ਭਾਰਤੀ ਪੈਰਾਓਲੰਪਿਕ ਕਮੇਟੀ ਨੇ ਟੋਕੀਓ ਓਲੰਪਿਕ ਦੇ ਜੇਤੂਆਂ ਲਈ ਇਨਾਮਾਂ ਦੇ ਐਲਾਨ ਦੀ ਕੀਤੀ ਮੰਗ

Wednesday, Jul 28, 2021 - 09:48 PM (IST)

ਭਾਰਤੀ ਪੈਰਾਓਲੰਪਿਕ ਕਮੇਟੀ ਨੇ ਟੋਕੀਓ ਓਲੰਪਿਕ ਦੇ ਜੇਤੂਆਂ ਲਈ ਇਨਾਮਾਂ ਦੇ ਐਲਾਨ ਦੀ ਕੀਤੀ ਮੰਗ

ਚੰਡੀਗੜ੍ਹ (ਸ਼ਰਮਾ)- ਭਾਰਤੀ ਪੈਰਾਓਲੰਪਿਕ ਕਮੇਟੀ (ਪੀ. ਸੀ. ਆਈ.) ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟੋਕੀਓ ਓਲੰਪਿਕ 2021 ਵਿਚ ਹਿੱਸਾ ਲੈਣ ਵਾਲੇ ਸੰਭਾਵੀ ਜੇਤੂ ਖਿਡਾਰੀਆਂ ਲਈ ਨਕਦ ਇਨਾਮਾਂ ਸਮੇਤ ਪੁਰਸਕਾਰਾਂ ਦਾ ਐਲਾਨ ਕਰਨ। ਇਹ ਬੇਨਤੀ ਕੁਝ ਸੂਬਿਆਂ ਦੇ ਮੁੱਖ ਮੰਤਰੀਆਂ ਵਲੋਂ ਪੈਰਾਲਿੰਪਿਕ ਖਿਡਾਰੀਆਂ ਲਈ ਇਨਾਮਾਂ ਦਾ ਐਲਾਨ ਕਰਨ ਮਗਰੋਂ ਕੀਤੀ ਗਈ ਹੈ, ਜਿਸ ਵਿਚ ਨਕਦ ਇਨਾਮਾਂ ਤੋਂ ਇਲਾਵਾ ਨੌਕਰੀ ਅਤੇ ਤਮਗੇ ਵੀ ਸ਼ਾਮਲ ਹਨ।

ਇਹ ਖ਼ਬਰ ਪੜ੍ਹੋ- ਛੱਤੀਸਗੜ੍ਹ ਦੇ ਸਿਹਤ ਮੰਤਰੀ ਵਿਰੁੱਧ ਦੋਸ਼ਾਂ ਨੂੰ ਲੈ ਕੇ ਅਸੈਂਬਲੀ ’ਚ ਭਾਰੀ ਹੰਗਾਮਾ


ਪੈਰਾਓਲੰਪਿਕ ਖੇਡਾਂ ਦਿਵਿਆਂਗ ਖਿਡਾਰੀਆਂ ਲਈ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਸਭ ਤੋਂ ਵੱਡਾ ਆਲਮੀ ਮੰਚ ਹੈ। ਇਹ ਖੇਡਾਂ ਇਸ ਸਾਲ 24 ਅਗਸਤ ਤੋਂ 5 ਸਤੰਬਰ ਤੱਕ ਹੋ ਰਹੀਆਂ ਹਨ। ਪੀ. ਸੀ. ਆਈ. ਦੇ ਮੁਖ ਸਰਪ੍ਰਸਤ ਅਵਿਨਾਸ਼ ਰਾਏ ਖੰਨਾ ਨੇ ਮੁੱਖ ਮੰਤਰੀਆਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਹੈ ਕਿ ਪੈਰਾਓਲੰਪਿਕ ਖੇਡਾਂ, ਉਲੰਪਿਕ ਖੇਡਾਂ ਵਾਲੇ ਸਥਾਨ ’ਤੇ ਹੀ, ਉਨ੍ਹਾਂ ਹੀ ਮਿਆਰਾਂ ਅਤੇ ਨੇਮਾਂ ਤਹਿਤ ਕਰਵਾਈਆਂ ਜਾਂਦੀਆਂ ਹਨ। ਪੀ. ਸੀ. ਆਈ. ਵਲੋਂ ਇਨ੍ਹਾਂ ਖੇਡਾਂ ਵਿਚ 53 ਦਿਵਿਆਂਗ ਖਿਡਾਰੀ ਭੇਜੇ ਜਾ ਰਹੇ ਹਨ, ਜੋ ਵੱਖ ਵੱਖ ਖੇਡਾਂ ਨਾਲ ਸਬੰਧਤ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਭਾਰਤੀ ਪੈਰਾਲਿੰਪਿਕ ਖਿਡਾਰੀ ਇਨ੍ਹਾਂ ਖੇਡਾਂ ਵਿਚ ਉਤਮ ਕਾਰਗੁਜਾਰੀ ਵਿਖਾਉਣਗੇ।

ਇਹ ਖ਼ਬਰ ਪੜ੍ਹੋ- J-K: ਅਮਰਨਾਥ 'ਚ ਫਟਿਆ ਬੱਦਲ, SDRF ਦੀਆਂ 2 ਟੀਮਾਂ ਮੌਕੇ 'ਤੇ ਪਹੁੰਚੀਆਂ


ਪੀ.ਸੀ.ਆਈ. ਨੇ ਮੁੱਖ ਮੰਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਤੇ ਇਨਾਮ ਜਿੱਤਣ ਵਾਲੇ ਖਿਡਾਰੀਆਂ ਲਈ ਸਟੇਟ ਐਵਾਰਡਾਂ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਪੱਖਪਾਤ ਦੇ ਵਿਦਿਆਂਗ ਖਿਡਾਰੀਆਂ ਲਈ ਵੀ ਓਲੰਪਿਕ ਖਿਡਾਰੀਆਂ ਵਾਂਗ ਇਨਾਮ ਦੇਣ ਦਾ ਐਲਾਨ ਕੀਤਾ ਜਾਵੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News