ਸ਼ੈਲਰ ਐਸ਼ੋਸੀਏਸ਼ਨ ਨੇ ਸਾਰੇ ਸ਼ੈਲਰਾਂ ਨੂੰ ਇੱਕੋਂ ਹੀ ਮਾਤਰਾ ’ਚ ਜ਼ੀਰੀ ਅਲਾਟ ਕਰਨ ਦੀ ਕੀਤੀ ਮੰਗ
Wednesday, Jun 21, 2023 - 04:45 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਜ਼ਿਲ੍ਹਾ ਬਰਨਾਲਾ ਸ਼ੈਲਰ ਐਸ਼ੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਰੇ ਹੀ ਸ਼ੈਲਰਾਂ ਨੂੰ ਇੱਕ ਹੀ ਮਾਤਰਾ ’ਚ ਜੀਰੀ ਅਲਾਟ ਕੀਤੀ ਜਾਵੇ। ਇਸ ਸਬੰਧ ’ਚ ਬਰਨਾਲਾ ਜ਼ਿਲ੍ਹਾ ਐਸ਼ੋਸੀਏਸ਼ਨ ਦੇ ਪ੍ਰਧਾਨ ਅਜੈਬ ਸਿੰਘ ਜਵੰਧਾ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸ਼ੈਲੀ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਇੱਕ ਟਨ ਅਤੇ ਦੋ ਟਨ ਦੇ ਸ਼ੈਲਰਾਂ ’ਚ ਵੱਖ-ਵੱਖ ਮਾਤਰਾ ’ਚ ਜ਼ੀਰੀ ਅਲਾਟ ਕਰਦੀ ਹੈ, ਜੋ ਕਿ ਸਰਾਸਰ ਗਲਤ ਹੈ ਕਿਉਂਕਿ ਸਾਰੇ ਸ਼ੈਲਰਾਂ ਤੋਂ ਇੱਕੋ ਜਿਹੀ ਸਕਿਓਰਿਟੀ ਸਰਕਾਰ ਵਲੋਂ ਭਰਵਾਈ ਜਾਂਦੀ ਹੈ। ਸਾਢੇ ਦਸ ਲੱਖ ਰੁਪਈਆ ਸਕਿਓਰਿਟੀ ਵਜੋਂ ਸਾਰੇ ਸ਼ੈਲਰਾਂ ਤੋਂ ਭਰਵਾਇਆ ਜਾਂਦਾ ਹੈ, ਚਾਹੇ ਉਹ ਸ਼ੈਲਰ ਕਿੰਨੀ ਵੀ ਕਪੈਸਿਟੀ ਦਾ ਹੋਵੇ, ਜਦੋਂ ਸਕਿਓਰਿਟੀ ਇੱਕੋਂ ਜਿਹੀ ਲਈ ਜਾਂਦੀ ਹੈ ਤਾਂ ਮਾਲ ਵੀ ਇੱਕੋਂ ਜਿਹਾ ਹੀ ਲਗਾਉਣਾ ਚਾਹੀਦਾ ਹੈ ਜਾਂ ਫਿਰ ਘੱਟੋਂ-ਘੱਟ ਇੱਕ ਸ਼ੈਲਰ ਨੂੰ 80 ਹਜ਼ਾਰ ਗੱਟਾ ਅਲਾਟ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾਂ ਜੇਕਰ ਜ਼ੀਰੀ ਬਚਦੀ ਹੈ ਤਾਂ ਉਹ ਵੱਧ ਕਪੈਸਿਟੀ ਦੇ ਸ਼ੈਲਰਾਂ ਨੂੰ ਅਲਾਟ ਕੀਤੀ ਜਾਵੇ। ਐੱਫ਼. ਸੀ. ਆਈ. ਵਲੋਂ ਵੀ ਇੱਕ ਹੀ ਮਾਪਦੰਡ ਅਪਣਾਏ ਜਾਂਦੇ ਹਨ, ਜਦੋਂ ਸ਼ੈਲਰ ਮਾਲਕਾਂ ਨੂੰ ਗੁਦਾਮਾਂ ’ਚ ਮਾਲ ਲਗਾਉਣ ਲਈ ਸਪੇਸ ਦੇਣੀ ਹੁੰਦੀ ਹੈ ਤਾਂ ਇੱਕੋ ਹੀ ਗਿਣਤੀ ’ਚ ਗੱਡੀਆਂ ਸ਼ੈਲਰ ਮਾਲਕਾਂ ਨੂੰ ਗੁਦਾਮਾਂ ’ਚ ਮਾਲ ਲਗਾਉਣ ਲਈ ਦਿੱਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : ਭਗਵੰਤ ਮਾਨ ਦੀ ਰਹਿਨੁਮਾਈ ਹੇਠ ਸਿੱਖਿਆ ਤੇ ਸਿਹਤ ਦੇ ਖੇਤਰ ’ਚ ਤੇਜ਼ੀ ਨਾਲ ਹੋ ਰਿਹਾ ਹੈ ਸੁਧਾਰ : ਰਮਨ ਅਰੋੜਾ
ਉਨ੍ਹਾਂ ਨੇ ਕਿਹਾ ਕਿ ਪਿਛਲੇ ਸੀਜ਼ਨ ’ਚ ਫੋਟੀਫਾਈਡ ਚਾਵਲਾਂ ’ਤੇ ਪ੍ਰਾਈਵੇਟ ਘਰਾਣਿਆਂ ਨੇ ਸ਼ੈਲਰਾਂ ਮਾਲਕਾਂ ਨੂੰ ਬਲੈਕਮੇਲ ਕੀਤਾ ਅਤੇ ਇੱਕ ਕਿੱਲੋ ਮਗਰ ਦਸ-ਦਸ ਰੁਪਏ ਵੱਧ ਭਾਅ ਵਸੂਲ ਕੀਤੇ। ਖਰੀਦ ਏਜੰਸੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਤੌਰ ’ਤੇ ਇੱਕ ਭਾਅ ਤੈਅ ਕਰਕੇ ਸ਼ੈਲਰ ਮਾਲਕਾਂ ਨੂੰ ਆਫ਼. ਆਰ. ਕੇ. ਚਾਵਲ ਦੇਵੇ ਤਾਂ ਕਿ ਸ਼ੈਲਰ ਮਾਲਕਾਂ ਦੀ ਲੁੱਟ ਨਾ ਹੋ ਸਕੇ। ਜੋ ਪਿਛਲੇ ਸੀਜ਼ਨ ’ਚ ਲੁੱਟ ਹੋਈ ਹੈ। ਉਸਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ’ਤੇ ਪ੍ਰਵੀਨ ਬਾਂਸਲ ਸੰਘੇੜਾ, ਇਕਬਾਲ ਸਿੰਘ ਸਰਾਂ, ਕੁਲਦੀਪ ਸਹੌਰੀਆ, ਬਿੰਨੂੰ ਚੌਧਰੀ, ਸੋਹਣ ਮਿੱਤਲ, ਦੀਪਕ ਮਿੱਤਲ, ਰਾਜੂ ਸ਼ਹਿਣਾ, ਪਾਰਸ਼ ਬਾਂਸਲ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਲੇਬਰ ਸੰਕਟ : ਚੌਥੇ ਪੜਾਅ ਅਧੀਨ ਜਲੰਧਰ ਸਮੇਤ 9 ਜ਼ਿਲ੍ਹਿਆਂ ’ਚ ਸ਼ੁਰੂ ਹੋਈ ਝੋਨੇ ਦੀ ਬਿਜਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।