ਕਪੂਰਥਲਾ ''ਚ ਡੇਂਗੂ ਦਾ ਕਹਿਰ ਜਾਰੀ
Tuesday, Sep 19, 2017 - 01:03 PM (IST)

ਕਪੂਰਥਲਾ(ਮਲਹੋਤਰਾ)— ਡੇਂਗੂ ਕਾਰਨ ਹੋਏ ਬੁਖਾਰ ਤੋਂ ਬਾਅਦ ਹਾਲਤ ਖਰਾਬ ਹੋਣ 'ਤੇ ਇਕ ਵਿਅਕਤੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਵਾਸਤੇ ਕਪੂਰਥਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਲੈਬੋਰਟਰੀ ਵੱਲੋਂ ਖੂਨ ਦੀ ਜਾਂਚ ਕਰਨ ਤੋਂ ਬਾਅਦ ਮਰੀਜ਼ ਦੇ ਸਰੀਰ 'ਚ ਸੈੱਲਾਂ ਦੀ ਸੰਖਿਆ ਕਰੀਬ 45 ਹਜ਼ਾਰ ਰਹਿ ਗਈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਆਪਣਾ ਇਲਾਜ ਕਰਵਾ ਰਹੇ ਕੁਲਦੀਪ ਕੁਮਾਰ ਪੁੱਤਰ ਓਮ ਪ੍ਰਕਾਸ਼ ਨਿਵਾਸੀ ਮੁਹੱਲਾ ਸ਼ਾਲੀਮਾਰ ਐਵੀਨਿਊ ਕਪੂਰਥਲਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਨੂੰ ਚਾਰ-ਪੰਜ ਦਿਨਾਂ ਤੋਂ ਤੇਜ਼ ਬੁਖਾਰ ਆ ਰਿਹਾ ਸੀ। ਸੋਮਵਾਰ ਜਦੋਂ ਉਸ ਦੇ ਖੂਨ ਦੇ ਟੈਸਟ ਕਰਵਾਏ ਗਏ ਤਾਂ ਟੈਸਟਾਂ 'ਚ ਖੂਨ ਦੀ ਘਾਟ ਤੇ ਡੇਂਗੂ ਬੁਖਾਰ ਆਇਆ। ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਵੀ ਕਪੂਰਥਲਾ 'ਚ ਡੇਂਗੂ ਦੇ ਕਈ ਮਰੀਜ਼ ਸਾਹਮਣੇ ਆ ਚੁੱਕੇ ਹਨ।