ਚੰਡੀਗੜ੍ਹ 'ਚ 550 ਤੱਕ ਪੁੱਜੇ ਡੇਂਗੂ ਦੇ ਕੇਸ, 2 ਮਰੀਜ਼ਾਂ 'ਚ ਚਿਕਨਗੁਨੀਆ ਦੀ ਪੁਸ਼ਟੀ
Wednesday, Nov 02, 2022 - 10:34 AM (IST)
ਚੰਡੀਗੜ੍ਹ (ਪਾਲ) : ਇਸ ਸਮੇਂ ਚੱਲ ਰਹੇ ਵਾਇਰਲ ਫਲੂ ਦੇ ਲੱਛਣ ਚਿਕਨਗੁਨੀਆ ਵਰਗੇ ਹਨ, ਤੁਸੀਂ ਸੋਚਦੇ ਹੋ ਕਿ ਮਰੀਜ਼ ਨੂੰ ਡੇਂਗੂ ਹੈ ਜਾਂ ਚਿਕਨਗੁਨੀਆ ਪਰ ਉਹ ਨਹੀਂ ਹੈ। ਹੁਣ ਤੱਕ ਸ਼ਹਿਰ 'ਚ ਚਿਕਨਗੁਨੀਆ ਦੇ 2 ਕੇਸ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 550 ਤੱਕ ਪਹੁੰਚ ਗਈ ਹੈ। ਡਾਇਰੈਕਟਰ ਸਿਹਤ ਸੇਵਾਵਾਂ ਅਨੁਸਾਰ ਐਮਰਜੈਂਸੀ 'ਚ ਰੋਜ਼ਾਨਾ 15 ਮਰੀਜ਼ ਵਾਇਰਲ ਸਬੰਧੀ ਆ ਰਹੇ ਹਨ। ਇਨ੍ਹਾਂ 'ਚ ਜ਼ਿਆਦਾਤਰ ਪਲੇਟਲੈਟਸ ਘੱਟ ਹੋਣ ਕਾਰਨ ਆਉਂਦੇ ਹਨ, ਜਿਨ੍ਹਾਂ ਵਿਚੋਂ 6 ਮਰੀਜ਼ ਰੋਜ਼ਾਨਾ ਡੇਂਗੂ ਪਾਜ਼ੇਟਿਵ ਆ ਰਹੇ ਹਨ। ਭਾਵੇਂ ਇਨ੍ਹਾਂ ਮਰੀਜ਼ਾਂ ਨੂੰ ਕੁੱਝ ਸਮਾਂ ਇਲਾਜ ਲਈ ਦਾਖ਼ਲ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਜਾਂਦੀ ਹੈ ਪਰ ਅਜੇ ਤੱਕ ਦਾਖ਼ਲ ਕਰਨ ਦੀ ਲੰਬੇ ਸਮੇਂ ਤੱਕ ਕੋਈ ਲੋੜ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕੈਮਿਸਟ ਹੁਣ ਹੋ ਜਾਣ ਸਾਵਧਾਨ! ਸਖ਼ਤ ਐਕਸ਼ਨ ਲੈਣ ਜਾ ਰਹੀ ਪੰਜਾਬ ਪੁਲਸ
ਜਿੱਥੋਂ ਤਕ ਟੈਸਟਿੰਗ ਦਾ ਸਵਾਲ ਹੈ, ਸਾਰੇ ਸਿਵਲ ਹਸਪਤਾਲਾਂ 'ਚ ਟੈਸਟ ਕੀਤੇ ਜਾ ਰਹੇ ਹਨ, ਜਿੱਥੇ ਡੇਂਗੂ ਅਤੇ ਚਿਕਨਗੁਨੀਆ ਦੇ ਸੈਂਪਲ ਲਏ ਜਾ ਰਹੇ ਹਨ। ਜ਼ਿਆਦਾਤਰ ਮਰੀਜ਼ ਇਕ ਹਫ਼ਤੇ ਦੇ ਅੰਦਰ ਖ਼ੁਦ ਨੂੰ ਬਿਹਤਰ ਮਹਿਸੂਸ ਕਰਦੇ ਹਨ। ਹਾਲਾਂਕਿ ਜੋੜਾਂ ਦਾ ਦਰਦ ਗੰਭੀਰ ਹੋ ਸਕਦਾ ਹੈ ਅਤੇ ਕਈ ਹਫ਼ਤਿਆਂ ਤੋਂ ਮਹੀਨਿਆਂ ਤੱਕ ਜਾਰੀ ਰਹਿ ਸਕਦਾ ਹੈ। ਬੁਖ਼ਾਰ ਅਤੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਮਰੀਜ਼ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਬਹੁਤ ਸਾਰੇ ਤਰਲ ਪਦਾਰਥ ਲੈਣ ਅਤੇ ਦਵਾਈਆਂ ਜਿਵੇਂ ਕਿ ਅਸੀਟਾਮਿਨੋਫ਼ਿਨ ਜਾਂ ਪੈਰਾਸੀਟਾਮੋਲ ਲੈਣ ਲਈ ਕਿਹਾ ਜਾਂਦਾ ਹੈ। ਡਾਇਰੈਕਟਰ ਮੁਤਾਬਕ ਚਿਕਨਗੁਨੀਆ ਵਾਇਰਸ ਦੀ ਲਾਗ ਨੂੰ ਰੋਕਣ ਲਈ ਫਿਲਹਾਲ ਕੋਈ ਟੀਕਾ ਜਾਂ ਦਵਾਈ ਨਹੀਂ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਅਦਾਲਤ 'ਚ ਬਾਦਲਾਂ ਖ਼ਿਲਾਫ਼ ਚੱਲ ਰਹੇ ਕੇਸ 'ਤੇ ਸੁਪਰੀਮ ਕੋਰਟ ਨੇ ਲਾਈ ਰੋਕ
ਮੱਛਰ ਦੇ ਕੱਟਣ ਤੋਂ ਬਚਾਅ ਹੀ ਇਕੋ ਹੱਲ ਹੈ। ਡੇਂਗੂ ਦੇ ਨਵੇਂ ਕੇਸਾਂ ਦੇ ਬਾਵਜੂਦ ਸਥਿਤੀ ਕਾਬੂ ਹੇਠ ਹੈ। ਡਾਇਰੈਕਟਰ ਮੁਤਾਬਕ ਮਾਮਲਾ ਗੰਭੀਰ ਨਹੀਂ ਹੈ, ਜਿਵੇਂ ਕਿ ਪਿਛਲੀ ਵਾਰ ਮਾਮਲੇ ਬਹੁਤ ਗੰਭੀਰ ਸਨ। ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣ ਦੀ ਲੋੜ ਸੀ। ਪਲੇਟਲੈਟਸ ਬਹੁਤ ਤੇਜ਼ੀ ਨਾਲ ਘੱਟ ਰਹੇ ਸਨ। ਹੁਣ ਤੱਕ ਮਾਮਲਿਆਂ 'ਚ ਜੋ ਦੇਖਿਆ ਗਿਆ ਹੈ, ਉਨ੍ਹਾਂ 'ਚ ਲੱਛਣ ਬਹੁਤ ਹਲਕੇ ਹੁੰਦੇ ਹਨ, ਜਿਨ੍ਹਾਂ ਦਾ ਘਰ 'ਚ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ। ਇਸ ਮੌਸਮ 'ਚ ਡੇਂਗੂ ਅਤੇ ਵਾਇਰਲ ਬੁਖ਼ਾਰ ਦੇ ਮਾਮਲੇ ਵੱਧਣ ਲੱਗਦੇ ਹਨ। ਹੁਣ ਤੱਕ ਸ਼ਹਿਰ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 550 ਤੱਕ ਪਹੁੰਚ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ