ਪੰਜਾਬ ''ਚ 4 ਨਵੰਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ

Saturday, Nov 01, 2025 - 01:08 PM (IST)

ਪੰਜਾਬ ''ਚ 4 ਨਵੰਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ

ਸੁਲਤਾਨਪੁਰ ਲੋਧੀ (ਸੋਢੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ 4 ਨਵੰਬਰ ਨੂੰ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜਿਸ ’ਚ ਦੁਨੀਆ ਭਰ ਤੋਂ ਸੰਗਤਾਂ ਸ਼ਾਮਲ ਹੁੰਦੀਆਂ ਹਨ ਪਰ ਉਸ ਦਿਨ ਸੁਲਤਾਨਪੁਰ ਲੋਧੀ ਬਲਾਕ ਦੇ ਸਕੂਲਾਂ ਅਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਦਫ਼ਤਰਾਂ ’ਚ ਛੁੱਟੀ ਨਾ ਹੋਣ ਕਾਰਨ ਬੱਚੇ ਅਤੇ ਮੁਲਾਜ਼ਮ ਇਸ ਮਹਾਨ ਨਗਰ ਕੀਰਤਨ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਣਗੇ।

ਇਹ ਵੀ ਪੜ੍ਹੋ: ਫਿਲੌਰ ਦੇ ਸਾਬਕਾ SHO ਭੂਸ਼ਣ ਕੁਮਾਰ 'ਤੇ ਹੋਵੇਗੀ ਵੱਡੀ ਕਾਰਵਾਈ! ਹੋਰ ਅਧਿਕਾਰੀ ਵੀ ਰਡਾਰ 'ਤੇ

ਇਸ ਮੌਕੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ’ਚ ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਨ, ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਮਾ. ਸੁਖਦੇਵ ਸਿੰਘ ਬੂਲਪੁਰ, ਡੀ. ਟੀ. ਐੱਫ. ਦੇ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਕਿਸਾਨ ਆਗੂ ਜਥੇਦਾਰ ਪਰਮਜੀਤ ਸਿੰਘ ਖਾਲਸਾ, ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਆਗੂ ਕੰਵਲਨੈਨ ਸਿੰਘ ਕੇਨੀ, ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਆਗੂ ਨਵਜੀਤ ਸਿੰਘ ਜੌਲੀ, ਰਵੀ ਵਾਹੀ, ਹਰਜਿੰਦਰ ਸਿੰਘ ਢੋਟ, ਰਾਜਿੰਦਰ ਸਿੰਘ ਭੌਰ, ਵਾਤਾਵਰਨ ਪ੍ਰੇਮੀ ਕੁਲਬੀਰ ਸਿੰਘ ਵਲਣੀ, ਐੱਮ. ਕੇ. ਸ਼ਰਮਾ, ਪੇਰੈਂਟਸ ਐਸੋਸੀਏਸ਼ਨ ਦੇ ਆਗੂ ਜਤਿੰਦਰ ਸੇਠੀ, ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਪ੍ਰਿੰਸੀਪਲ ਕਰਨੈਲ ਸਿੰਘ, ਮਾ. ਸੁੱਚਾ ਸਿੰਘ ਮਿਰਜ਼ਾਪੁਰ, ਮਾ. ਚਰਨ ਸਿੰਘ ਹੈਬਤਪੁਰ ਆਦਿ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਤੋਂ ਮੰਗ ਕੀਤੀ ਕਿ 4 ਨਵੰਬਰ ਨੂੰ ਬਲਾਕ ਸੁਲਤਾਨਪੁਰ ਲੋਧੀ ਦੇ ਸਕੂਲਾਂ ’ਚ ਪੂਰੇ ਦਿਨ ਦੀ ਛੁੱਟੀ ਕੀਤੀ ਜਾਵੇ ਤਾਂ ਜੋ ਬੱਚੇ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਇਸ ਨਗਰ ਕੀਰਤਨ ’ਚ ਸ਼ਾਮਲ ਹੋ ਸਕਣ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ 1 ਨਵੰਬਰ ਨੂੰ ਨਗਰ ਕੀਰਤਨ ਮੌਕੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪਰ ਕਪੂਰਥਲਾ ਪ੍ਰਸ਼ਾਸਨ ਇਸ ਪੱਖੋਂ ਕਿਉਂ ਅਣਜਾਣ ਹੈ।

ਇਹ ਵੀ ਪੜ੍ਹੋ:Punjab: ਭਿਆਨਕ ਸੜਕ ਹਾਦਸੇ ਦੋ ਘਰਾਂ 'ਚ ਵਿਛਾ 'ਤੇ ਸੱਥਰ, 2 ਨੌਜਵਾਨਾਂ ਦੀ ਦਰਦਨਾਕ ਮੌਤ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News