ਡੇਂਗੂ ਤੇ ਵਾਇਰਲ ਬੁਖ਼ਾਰ ਦਾ ਪ੍ਰਕੋਪ, ਹਸਪਤਾਲ ’ਚ ਮਰੀਜ਼ਾਂ ਦੀਆਂ ਕਤਾਰਾਂ

Wednesday, Oct 16, 2024 - 10:59 AM (IST)

ਡੇਂਗੂ ਤੇ ਵਾਇਰਲ ਬੁਖ਼ਾਰ ਦਾ ਪ੍ਰਕੋਪ, ਹਸਪਤਾਲ ’ਚ ਮਰੀਜ਼ਾਂ ਦੀਆਂ ਕਤਾਰਾਂ

ਬਠਿੰਡਾ (ਵਰਮਾ) : ਡੇਂਗੂ ਅਤੇ ਵਾਇਰਲ ਬੁਖ਼ਾਰ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਮਰੀਜ਼ਾਂ ਦੀਆਂ ਕਤਾਰਾਂ ਲੱਗ ਗਈਆਂ ਹਨ। ਡਾਕਟਰਾਂ ਮੁਤਾਬਕ ਇਸ ਨੂੰ ਠੀਕ ਹੋਣ ’ਚ 6-8 ਦਿਨ ਲੱਗਦੇ ਹਨ। ਮਰੀਜ਼ ਵਾਰ-ਵਾਰ ਬੁਖ਼ਾਰ ਦੀ ਸ਼ਿਕਾਇਤ ਕਰ ਰਹੇ ਹਨ ਜੋ 103 ਅਤੇ 104 ਡਿਗਰੀ ਤੱਕ ਪਹੁੰਚ ਜਾਂਦਾ ਹੈ। ਵਾਇਰਲ ਬੁਖ਼ਾਰ ਕਾਰਨ ਲੱਤਾਂ ਅਤੇ ਜੋੜਾਂ ਵਿਚ ਦਰਦ ਹੁੰਦਾ ਹੈ ਜਦੋਂ ਕਿ ਮਰੀਜ਼ ਨੂੰ ਉਲਟੀਆਂ ਅਤੇ ਦਸਤ ਹੋਣ ਲੱਗਦੇ ਹਨ। ਜੇਕਰ ਘਰ ਦਾ ਇਕ ਵਿਅਕਤੀ ਵਾਇਰਲ ਹੋ ਜਾਂਦਾ ਹੈ ਤਾਂ ਪੂਰਾ ਪਰਿਵਾਰ ਸੰਕ੍ਰਮਿਤ ਹੋ ਜਾਂਦਾ ਹੈ।

ਸਤੰਬਰ ਦੇ ਆਖਰੀ ਹਫ਼ਤੇ ਅਤੇ ਅਕਤੂਬਰ ਦੇ ਪਹਿਲੇ ਹਫ਼ਤੇ ਵਾਇਰਸ ਨੇ ਤੇਜ਼ੀ ਫੜ੍ਹੀ। ਇਹ ਬੁਖ਼ਾਰ ਹੁਣ ਸ਼ਹਿਰਾਂ ਦੀ ਬਜਾਏ ਪਿੰਡਾਂ ਤਕ ਪਹੁੰਚ ਗਿਆ ਹੈ। ਸਰਦੀ, ਜ਼ੁਕਾਮ ਅਤੇ ਬੁਖ਼ਾਰ ਦੀ ਲਗਾਤਾਰ ਸ਼ਿਕਾਇਤ ਰਹਿੰਦੀ ਹੈ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਮਰੀਜ਼ਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸ ਦੇ ਇਲਾਜ ਲਈ ਸਿਹਤ ਵਿਭਾਗ ਵੱਲੋਂ ਕਈ ਪ੍ਰਬੰਧ ਕੀਤੇ ਗਏ ਸਨ। ਹਸਪਤਾਲਾਂ ਵਿਚ ਵਿਸ਼ੇਸ਼ ਬੈੱਡ ਬਣਾਏ ਗਏ ਹਨ ਅਤੇ ਮਰੀਜ਼ਾਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਸਟਾਫ਼ ਅਤੇ ਡਾਕਟਰਾਂ ਦੀ ਡਿਊਟੀ ਲਗਾਈ ਗਈ ਹੈ।

ਲਗਾਤਾਰ ਖੰਘ, ਛਾਤੀ ਵਿਚ ਭਾਰੀਪਨ, ਛਾਤੀ ਵਿੱਚ ਬਲਗ਼ਮ ਪੈਦਾ ਹੋਣਾ ਅਤੇ ਦਰਦ ਇਸ ਬੀਮਾਰੀ ਦੇ ਮੁੱਖ ਲੱਛਣ ਹਨ। ਅੱਖਾਂ ਵਿਚ ਜਲਣ ਅਤੇ ਸੋਜ ਵੀ ਲੱਛਣਾਂ ਦਾ ਕਾਰਨ ਬਣਦੀ ਹੈ। ਇਹ ਵਾਇਰਸ ਸੰਕ੍ਰਮਿਤ ਸਤਹਾਂ ਦੇ ਸੰਪਰਕ ਵਿਚ ਆਉਣ ਨਾਲ ਹਵਾ ਰਾਹੀਂ ਫੈਲਦਾ ਹੈ। ਜੇਕਰ ਮੰਨੀਏ ਤਾਂ ਇਹ ਕੋਵਿਡ ਦੀ ਤਰ੍ਹਾਂ ਫੈਲਦਾ ਹੈ ਅਤੇ ਇਸ ਦਾ ਇਨਫੈਕਸ਼ਨ ਬਹੁਤ ਤੇਜ਼ੀ ਨਾਲ ਫੈਲਦਾ ਹੈ। ਇਹ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਕਾਰਨ ਬਜ਼ੁਰਗਾਂ ’ਤੇ ਹਮਲਾ ਕਰਦਾ ਹੈ ਅਤੇ ਉਨ੍ਹਾਂ ਦੀ ਲਾਗ ਕਾਰਨ ਪਰਿਵਾਰ ਦੇ ਹੋਰ ਮੈਂਬਰ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਹਨ।
 


author

Babita

Content Editor

Related News