ਧਰਮ ਸਿੰਘ ਸਾਹਨੀ ਮਾਰਗ ''ਤੇ ਹੋ ਰਹੀ ਲੀਕੇਜ ਠੀਕ ਕਰਨ ਦੀ ਮੰਗ
Monday, Apr 30, 2018 - 12:56 AM (IST)

ਰੂਪਨਗਰ, (ਵਿਜੇ)- ਰੂਪਨਗਰ ਦੇ ਧਰਮ ਸਿੰਘ ਸਾਹਨੀ ਮਾਰਗ 'ਤੇ ਸਥਿਤ ਕਲਗੀਧਰ ਕੰਨਿਆ ਪਾਠਸ਼ਾਲਾ ਦੇ ਨਜ਼ਦੀਕ ਪਾਣੀ ਦੀ ਹੋ ਲੀਕੇਜ ਕਾਰਨ ਸੜਕ ਟੁੱਟ ਚੁੱਕੀ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਧਰਮ ਸਿੰਘ ਸਾਹਨੀ ਮਾਰਗ 'ਤੇ ਪੀਣ ਵਾਲੇ ਪਾਣੀ ਦੀ ਪਾਈਪ ਲੀਕ ਹੋਣ ਨਾਲ ਪਿਛਲੇ ਕਰੀਬ 6 ਮਹੀਨਿਆਂ ਤੋਂ ਹਜ਼ਾਰਾਂ ਲਿਟਰ ਸਾਫ ਪਾਣੀ ਜਿਥੇ ਬੇਕਾਰ ਜਾ ਰਿਹਾ ਹੈ, ਉਥੇ ਸੜਕ ਵੀ ਬੁਰੀ ਤਰ੍ਹਾਂ ਟੁੱਟ ਗਈ ਹੈ, ਜਿਸ ਨਾਲ ਆਉਣ/ਜਾਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਅਜੇ ਤੱਕ ਪਾਈਪ ਨੂੰ ਠੀਕ ਨਾ ਕਰਨ ਲਈ ਨਗਰ ਕੌਂਸਲ ਦੀ ਢਿੱਲਮੱਠ ਨੂੰ ਦੇਖਦੇ ਹੋਏ ਐੱਸ. ਡੀ. ਐੱਮ. ਨੂੰ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ, ਤਾਂ ਜੋ ਸਾਫ ਪਾਣੀ ਦੀ ਬਰਬਾਦੀ ਰੁਕ ਸਕੇ।