ਲੁਧਿਆਣਾ ''ਚ ਡੇਂਗੂ ਨਾਲ ਚੌਥੀ ਮੌਤ, 631 ''ਤੇ ਪੁਜੀ ਕੁੱਲ ਮਰੀਜ਼ਾਂ ਦੀ ਗਿਣਤੀ

Saturday, Oct 23, 2021 - 10:08 AM (IST)

ਲੁਧਿਆਣਾ (ਸਹਿਗਲ) : ਡੇਂਗੂ ਦੇ ਵੱਧਦੇ ਕਹਿਰ ਨਾਲ ਲੁਧਿਆਣਾ ’ਚ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਡੇਂਗੂ ਦਾ ਸ਼ਿਕਾਰ 36 ਸਾਲਾ ਮਰੀਜ਼ ਸਿਵਲ ਲਾਈਨ ਖੇਤਰ ਦਾ ਰਹਿਣ ਵਾਲਾ ਸੀ ਅਤੇ ਇਲਾਜ ਲਈ ਦਇਆਨੰਦ ਹਸਪਤਾਲ ’ਚ ਦਾਖ਼ਲ ਸੀ। ਡੇਂਗੂ ਨਾਲ ਜ਼ਿਲ੍ਹੇ ਵਿਚ ਇਹ ਚੌਥੀ ਮੌਤ ਹੈ। ਸਿਹਤ ਵਿਭਾਗ ਵੱਲੋਂ ਡੇਂਗੂ ਡੈੱਥ ਰਿਵਿਊ ਕਮੇਟੀ ਵਿਚ ਸਾਰੇ ਮਾਮਲੇ ਰੱਖਣ ਤੋਂ ਪਹਿਲਾਂ ਉਨ੍ਹਾਂ ਨੂੰ ਸ਼ੱਕੀ ਸ਼੍ਰੇਣੀ ਵਿਚ ਰੱਖਿਆ ਹੈ। ਜ਼ਿਲ੍ਹੇ ਵਿਚ ਬੀਤੇ ਦਿਨ 86 ਨਵੇਂ ਮਰੀਜ਼ ਸਾਹਮਣੇ ਆਏ। ਇਨ੍ਹਾਂ ’ਚੋਂ ਸਿਹਤ ਵਿਭਾਗ ਨੇ 51 ਮਰੀਜ਼ਾਂ ਵਿਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ 20 ਤੋਂ ਜ਼ਿਆਦਾ ਮਾਮਲੇ ਬਾਹਰੀ ਜ਼ਿਲ੍ਹਿਆਂ ਆਦਿ ਨਾਲ ਸਬੰਧਿਤ ਸਨ। ਹੁਣ ਤੱਕ ਸਾਹਮਣੇ ਆਏ ਡੇਂਗੂ ਦੇ ਮਾਮਲਿਆਂ ’ਚ ਸਿਹਤ ਵਿਭਾਗ ਨੇ 2161 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਹੈ, ਜਦੋਂ ਕਿ 631 ਵਿਚ ਡੇਂਗੂ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : BSF ਮੁੱਦੇ 'ਤੇ ਮੁੱਖ ਮੰਤਰੀ ਚੰਨੀ ਨੇ ਸੱਦੀ ਸਰਵ ਪਾਰਟੀ ਬੈਠਕ

ਸਿਹਤ ਅਧਿਕਾਰੀਆਂ ਅਨੁਸਾਰ ਬੀਤੇ ਦਿਨ ਸਾਹਮਣੇ ਆਏ ਮਰੀਜ਼ਾਂ ’ਚੋਂ 40 ਮਰੀਜ਼ ਸ਼ਹਿਰੀ ਖੇਤਰ ਦੇ ਰਹਿਣ ਵਾਲੇ ਹਨ, ਜਦੋਂ ਕਿ 11 ਪੇਂਡੂ ਇਲਾਕਿਆਂ ਨਾਲ ਸਬੰਧਿਤ ਹਨ। ਹੁਣ ਤੱਕ ਸ਼ਹਿਰੀ ਇਲਾਕਿਆਂ ਤੋਂ 510 ਮਾਮਲਿਆਂ ਦੀ ਅਤੇ ਪੇਂਡੂ ਇਲਾਕਿਆਂ ’ਚ ਸਾਹਮਣੇ ਆਏ 121 ਮਰੀਜ਼ਾਂ ਵਿਚ ਡੇਂਗੂ ਦੀ ਪੁਸ਼ਟੀ ਕੀਤੀ ਗਈ ਹੈ। 168 ਮਰੀਜ਼ ਹੁਣ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ। ਡੇਂਗੂ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ’ਚ ਸਾਹਨੇਵਾਲ ਤੋਂ 23, ਕੂੰਮਕਲਾਂ ਤੋਂ 21, ਸੁਧਾਰ ਤੋਂ 19, ਸਿੱਧਵਾਂ ਬੇਟ ਤੋਂ 11, ਪੱਖੋਵਾਲ ਤੋਂ 10, ਖੰਨਾ ਤੋਂ 19 ਅਤੇ ਜਗਰਾਓਂ ਤੋਂ 31 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 2 ਦਿਨ 'ਮੌਸਮ' ਰਹੇਗਾ ਖ਼ਰਾਬ, ਧੂੜ ਭਰੀ ਹਨ੍ਹੇਰੀ ਨਾਲ ਪੈ ਸਕਦੀ ਹੈ ਬਾਰਸ਼
ਡੇਂਗੂ ਦੇ ਮਾਮਲਿਆਂ ਨੂੰ ਨਹੀਂ ਕੀਤਾ ਜਾ ਰਿਹਾ ਅਪਡੇਟ
ਸਿਹਤ ਵਿਭਾਗ ਵੱਲੋਂ ਬਣਾਈ ਗਈ ਵੈੱਬਸਾਈਟ ਨੈਸ਼ਨਲ ਬੈਕਟਰ ਬੌਰਨ ਡਿਸੀਜ਼ ਕੰਟਰੋਲ ਪ੍ਰੋਗਰਾਮ ਪੰਜਾਬ ’ਤੇ ਡੇਂਗੂ ਦੇ ਸਾਹਮਣੇ ਆ ਰਹੇ ਮਾਮਲਿਆਂ ਨੂੰ ਸਹੀ ਤਰੀਕੇ ਨਾਲ ਅਪਡੇਟ ਨਹੀਂ ਕੀਤਾ ਜਾ ਰਿਹਾ। ਇਸ ਨੂੰ ਅਪਡੇਟ ਕਰਨ ਦੀ ਬਜਾਏ ਡੇਂਗੂ ਦੀ ਸਥਿਤੀ ਨੂੰ ਸਪੱਸ਼ਟ ਕਰਨ ਵਾਲੇ ਕਾਲਮ ਹੀ ਹਟਾ ਦਿੱਤੇ ਗਏ ਹਨ, ਜਿਸ ਨਾਲ ਵਿਭਾਗ ਦੀ ਕਾਰਜ ਪ੍ਰਣਾਲੀ ਵੀ ਸ਼ੱਕੀ ਹੋ ਗਈ ਹੈ। ਲੋਕਾਂ ਵਿਚ ਇਹ ਆਮ ਧਾਰਨਾ ਬਣ ਗਈ ਹੈ ਕਿ ਡੇਂਗੂ ਦੇ ਮਾਮਲਿਆਂ ਨੂੰ ਛੁਪਾਇਆ ਨਹੀਂ ਜਾ ਰਿਹਾ ਅਤੇ ਸਾਰੇ ਜ਼ਿਲ੍ਹਿਆਂ ਵਿਚ ਚੰਡੀਗੜ੍ਹ ਵਿਚ ਬੈਠਾ ਇਕ ਅਧਿਕਾਰੀ ਦਖ਼ਲ ਦੇ ਕੇ ਘੱਟ ਦਿਖਾਉਣ ਨੂੰ ਕਹਿ ਰਿਹਾ ਹੈ। ਭਾਵੇਂ ਕੁੱਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਡੇਂਗੂ ਦੇ ਘੱਟ ਮਾਮਲੇ ਦਿਖਾਉਣ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News