ਦਿੱਲੀ ਅੰਦੋਲਨ ਦੇ ਸਮਰਥਨ ’ਚ ਫਿਰੋਜ਼ਪੁਰ ਤੋਂ ਦਿੱਲੀ ਦੌੜ ਕੇ ਜਾਵੇਗਾ ਇਹ ਨੌਜਵਾਨ

Thursday, Jan 07, 2021 - 05:16 PM (IST)

ਦਿੱਲੀ ਅੰਦੋਲਨ ਦੇ ਸਮਰਥਨ ’ਚ ਫਿਰੋਜ਼ਪੁਰ ਤੋਂ ਦਿੱਲੀ ਦੌੜ ਕੇ ਜਾਵੇਗਾ ਇਹ ਨੌਜਵਾਨ

ਫਿਰੋਜ਼ਪੁਰ (ਕੁਮਾਰ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਦਾ ਵਿਰੋਧ ਕਰਨ ਅਤੇ ਕਿਸਾਨਾਂ ਵਲੋਂ ਦਿੱਲੀ ’ਚ ਸ਼ੁਰੂ ਕੀਤੇ ਗਏ ਸੰਘਰਸ਼ ਵਿਚ ਸ਼ਾਮਲ ਹੋਣ ਲਈ ਅੱਜ ਫਿਰੋਜ਼ਪੁਰ ਦੇ ਗੁਰਦੁਆਰਾ ਸ਼੍ਰੀ ਸਾਰਾਗੜੀ ਸਾਹਿਬ ਤੋਂ ਇਕ ਬੀ ਟੈੱਕ ਪਾਸ ਨੌਜਵਾਨ ਗੁਰਅੰਮ੍ਰਿਤ ਸਿੰਘ ਸੰਧੂ ਪਿੰਡ ਮਹਿਮਾ ਨੇ ਅਰਦਾਸ ਕਰਨ ਉਪਰੰਤ ਆਪਣੀ ਦੌੜ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਉਹ ਆਪਣੇ ਨਾਲ ਕੱਪੜਿਆਂ ਆਦਿ ਨਾਲ ਭਰਿਆ ਹੋਇਆ ਕਰੀਬ 30 ਕਿਲੋ ਵਜਨ ਦਾ ਬੈਗ ਵੀ ਲੈ ਕੇ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸੰਗਰੂਰ ’ਚ ਵੱਡੀ ਘਟਨਾ, ਭੇਤਭਰੇ ਹਲਾਤਾਂ ’ਚ 2 ਬੱਚਿਆਂ ਸਣੇ ਮਾਂ ਦੀ ਮਿਲੀ ਲਾਸ਼

PunjabKesari

ਗੁਰਅੰਮ੍ਰਿਤ ਸਿੰਘ ਸੰਧੂ ਨੇ ਦੱਸਿਆ ਕਿ ਉਹ ਦਿੱਲੀ ਤੱਕ ਦੌੜ ਕਰਕੇ ਜਾਵੇਗਾ ਅਤੇ ਰਸਤੇ ਵਿਚ ਲੋਕਾਂ ਨੂੰ ਕਿਸਾਨਾਂ ਦੇ ਅੰਦੋਲਲ ਸਬੰਧੀ ਜਾਗਰੂਕ ਕਰੇਗਾ। ਗੁਰਅੰਮ੍ਰਿਤ ਸਿੰਘ ਸੰਧੂ ਨੇ ਦੱਸਿਆ ਕਿ ਹਰ ਰੋਜ਼ ਉਹ 100 ਤੋਂ ਲੈ ਕੇ 110 ਕਿਲੋਮੀਟਰ ਤੱਕ ਦਾ ਸਫਰ ਦੋੜ ਲਗਾ ਕੇ ਤੈਅ ਕਰੇਗਾ ਅਤੇ ਦਿੱਲੀ ਪਹੁੰਚਣ ਲਈ ਉਹ ਹਰ ਰੋਜ਼ ਸਵੇਰੇ 4 ਵਜੇ ਚਲਿਆ ਕਰੇਗਾ ਅਤੇ ਸ਼ਾਮ 6 ਵਜੇ ਤੱਕ ਜਿੱਥੇ ਵੀ ਹੋਵੇਗੀ, ਉਥੇ ਹੀ ਰੁਕ ਜਾਇਆ ਕਰੇਗਾ। ਗੁਰਅੰਮ੍ਰਿਤ ਸਿੰਘ ਸੰਧੂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਕਿਸਾਨੀ ਅਤੇ ਕਿਸਾਨ ਦੇ ਹਿੱਤਾਂ ਦੇ ਬਿਲਕੁਲ ਉਲਟ ਹੈ ਅਤੇ ਜੇਕਰ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਗਿਆ ਤਾਂ ਦੇਸ਼ ’ਚੋਂ ਕਿਸਾਨੀ ਅਤੇ ਕਿਸਾਨ ਬਰਬਾਦ ਹੋ ਜਾਣਗੇ। ਉਸਨੇ ਦੋਸ਼ ਲਗਾਉਂਦੇ ਕਿਹਾ ਕਿ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਅਤੇ ਉਨ੍ਹਾਂ ਦੇ ਫਾਇਦੇ ਨੂੰ ਦੇਖਦੇ ਹੋਏ ਬਣਾਏ ਗਏ ਹਨ ਤੇ ਕਿਸਾਨ ਕਿਸੇ ਵੀ ਹਾਲਤ ਵਿਚ ਇਹ ਕਾਨੂੰਨ ਲਾਗੂ ਨਹੀਂ ਹੋਣ ਦੇਣਗੇ।

ਇਹ ਵੀ ਪੜ੍ਹੋ: ਚਾਈਨਾ ਡੋਰ ਨੇ ਤੋੜੀ 8 ਸਾਲਾ ਬੱਚੇ ਦੀ ਜ਼ਿੰਦਗੀ ਦੀ ਡੋਰ, ਹੋਈ ਦਰਦਨਾਕ ਮੌਤ

PunjabKesari

ਗੁਰਅੰਮ੍ਰਿਤ ਸਿੰਘ ਸੰਧੂ ਨੇ ਕਿਹਾ ਕਿ ਉਹ ਦਿੱਲੀ ਵਿਚ ਪਰਿਵਾਰਾਂ ਸਮੇਤ ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਧਰਨੇ ’ਤੇ ਬੈਠੇ ਕਿਸਾਨਾਂ ਦੇ ਨਾਲ ਬੈਠੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰੇਗਾ ਕਿ ਜਿੰਨੀ ਜਲਦੀ ਹੋ ਸਕੇ, ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਗੁਰਅੰਮ੍ਰਿਤ ਸੰਧੂ ਨੇ ਦੱਸਿਆ ਕਿ ਜੇਕਰ ਕੋਈ ਹੋਰ ਵੀ ਨੌਜਵਾਨ ਰਸਤੇ ਵਿਚ ਦੋੜ ਕੇ ਉਸਦੇ ਨਾਲ ਦਿੱਲੀ ਸੰਘਰਸ਼ ਵਿਚ ਪਹੁੰਚਣਾ ਚਾਹੁਣ ਤਾਂ ਉਹ ਉਨ੍ਹਾਂ ਦਾ ਸਵਾਗਤ ਕਰੇਗਾ। ਉਸ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਾ ਦੇਸ਼ ਦੇ ਹਰ ਨਾਗਰਿਕ ਲਈ ਜ਼ਰੂਰੀ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋੜ ਲਗਾ ਕੇ ਦਿੱਲੀ ਪਹੁੰਚਣ ਲਈ ਉਸਦੇ ਅੰਦਰ ਬਹੁਤ ਉਤਸ਼ਾਹ ਹੈ। ਚੱਲਣ ਤੋਂ ਪਹਿਲਾਂ ਕਿਸਾਨ ਆਗੂਆਂ ਅਤੇ ਮੋਹਤਬਰ ਲੋਕਾਂ ਵੱਲੋਂ ਉਸਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਆਪਣੇ ਮਕਸਦ ਵਿਚ ਕਾਮਯਾਬ ਹੋਣ ਲਈ ਆਸ਼ੀਰਵਾਦ ਦਿੱਤਾ ਗਿਆ। 

ਇਹ ਵੀ ਪੜ੍ਹੋ:  ਮੰਡੀ ਕਲਾਂ ਦੇ ਨੌਜਵਾਨ ਦੀ ਦਿੱਲੀ ਮੋਰਚੇ ਤੋਂ ਵਾਪਸੀ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News