ਗੋਲਡੀ ਬਰਾੜ ਗੈਂਗ ਦਾ ਵਿਅਕਤੀ ਦੱਸ 21 ਸਾਲਾਂ ਕੁੜੀ ਤੋਂ ਮੰਗੀ 5 ਲੱਖ ਦੀ ਫਿਰੌਤੀ, ਅਗਵਾ ਕਰਨ ਦੀ ਦਿੱਤੀ ਧਮਕੀ

Tuesday, Jun 07, 2022 - 04:48 PM (IST)

ਗੋਲਡੀ ਬਰਾੜ ਗੈਂਗ ਦਾ ਵਿਅਕਤੀ ਦੱਸ 21 ਸਾਲਾਂ ਕੁੜੀ ਤੋਂ ਮੰਗੀ 5 ਲੱਖ ਦੀ ਫਿਰੌਤੀ, ਅਗਵਾ ਕਰਨ ਦੀ ਦਿੱਤੀ ਧਮਕੀ

ਫਿਰੋਜ਼ਪੁਰ (ਕੁਮਾਰ): ਜ਼ਿਲ੍ਹਾ ਫਿਰੋਜ਼ਪੁਰ ਦੇ ਮਮਦੋਟ ਨਾਲ ਲੱਗਦੇ ਪਿੰਡ ਕੜਮਾ ਦੀ ਰਹਿਣ ਵਾਲੀ 21 ਸਾਲਾਂ ਕੁੜੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਆਪ ਨੂੰ ਗੈਂਗਸਟਰ ਗੋਲਡੀ ਬਰਾੜ ਗੈਂਗ ਦਾ ਬੰਦਾ ਦੱਸ ਕੇ ਉਸਤੋਂ 5 ਲੱਖ ਦੀ ਫਿਰੌਤੀ ਮੰਗੀ ਹੈ ਅਤੇ ਉਸ ਨੂੰ ਅਗਵਾ ਕਰਨ ਦੀ ਧਮਕੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਮਦੋਟ ਦੇ ਏ.ਐੱਸ.ਆਈ ਹਰਨੇਕ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਦੱਈਆ ਕੁੜੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਅਤੇ ਬਿਆਨ ’ਚ ਦੱਸਿਆ ਹੈ ਕਿ ਉਸ ਦੇ ਮੋਬਾਈਲ ਫ਼ੋਨ ’ਤੇ ਇਕ ਨੰਬਰ ਤੋਂ ਵਟਸਐਪ ਕਾਲ ਆਈ ਅਤੇ ਫ਼ੋਨ ਕਰਨ ਵਾਲੇ ਨੇ ਖੁਦ ਨੂੰ ਗੈਂਗਸਟਰ ਗੋਲਡੀ ਬਰਾੜ ਗੈਂਗ ਦਾ ਆਦਮੀ ਦੱਸਦੇ ਹੋਏ ਕਿਹਾ ਕਿ ਤੈਨੂੰ ਅਗਵਾਹ ਕਰਨ ਦੀ ਸੁਪਾਰੀ ਲਈ ਹੈ, ਮੈਨੂੰ 2 ਦਿਨ ਦੇ ਅੰਦਰ 5 ਲੱਖ ਦੀ ਫਿਰੌਤੀ ਦਿਓ, ਨਹੀ ਤਾਂ ਤੈਨੂੰ ਅਗਵਾਹ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨੀ ਗ੍ਰਿਫ਼ਤਾਰ, ਫੜੇ ਗਏ ਪਾਕਿਸਤਾਨੀ ਨੇ ਸੁਣਾਈ ਦਿਲਚਸਪ ਕਹਾਣੀ

ਸ਼ਿਕਾਇਤਕਰਤਾ ਅਨੁਸਾਰ ਪਹਿਲਾਂ ਤਾਂ ਉਸ ਨੇ ਸੋਚਿਆ ਕਿ ਕੋਈ ਮਜ਼ਾਕ ਕਰ ਰਿਹਾ ਹੈ, ਪਰ 6 ਜੂਨ ਨੂੰ ਉਸੇ ਨੰਬਰ ਤੋਂ ਮੁੜ ਉਸ ਨੂੰ ਵਟਸਐਪ ਕਾਲ ਆਈ ਅਤੇ ਫੋਨ ਕਰਨ ਵਾਲੇ ਨੇ ਉਸ ਨੂੰ ਧਮਕੀਆਂ ਦਿੱਤੀਆਂ। ਹਰਨੇਕ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News