ਖੇਤੀਬਾੜੀ ਕਰਮਚਾਰੀ ਯੂਨੀਅਨ ਵੱਲੋਂ ਵਿਧਾਇਕ ਦਵਿੰਦਰ ਘੁਬਾਇਆ ਨੂੰ ਮੰਗ ਪੱਤਰ

Monday, Oct 02, 2017 - 09:16 AM (IST)

ਖੇਤੀਬਾੜੀ ਕਰਮਚਾਰੀ ਯੂਨੀਅਨ ਵੱਲੋਂ ਵਿਧਾਇਕ ਦਵਿੰਦਰ ਘੁਬਾਇਆ ਨੂੰ ਮੰਗ ਪੱਤਰ


ਮੰਡੀ ਘੁਬਾਇਆ (ਕੁਲਵੰਤ)- ਖੇਤੀਬਾੜੀ ਸਹਿਕਾਰੀ ਕਰਮਚਾਰੀ ਯੂਨੀਅਨ ਨੇ ਆਪਣੀਆਂ ਮੰਗਾਂ ਸਬੰਧੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਮੰਗ ਪੱਤਰ ਦਿੱਤਾ।
ਜਾਣਕਾਰੀ ਅਨੁਸਾਰ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਦੇ ਪੰਜਾਬ ਪ੍ਰਧਾਨ ਜਲੋਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਪੰਜਾਬ ਯੂਨੀਅਨ ਵੱਲੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਮੰਗ ਪੱਤਰ ਦਿੱਤਾ ਤੇ ਇਸ ਮੌਕੇ ਆਪਣੀਆਂ ਸਾਰੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਗਿਆ। ਦਵਿੰਦਰ ਘੁਬਾਇਆ ਨੇ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਇਸ  ਸਬੰਧੀ ਮੁੱਖ ਮੰਤਰੀ ਕੈਪਟਨ ਨਾਲ ਗੱਲਬਾਤ ਕਰਕੇ ਇਸ ਦਾ ਹੱਲ ਛੇਤੀ ਹੀ ਕਰਵਾਉਣਗੇ। 
ਇਸ ਮੌਕੇ ਪੰਜਾਬ ਪ੍ਰਧਾਨ ਜਲੋਰ ਸਿੰਘ, ਫਰੀਦਕੋਟ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ, ਸਾਦਿਕ ਬਲਾਕ ਪ੍ਰਧਾਨ ਜਸਵੀਰ ਸਿੰਘ, ਜ਼ਿਲਾ ਪ੍ਰਧਾਨ ਫਾਜ਼ਿਲਕਾ ਮਨਜਿੰਦਰ ਸਿੰਘ, ਬਲਾਕ ਕੈਸ਼ੀਅਰ ਸਨਦੀਪ ਕੁਮਾਰ ਚੱਕ ਖੀਵਾ, ਹਰਦੀਪ ਸਿੰਘ ਸੇਲਜ਼ਮੈਨ ਬੱਘੇ ਕੇ, ਦਰਸ਼ਨ ਸਿੰਘ ਸੈਕਟਰੀ ਘੁਬਾਇਆ, ਕਮਲਪ੍ਰੀਤ ਸਿੰਘ ਬਲਾਕ ਪ੍ਰਧਾਨ ਜਲਾਲਾਬਾਦ, ਰੇਸ਼ਮ ਸਿੰਘ ਸੈਕਟਰੀ ਫੱਤੂ ਵਾਲਾ, ਬਲਜਿੰਦਰ ਸਿੰਘ ਲੱਧੂਵਾਲਾ, ਭੁਪਿੰਦਰ ਸਿੰਘ ਮੀਤ ਪ੍ਰਧਾਨ ਅਤੇ ਗੁਰਮੀਤ ਸਿੰਘ ਹਾਜ਼ਰ ਸਨ।    


Related News