ਡੇਂਗੂ ਤੋਂ ਬਾਅਦ ਭਵਾਨੀਗੜ੍ਹ ''ਚ ਚਿਕਨਗੁਨੀਆ ਨੇ ਪਸਾਰੇ ਪੈਰ

Wednesday, Oct 11, 2017 - 07:00 AM (IST)

ਭਵਾਨੀਗੜ੍ਹ(ਵਿਕਾਸ)- ਡੇਂਗੂ ਤੋਂ ਬਾਅਦ ਬਲਾਕ 'ਚ ਚਿਕਨਗੁਨੀਆ ਨੇ ਵੀ ਪੈਰ ਪਸਾਰ ਲਏ ਹਨ। ਚਾਲੂ ਸੀਜ਼ਨ ਦੌਰਾਨ ਇਲਾਕੇ ਵਿਚ ਹੁਣ ਤੱਕ ਡੇਂਗੂ ਨੇ 2 ਦਰਜਨ ਤੋਂ ਵੱਧ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਜਦੋਂਕਿ ਜ਼ਿਲਾ ਸਿਹਤ ਵਿਭਾਗ ਆਪਣੇ ਤੌਰ 'ਤੇ 14 ਡੇਂਗੂ ਦੇ ਪਾਜ਼ੀਟਿਵ ਕੇਸਾਂ ਅਤੇ 4 ਚਿਕਨਗੁਨੀਆ ਨਾਲ ਪੀੜਤ ਮਰੀਜ਼ਾਂ ਦੀ ਹੀ ਪੁਸ਼ਟੀ ਕਰ ਰਿਹਾ ਹੈ।
ਇਸ ਸਬੰਧੀ ਜ਼ਿਲਾ ਨੋਡਲ ਅਫਸਰ ਡਾ. ਉਪਾਸਨਾ ਬਿੰਦਰਾ ਨੇ ਦੱਸਿਆ ਕਿ ਬਲਾਕ ਵਿਚ 4 ਕੇਸ ਚਿਕਨਗੁਨੀਆ ਅਤੇ 11 ਕੇਸ ਡੇਂਗੂ ਦੇ ਨਵੇਂ ਸਾਹਮਣੇ ਆਉਣ ਨਾਲ ਭਵਾਨੀਗੜ੍ਹ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 14 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉੁਕਤ ਸਾਰੇ ਮਰੀਜ਼ ਖਤਰੇ ਤੋਂ ਬਾਹਰ ਹਨ। ਨਾਲ ਹੀ ਉਨ੍ਹਾਂ ਡੇਂਗੂ ਬੁਖਾਰ ਤੇ ਚਿਕਨਗੁਨੀਆ ਦੇ ਪ੍ਰਭਾਵ ਤੋਂ ਬਚਣ ਲਈ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ ਸੁਥਰਾ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਦੀ ਸਲਾਹ ਦਿੱਤੀ ਹੈ। ਓਧਰ ਇਲਾਕੇ ਵਿਚ ਨਿੱਜੀ ਹਸਪਤਾਲਾਂ ਅਤੇ ਲੈਬਾਰਟਰੀਆਂ ਵਿਚ ਡੇਂਗੂ ਅਤੇ ਚਿਕਨਗੁਨੀਆ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਨਾਲ ਸਿਹਤ ਵਿਭਾਗ ਵੱਲੋਂ ਡੇਂਗੂ ਆਦਿ ਨਾਲ ਨਿਪਟਣ ਦੇ ਕੀਤੇ ਜਾ ਰਹੇ ਵੱਡੇ ਦਾਅਵੇ ਹਵਾਈ ਸਾਬਿਤ ਹੋ ਰਹੇ ਹਨ। ਐੈੱਸ. ਐੱਮ. ਓ. ਭਵਾਨੀਗੜ੍ਹ ਡਾ. ਮਹੇਸ਼ ਆਹੂਜਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਡੇਂਗੂ ਬੁਖਾਰ ਦੇ ਮਰੀਜ਼ਾਂ ਲਈ ਹਸਪਤਾਲ ਵਿਚ ਪ੍ਰਬੰਧ ਪੂਰੇ ਹਨ ਅਤੇ ਵਿਭਾਗ ਦੇ ਮੁਲਾਜ਼ਮ ਟੀਮਾਂ ਬਣਾ ਕੇ ਇਲਾਕੇ ਵਿਚ ਕੰਮ ਕਰ ਰਹੇ ਹਨ। ਦੂਜੇ ਪਾਸੇ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਕਿਹਾ ਕਿ ਸ਼ਹਿਰ ਵਿਚ ਫੌਗਿੰਗ ਕਰਵਾਈ ਜਾ ਰਹੀ ਹੈ। 


Related News