ਪੰਜਾਬ 'ਚ 'ਡੇਂਗੂ' ਦਾ ਕਹਿਰ ਲਗਾਤਾਰ ਜਾਰੀ, ਇਸ ਜ਼ਿਲ੍ਹੇ 'ਚ ਸਭ ਤੋਂ ਜ਼ਿਆਦਾ ਮਰੀਜ਼ ਆਏ ਸਾਹਮਣੇ

Saturday, Nov 12, 2022 - 02:56 PM (IST)

ਪੰਜਾਬ 'ਚ 'ਡੇਂਗੂ' ਦਾ ਕਹਿਰ ਲਗਾਤਾਰ ਜਾਰੀ, ਇਸ ਜ਼ਿਲ੍ਹੇ 'ਚ ਸਭ ਤੋਂ ਜ਼ਿਆਦਾ ਮਰੀਜ਼ ਆਏ ਸਾਹਮਣੇ

ਚੰਡੀਗੜ੍ਹ : ਪੰਜਾਬ 'ਚ 'ਡੇਂਗੂ' ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਡੇਂਗੂ ਦੇ ਘੱਟ ਕੇਸ ਦਰਜ ਹੋਣ ਦੇ ਬਾਵਜੂਦ ਵੀ ਇਸ ਸਾਲ ਡੇਂਗੂ ਦੀ ਪਾਜ਼ੇਟੀਵਿਟੀ ਦਰ ਵੱਧ ਰਹੀ ਹੈ। ਇਕ ਜਨਵਰੀ ਤੋਂ 10 ਨਵੰਬਰ ਤੱਕ 45,497 'ਚੋਂ 7,365 ਮਰੀਜ਼ ਡੇਂਗੂ ਪਾਜ਼ੇਟਿਵ ਪਾਏ ਗਏ ਹਨ। ਸੂਬੇ 'ਚ ਡੇਂਗੂ ਦੀ ਪਾਜ਼ਟੇਵਿਟੀ ਦਰ 16.18 ਫ਼ੀਸਦੀ ਹੈ। ਪੰਜਾਬ ਦੇ 8 ਜ਼ਿਲ੍ਹਿਆਂ 'ਚ ਡੇਂਗੂ ਦੀ ਪਾਜ਼ੇਟੀਵਿਟੀ ਦਰ ਸੂਬੇ ਦੀ ਔਸਤ ਨਾਲੋਂ ਵੀ ਵੱਧ ਹੈ।

ਇਹ ਵੀ ਪੜ੍ਹੋ : ਪੰਜਾਬ 'ਚ SGPC ਦੀਆਂ ਜਨਰਲ ਚੋਣਾਂ ਲਈ ਤਿਆਰ ਹੋਣ ਲੱਗਾ ਆਧਾਰ, ਗ੍ਰਹਿ ਮੰਤਰਾਲਾ ਤੱਕ ਪੁੱਜੀ ਆਹਟ

ਇਨ੍ਹਾਂ 'ਚੋਂ 63 ਫ਼ੀਸਦੀ ਕੇਸ ਕਰੀਬ 6 ਜ਼ਿਲ੍ਹਿਆਂ ਤੱਕ ਸੀਮਤ ਹਨ। ਮੋਹਾਲੀ 'ਚ ਡੇਂਗੂ ਦੇ ਸਭ ਤੋਂ ਜ਼ਿਆਦਾ 1416 ਮਾਮਲੇ ਸਾਹਮਣੇ ਆਏ ਹਨ। 10 ਨਵੰਬਰ ਤੱਕ ਰੋਪੜ 'ਚ ਡੇਂਗੂ ਦੀ ਪਾਜ਼ੇਟੀਵਿਟੀ ਦਰ ਸਭ ਤੋਂ ਜ਼ਿਆਦਾ 39.61 ਫ਼ੀਸਦੀ ਰਹੀ। ਇੱਥੇ ਡੇਂਗੂ ਦੇ 1840 ਨਮੂਨਿਆਂ 'ਚੋਂ 729 ਸੈਂਪਲ ਪਾਜ਼ੇਟਿਵ ਪਾਏ ਗਏ।

ਇਹ ਵੀ ਪੜ੍ਹੋ : ਸੂਰੀ ਕਤਲਕਾਂਡ : ਮੁਲਜ਼ਮ ਸੰਦੀਪ ਸੰਨੀ ਦੀ ਪੇਸ਼ੀ ਅੱਜ, ਅਦਾਲਤ ਬਾਹਰ ਇਕੱਠੀਆਂ ਹੋਣ ਲੱਗੀਆਂ ਸਿੱਖ ਜੱਥੇਬੰਦੀਆਂ

ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ 'ਚ ਪਾਜ਼ੇਟੀਵਿਟੀ ਦਰ 34.87 ਫ਼ੀਸਦੀ, ਗੁਰਦਾਸਪੁਰ 'ਚ 32.69 ਫ਼ੀਸਦੀ, ਪਠਾਨਕੋਟ 'ਚ 26.97 ਫ਼ੀਸਦੀ, ਬਠਿੰਡਾ 'ਚ 25.46 ਫ਼ੀਸਦੀ, ਜਲੰਧਰ 'ਚ 21.44 ਫ਼ੀਸਦੀ, ਲੁਧਿਆਣਾ 'ਚ 19.19 ਫ਼ੀਸਦੀ ਅਤੇ ਨਵਾਂਸ਼ਹਿਰ 'ਚ 18.39 ਫ਼ੀਸਦੀ ਦਰਜ ਕੀਤੀ ਗਈ। ਇਸ ਬਾਰੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਦਾ ਕਹਿਣਾ ਹੈ ਕਿ ਸਾਰੀ ਸਥਿਤੀ ਕੰਟਰੋਲ 'ਚ ਹੈ ਅਤੇ ਡੇਂਗੂ ਤੋਂ ਰੋਕਥਾਮ ਲਈ ਹਰ ਤਰ੍ਹਾਂ ਦੇ ਉਪਾਅ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ 2 ਘੰਟੇ ਬੰਦ ਰਿਹਾ ਬੱਸ ਅੱਡਾ, ਤਸਵੀਰਾਂ 'ਚ ਦੇਖੋ ਕਿਹੋ ਜਿਹੇ ਬਣ ਗਏ ਹਾਲਾਤ
ਕੀ ਹਨ ਡੇਂਗੂ ਦੇ ਲੱਛਣ
ਤੇਜ਼ ਬੁਖ਼ਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਸਾਰੇ ਜੋੜਾਂ ’ਚ ਦਰਦ, ਇਸ ਦੇ ਮੁੱਖ ਲੱਛਣਾਂ ’ਚ ਹਨ। ਜੇਕਰ ਕਿਸੇ ’ਚ ਇਹ ਲੱਛਣ ਸਾਹਮਣੇ ਆਉਣ ਤਾਂ ਉੁਨ੍ਹਾਂ ਨੂੰ ਤੁਰੰਤ ਮਾਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ, ਜਦੋਂ ਕਿ ਆਪਣੇ ਘਰ ਨੇੜੇ ਸਥਿਤ ਸਰਕਾਰੀ ਸਿਹਤ ਕੇਂਦਰ ’ਤੇ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਸਿਹਤ ਅਧਿਕਾਰੀਆਂ ਅਨੁਸਾਰ ਸਰਕਾਰੀ ਸਿਹਤ ਕੇਂਦਰਾਂ ’ਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਮੁਹੱਈਆ ਹੈ। ਉਨ੍ਹਾਂ ਦੱਸਿਆ ਕਿ ਬੁਖ਼ਾਰ ਹੋਣ ’ਤੇ ਪੈਰਾਸੀਟਾਮੋਲ ਦੀ ਗੋਲੀ ਲੈਣ, ਡਿਸਪ੍ਰਿਨ, ਬਰੂਫਿਨ ਦੀ ਵਰਤੋਂ ਹਰਗਿਜ਼ ਨਾ ਕਰਨ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਚਮੜੀ ’ਤੇ ਲਾਲ ਧੱਫੜ ਅਤੇ ਖਾਰਸ਼ ਹੋਵੇ ਤਾਂ ਤੁਰੰਤ ਨੇੜੇ ਦੇ ਹਸਪਤਾਲ ’ਚ ਸੰਪਰਕ ਕਰਨਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News