ਿਫਟ ਕਰਨ ਨੂੰ ਕਿਹਾ ਗਿਆ ਹੈ। ਉਧਰ ਮਾਪਿਆਂ ਦੇ ਪੱਖ ਵਿਚ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਪੰਜਾਬ ਵਿਚ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਹੈ। ਦੂਜੇ ਪਾਸੇ ਡੀ. ਈ. ਓ. ਹਰਿੰਦਰ ਕੌਰ ਨੇ ਦੱਸਿਆ ਕਿ ਜਿਹੜੇ ਸਕੂਲ ਅਪਗ੍ਰੇਡ ਹੋ ਚੁੱਕੇ ਹਨ, ਉਹ ਅਪਗ੍ਰੇਡ ਹੀ ਰਹਿਣਗੇ। ਉਥੇ ਅਧਿਆਪਕ ਜਲਦੀ ਹੀ ਤਾਇਨਾਤ ਕਰ ਦਿੱਤੇ ਜਾਣਗੇ। 

ਇਹ ਵੀ ਪੜ੍ਹੋ : ਝੂੰਦਾ ਕਮੇਟੀ ਵੱਲੋਂ ਸੁਖਬੀਰ ਦੀ ਪ੍ਰਧਾਨਗੀ ’ਤੇ ਮੋਹਰ ਲਗਾਉਣ ’ਤੇ ਅਕਾਲੀ ਦਲ ’ਚ ਅੰਦਰ ਖਾਤੇ ਬਵਾਲ

ਕਿਸ ਜ਼ਿਲ੍ਹੇ ਵਿਚ ਕਿੰਨੇ ਸਕੂਲ ਅਪਗ੍ਰੇ਼ਡ

ਸੰਗਰੂਰ 24, ਐੱਸ.ਏ. ਐੱਸ. ਨਗਰ 21, ਬਠਿੰਡਾ 20, ਫਾਜ਼ਿਲਕਾ 20 ,ਲੁਧਿਆਣਾ 19, ਪਟਿਆਲਾ 18, ਤਰਨਤਾਰਨ 16, ਜਲੰਧਰ 14, ਅੰਮ੍ਰਿਤਸਰ 12, ਸ੍ਰੀ ਮੁਕਤਸਰਸਾਹਿਬ 12, ਫਿਰੋਜ਼ਪੁਰ 11, ਗੁਰਦਾਸਪੁਰ 6, ਕਪੂਰਥਲਾ 6, ਫਰੀਦਕੋਟ 5, ਹੁਸ਼ਿਆਰਪੁਰ 5, ਫਤਿਹਗੜ੍ਹ ਸਾਹਿਬ 5, ਨਵਾਂਸ਼ਹਿਰ 5, ਪਠਾਨਕੋਟ 5, ਮਾਨਸਾ 3, ਮਾਲੇਰਕੋਟਲਾ 2 ਅਤੇ ਮੋਗਾ ਵਿਚ 1 ਸਕੂਲ ਅਪਗ੍ਰੇਡ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਇਸ ਹਾਲਤ ’ਚ ਹਸਪਤਾਲ ਪਹੁੰਚੇ ਮਹਿਲਾ ਕਾਂਸਟੇਬਲ ਤੇ ਉਸ ਦੇ ਸਾਥੀ ਨੂੰ ਦੇਖ ਡਾਕਟਰਾਂ ਦੇ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News