ਬਨੂੜ ਦੇ ਪਿੰਡ ਕਰਾਲਾ ’ਚ ਡੇਂਗੂ ਦਾ ਕਹਿਰ, 15 ਦਿਨਾਂ ’ਚ ਚੌਥੀ ਮੌਤ

Saturday, Oct 30, 2021 - 10:48 AM (IST)

ਬਨੂੜ ਦੇ ਪਿੰਡ ਕਰਾਲਾ ’ਚ ਡੇਂਗੂ ਦਾ ਕਹਿਰ, 15 ਦਿਨਾਂ ’ਚ ਚੌਥੀ ਮੌਤ

ਬਨੂੜ (ਗੁਰਪਾਲ) : ਬਨੂੜ ਇਲਾਕੇ ’ਚ ਡੇਂਗੂ ਦਾ ਕਹਿਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਬੀਤੀ ਦੁਪਹਿਰੇ ਪਿੰਡ ਕਰਾਲਾ ਨੇੜੇ ਸਥਿਤ ਚੰਡੀਗੜ੍ਹ ਰਾਇਲ ਸਿਟੀ ’ਚ ਇਕ 17 ਸਾਲਾ ਨਾਬਾਲਗ ਲੜਕੇ ਦੀ ਡੇਂਗੂ ਕਾਰਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦਿਆਂ ਪ੍ਰਮੋਦ ਕੁਮਾਰ ਸਾਈਡ ਇੰਚਾਰਜ ਨੇ ਦੱਸਿਆ ਕਿ ਉਹ ਚੰਡੀਗੜ੍ਹ ਰਾਇਲ ਸਿਟੀ ਵਿਖੇ ਫਲੈਟ ਬਣਾਉਣ ਵਾਲੇ ਠੇਕੇਦਾਰ ਕੋਲ ਕੰਮ ਕਰਦੇ ਹਨ, ਜਿੱਥੇ ਪਿਆਰੇ ਲਾਲ ਅਤੇ ਉਸ ਦੀ ਪਤਨੀ ਮਿਹਨਤ-ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਿਆਰੇ ਲਾਲ ਦਾ ਪੁੱਤਰ ਗੋਬਿੰਦ ਕੁਮਾਰ ਪਿਛਲੇ ਕਈ ਦਿਨਾਂ ਤੋਂ ਬੀਮਾਰ ਸੀ, ਜੋ ਕਿ ਆਪਣਾ ਇਲਾਜ ਪਿੰਡ ਕਰਾਲਾ ਦੇ ’ਚ ਸਥਿਤ ਡਾਕਟਰ ਕੋਲੋਂ ਕਰਵਾ ਰਿਹਾ ਸੀ।

ਸਾਈਡ ਇੰਚਾਰਜ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਈ ਦਿਨ ਬੁਖ਼ਾਰ ਹੋਣ ਕਾਰਨ ਡਾਕਟਰਾਂ ਵੱਲੋਂ ਉਸ ਦੀ ਡੇਂਗੂ ਦੀ ਰਿਪੋਰਟ ਕਰਵਾਈ ਗਈ ਸੀ, ਜੋ ਕਿ ਪਾਜ਼ੇਟਿਵ ਆਈ ਸੀ। ਉਨ੍ਹਾਂ ਦੱਸਿਆ ਕਿ ਗੋਬਿੰਦ ਕੁਮਾਰ ਦੀ ਦੁਪਹਿਰ ਢਾਈ ਕੁ ਵਜੇ ਅਚਾਨਕ ਮੌਤ ਹੋ ਗਈ। ਪਿੰਡ ਕਰਾਲਾ ’ਚ ਇਹ 15 ਦਿਨਾਂ ’ਚ ਚੌਥੀ ਮੌਤ ਹੈ। ਬਨੂੜ ਦੇ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਨੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ। ਉਹ ਰਿਪੋਰਟ ਦੇਖਣ ਉਪਰੰਤ ਹੀ ਇਸ ਮਾਮਲੇ ਬਾਰੇ ਕੁੱਝ ਕਹਿ ਸਕਦੇ ਹਨ।
 


author

Babita

Content Editor

Related News