ਸਾਵਧਾਨ! ਪੰਜਾਬ ਦੇ ਇਸ ਜ਼ਿਲ੍ਹੇ ''ਚ ਫ਼ੈਲ ਰਹੀ ਇਹ ਭਿਆਨਕ ਬੀਮਾਰੀ, ਵੱਧਣ ਲੱਗੇ ਮਰੀਜ਼ਾਂ ਦੇ ਅੰਕੜੇ

Friday, Oct 11, 2024 - 11:49 AM (IST)

ਜਲੰਧਰ (ਰੱਤਾ)–ਪੰਜਾਬ ਵਿਚ ਲਗਾਤਾਰ ਡੇਂਗੂ ਦਾ ਕਹਿਰ ਵੱਧਦਾ ਜਾ ਰਿਹਾ ਹੈ। ਜਲੰਧਰ ਜ਼ਿਲ੍ਹੇ ਵਿਚ ਇਕ-ਇਕ ਕਰਕੇ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ। ਵੀਰਵਾਰ ਨੂੰ ਡੇਂਗੂ ਦੇ 3 ਹੋਰ ਪਾਜ਼ੇਟਿਵ ਕੇਸ ਮਿਲਣ ਨਾਲ ਜ਼ਿਲ੍ਹੇ ਵਿਚ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 66 ’ਤੇ ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 44 ਮਰੀਜ਼ ਸ਼ਹਿਰੀ ਅਤੇ 22 ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ।

ਜ਼ਿਲ੍ਹਾ ਐਪੀਡੀਮਾਇਲੋਜਿਸਟ ਡਾ. ਆਦਿੱਤਿਆ ਪਾਲ ਨੇ ਦੱਸਿਆ ਕਿ ਵੀਰਵਾਰ ਨੂੰ ਡੇਂਗੂ ਦੇ ਸ਼ੱਕੀ 16 ਮਰੀਜ਼ਾਂ ਦੇ ਸੈਂਪਲ ਟੈਸਟ ਕੀਤੇ ਗਏ ਅਤੇ ਇਨ੍ਹਾਂ ਵਿਚੋਂ 6 ਦੀ ਰਿਪੋਰਟ ਪਾਜ਼ੇਟਿਵ ਆਈ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਵਿਚ ਗਦਾਈਪੁਰ ਦਾ 43 ਸਾਲਾ ਮਰਦ, ਨੂਰਪੁਰ ਕਾਲੋਨੀ ਦਾ 24 ਸਾਲਾ ਨੌਜਵਾਨ ਅਤੇ ਨਿਊ ਦਿਓਲ ਨਗਰ ਦੀ 27 ਸਾਲਾ ਲੜਕੀ ਸ਼ਾਮਲ ਹੈ, ਜਦਕਿ 3 ਮਰੀਜ਼ ਕਿਸੇ ਹੋਰ ਜ਼ਿਲੇ ਦੇ ਰਹਿਣ ਵਾਲੇ ਪਾਏ ਗਏ ਹਨ। ਡਾ. ਆਦਿੱਤਿਆ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਨੇ ਵੀਰਵਾਰ ਨੂੰ 3045 ਘਰਾਂ ਵਿਚ ਸਰਵੇ ਕੀਤਾ ਅਤੇ ਉਨ੍ਹਾਂ ਨੂੰ 9 ਥਾਵਾਂ ’ਤੇ ਡੇਂਗੂ ਬੁਖ਼ਾਰ ਫ਼ੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਮਿਲਿਆ।

ਇਹ ਵੀ ਪੜ੍ਹੋ-ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਨੌਜਵਾਨ ਦੀ ਮੌਤ

ਮੱਛਰਾਂ ਦੇ ਕੱਟਣ ਤੋਂ ਇੰਝ ਕਰੋ ਬਚਾਅ:
. ਡੇਂਗੂ ਦੇ ਕਹਿਰ ਤੋਂ ਬੱਚਣ ਲਈ ਅਜਿਹੇ ਕੱਪੜੇ ਪਾਓ, ਜਿਸ ਨਾਲ ਸਰੀਰ ਦਾ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਢੱਕਿਆ ਹੋਵੇ।
. ਸਵੇਰੇ, ਸ਼ਾਮ ਬਾਹਰ ਬੈਠਣ ਜਾਂ ਸੈਰ ਕਰਨ ਸਮੇਂ ਸਰੀਰ ਨੂੰ ਪੂਰਾ ਢੱਕ ਕੇ ਰੱਖੋ। 
. ਖਾਸ ਤੌਰ ’ਤੇ ਬੱਚਿਆਂ ਨੂੰ ਮਲੇਰੀਆ ਸੀਜ਼ਨ ’ਚ ਨਿੱਕਰ ਅਤੇ ਟੀ-ਸ਼ਰਟ ਕਦੇ ਨਹੀਂ ਪਾਉਣੀ ਚਾਹੀਦੀ।
. ਬੱਚਿਆਂ ਦੇ ਹਮੇਸ਼ਾ ਮੱਛਰ ਭਜਾਉਣ ਦੀ ਕ੍ਰੀਮ ਲੱਗਾ ਕੇ ਰੱਖੋ, ਜਿਸ ਨਾਲ ਉਹ ਡੇਂਗੂ ਤੋਂ ਬਚ ਜਾਣਗੇ।
. ਰਾਤ ਨੂੰ ਸੌਂਦੇ ਸਮੇਂ ਮੱਛਰਦਾਨੀ ਦੀ ਵਰਤੋਂ ਕਰੋ।
. ਡੇਂਗੂ ਦੇ ਬੁਖ਼ਾਰ ਤੋਂ ਬੱਚਣ ਲਈ ਘਰਾਂ ਦੇ ਅੰਦਰ ਜਾਂ ਬਾਹਰ ਮੱਛਰ ਪੈਦਾ ਨਾ ਹੋਣ ਦਿਓ।

ਇਹ ਵੀ ਪੜ੍ਹੋ- ਸ਼ਰਾਬ ਕਾਰਨ ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਭਰਾ ਨੇ ਭਰਾ ਦਾ ਕਰ 'ਤਾ ਕਤਲ

ਇਹ ਵਰਤੋਂ ਸਾਵਧਾਨੀਆਂ
. ਡੇਂਗੂ ਦੇ ਬੁਖ਼ਾਰ ’ਚ ਠੰਢਾ ਪਾਣੀ ਕਦੇ ਨਾ ਪੀਓ। 
.ਮੈਦਾ ਅਤੇ ਬਾਸੀ ਖਾਣੇ ਦੀ ਵਰਤੋਂ ਕਦੇ ਵੀ ਨਾ ਕਰੋ।
. ਆਪਣੇ ਖਾਣੇ ’ਚ ਹਲਦੀ, ਅਜਵਾਇਨ, ਅਦਰਕ, ਹਿੰਗ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੋ।
. ਇਸ ਮੌਸਮ ’ਚ ਪੱਤੇ ਵਾਲੀਆਂ ਸਬਜ਼ੀਆਂ, ਅਰਬੀ, ਫੁੱਲਗੋਭੀ ਨਾ ਖਾਓ।
. ਹਲਕਾ ਖਾਣਾ ਖਾਓ, ਜੋ ਅਸਾਨੀ ਨਾਲ ਪਚ ਸਕੇ। 
. ਪੂਰੀ ਨੀਂਦ ਲਓ, ਖ਼ੂਬ ਪਾਣੀ ਪੀਓ ਅਤੇ ਪਾਣੀ ਨੂੰ ਉਬਾਲ ਕੇ ਪੀਓ।
. ਮਿਰਚ ਮਸਾਲੇ ਅਤੇ ਤਲਿਆ ਹੋਇਆ ਖਾਣਾ ਨਾ ਖਾਓ।
. ਭੁੱਖ ਤੋਂ ਘੱਟ ਖਾਓ, ਢਿੱਡ ਭਰਕੇ ਕਦੇ ਨਾ ਖਾਓ।
. ਲੱਸੀ, ਨਾਰੀਅਲ ਪਾਣੀ, ਨਿੰਬੂ ਪਾਣੀ ਆਦਿ ਖ਼ੂਬ ਪੀਓ।

ਇਹ ਵੀ ਪੜ੍ਹੋ- ਮੁੜ ਦਹਿਲਿਆ ਪੰਜਾਬ, ਧਾਰਮਿਕ ਸਥਾਨ ਨੇੜੇ ਬੈਠੇ ਲੋਕਾਂ 'ਤੇ ਅੰਨ੍ਹੇਵਾਹ ਵਰ੍ਹਾਈਆਂ ਗੋਲ਼ੀਆਂ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News