ਲੁਧਿਆਣਾ 'ਚ ਵੱਧਦਾ ਜਾ ਰਿਹੈ ਡੇਂਗੂ ਦਾ ਮਰਜ਼, 36 ਨਵੇਂ ਮਰੀਜ਼ਾਂ ਦੀ ਰਿਪੋਰਟ ਆਈ ਸਾਹਮਣੇ
Thursday, Nov 10, 2022 - 10:06 AM (IST)
ਲੁਧਿਆਣਾ (ਸਹਿਗਲ) : ਮੌਸਮ ’ਚ ਤਬਦੀਲੀ ਦੇ ਬਾਵਜੂਦ ਡੇਂਗੂ ਦੇ ਮਰੀਜ਼ਾਂ ਦਾ ਸਾਹਮਣੇ ਆਉਣਾ ਜਾਰੀ ਹੈ। ਪਿਛਲੇ 2 ਦਿਨਾਂ ’ਚ ਡੇਂਗੂ ਦੇ 114 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 36 ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਨ੍ਹਾਂ ’ਚੋਂ 24 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂ ਕਿ 12 ਦੂਜੇ ਜ਼ਿਲ੍ਹਿਆਂ ਆਦਿ ਨਾਲ ਸਬੰਧਿਤ ਹਨ। ਜ਼ਿਲ੍ਹੇ ਦੇ 63 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ, ਜਦੋਂ ਕਿ 15 ਸ਼ੱਕੀ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਕੋਟਕਪੂਰਾ 'ਚ ਵੱਡੀ ਵਾਰਦਾਤ : ਬੇਅਦਬੀ ਦੇ ਮੁਲਜ਼ਮ ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ (ਵੀਡੀਓ)
ਸਥਾਨਕ ਹਸਪਤਾਲਾਂ ’ਚ ਸਾਹਮਣੇ ਆਏ ਮਰੀਜ਼ਾਂ ’ਚੋਂ ਸਿਹਤ ਵਿਭਾਗ 1043 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕਰ ਚੁੱਕਾ ਹੈ। ਇਨ੍ਹਾਂ ’ਚੋਂ 570 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂਕਿ 473 ਦੂਜੇ ਜ਼ਿਲਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਤੋਂ ਇਲਾਵਾ 2531 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਜਾਣੋ ਕੀ ਹੈ ਪੰਜਾਬ 'ਚ ਲਾਗੂ ਹੋਣ ਵਾਲਾ 'Anand Marriage Act', ਕੀ ਹੋਵੇਗਾ ਇਸ ਦਾ ਫ਼ਾਇਦਾ (ਵੀਡੀਓ)
755 ਲੋਕਾਂ ਦੇ ਹੋ ਚੁੱਕੇ ਹਨ ਚਲਾਨ
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਵੇ ਦੌਰਾਨ 1132 ਜਗ੍ਹਾ ’ਤੇ ਡੇਂਗੂ ਦਾ ਲਾਰਵਾ ਮਿਲ ਚੁੱਕਾ ਹੈ, ਜਿਸ ਦੀ ਰਿਪੋਰਟ ਨਗਰ ਨਿਗਮ ਨੂੰ ਭੇਜਣ ਤੋਂ ਬਾਅਦ 755 ਲੋਕਾਂ ਦੇ ਨਿਗਮ ਵੱਲੋਂ ਚਲਾਨ ਕੀਤੇ ਗਏ ਹਨ। ਸਿਹਤ ਅਧਿਕਾਰੀਆਂ ਅਨੁਸਾਰ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦਾ ਨੇੜੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਆਪਣੇ ਘਰਾਂ 'ਚ ਲੱਗੇ ਕੂਲਰਾਂ ’ਚੋਂ ਪਾਣੀ ਕੱਢ ਦੇਣ ਤਾਂ ਕਿ ਮੱਛਰ ਦਾ ਲਾਰਵਾ ਪੈਦਾ ਨਾ ਹੋਵੇ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਪਾਣੀ ’ਚ ਪੈਦਾ ਹੁੰਦਾ ਹੈ।
ਸਵਾਈਨ ਫਲੂ ਦਾ 1 ਪਾਜ਼ੇਟਿਵ, 8 ਸ਼ੱਕੀ ਮਰੀਜ਼ ਆਏ ਸਾਹਮਣੇ
ਸਥਾਨਕ ਹਸਪਤਾਲਾਂ ’ਚ ਸਵਾਈਨ ਫਲੂ ਦਾ ਇਕ ਪਾਜ਼ੇਟਿਵ ਅਤੇ 8 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਪਾਜ਼ੇਟਿਵ ਮਰੀਜ਼ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਜਦੋਂ ਕਿ 8 ਸ਼ੱਕੀ ਮਰੀਜ਼ਾਂ ’ਚੋਂ 5 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਪਿਛਲੇ ਕਈ ਦਿਨਾਂ ਤੋਂ ਬਾਅਦ ਸਵਾਈਨ ਫਲੂ ਦਾ ਮਰੀਜ਼ ਸਾਹਮਣੇ ਆਉਣ ’ਤੇ ਸਿਹਤ ਅਧਿਕਾਰੀਆਂ ਦੀਆਂ ਚਿੰਤਾਵਾਂ ਫਿਰ ਤੋਂ ਵੱਧ ਗਈਆਂ ਹਨ। ਸਥਾਨਕ ਹਸਪਤਾਲਾਂ ’ਚ ਹੁਣ ਤੱਕ ਸਵਾਈਨ ਫਲੂ ਦੇ 646 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 244 ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਜ਼ਿਲੇ ’ਚ ਸਵਾਈਨ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 55 ਹੋ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ