ਦਿੱਲੀ ਦੇ ਪ੍ਰਦੂਸ਼ਣ ’ਚ ਰਿਕਾਰਡ ਕੀਤੀ ਗਈ ਪਰਾਲੀ ਪ੍ਰਦੂਸ਼ਣ ਦੀ 40 ਫੀਸਦੀ ਹਿੱਸੇਦਾਰੀ

11/02/2020 5:22:26 PM

ਚੰਡੀਗੜ੍ਹ (ਅਸ਼ਵਨੀ) - ਖ਼ੇਤਾਂ ਵਿਚ ਸਾੜੀ ਜਾ ਰਹੀ ਪਰਾਲੀ ਨੇ ਦਿੱਲੀ ਦੇ ਪ੍ਰਦੂਸ਼ਣ ਵਿਚ ਇਸ ਵਾਰ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਐਤਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ ਵਿਚ ਪਰਾਲੀ ਸਾੜਨ ਨਾਲ ਪੈਦਾ ਹੋਏ ਪ੍ਰਦੂਸ਼ਣ ਦੀ ਹਿੱਸੇਦਾਰੀ 40 ਫੀਸਦੀ ਰਿਕਾਰਡ ਕੀਤੀ ਗਈ। ਇਹ ਇਸ ਵਾਰ ਝੋਨੇ ਦੀ ਕਟਾਈ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਕੜਾ ਹੈ। ਭਾਰਤ ਸਰਕਾਰ ਦੇ ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫਾਰਕਾਸਟਿੰਗ ਐਂਡ ਰਿਸਰਚ ਵਲੋਂ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਕ ਆਉਣ ਵਾਲੇ ਸਮੇਂ ਵਿਚ ਸਥਿਤੀਆਂ ਬਦਤਰ ਹੋ ਸਕਦੀਆਂ ਹਨ, ਕਿਉਂਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਸਿਲਸਿਲਾ ਜਾਰੀ ਹੈ। ਦਿੱਲੀ ਦੇ ਆਸਪਾਸ ਖ਼ੇਤਰਾਂ ਸਮੇਤ ਹਰਿਆਣਾ ਅਤੇ ਪੰਜਾਬ ਵਿਚ ਲਗਾਤਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਉਛਾਲ ਦਰਜ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ

ਪੰਜਾਬ ’ਚ ਲਗਾਤਾਰ ਦੂਜੇ ਦਿਨ 3500 ਤੋਂ ਜ਼ਿਆਦਾ ਥਾਂਈਂ ਸੜੀ ਗਈ ਪਰਾਲੀ
ਪੰਜਾਬ ਵਿਚ ਲਗਾਤਾਰ ਦੂਜੇ ਦਿਨ ਪਰਾਲੀ ਸਾੜਨ ਦੇ 3500 ਤੋਂ ਜ਼ਿਆਦਾ ਮਾਮਲੇ ਰਿਕਾਰਡ ਕੀਤੇ ਗਏ। 31 ਅਕਤੂਬਰ ਨੂੰ ਜਿੱਥੇ 3629 ਥਾਂਈਂ ਪਰਾਲੀ ਸਾੜਨ ਦੀਆਂ ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਤਾਂ 1 ਨਵੰਬਰ ਨੂੰ 3560 ਥਾਂਈਂ ਪਰਾਲੀ ਸਾੜਨ ਦੇ ਮਾਮਲੇ ਰਿਕਾਰਡ ਕੀਤੇ ਗਏ। ਇਹ ਅੰਕੜੇ ਇਸ ਵਾਰ ਝੋਨੇ ਦੀ ਕਟਾਈ ਤੋਂ ਬਾਅਦ ਰਿਕਾਰਡ ਮਾਮਲਿਆਂ ਵਿਚ ਸਭ ਤੋਂ ਜ਼ਿਆਦਾ ਹਨ। ਇਸ ਦੇ ਨਾਲ ਸੂਬੇ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਕੁੱਲ ਅੰਕੜਾ 33,165 ਹੋ ਗਿਆ ਹੈ, ਜੋ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਖਾਸ ਗੱਲ ਇਹ ਹੈ ਕਿ ਲਗਾਤਾਰ ਦੂਜੇ ਦਿਨ ਵੀ ਮਾਲਵਾ ਖ਼ੇਤਰ ਵਿਚ ਪਰਾਲੀ ਸਾੜਨ ਦੇ ਸਭ ਤੋਂ ਜ਼ਿਆਦਾ ਮਾਮਲੇ ਰਿਕਾਰਡ ਕੀਤੇ ਗਏ। ਸੰਗਰੂਰ ਵਿਚ ਸਭ ਤੋਂ ਜ਼ਿਆਦਾ 593 ਥਾਂਈਂ ਪਰਾਲੀ ਸਾੜੀ ਗਈ।

ਪੜ੍ਹੋ ਇਹ ਵੀ ਖਬਰ - karva chauth 2020 : ਵਰਤ ਵਾਲੇ ਦਿਨ ਜਨਾਨੀਆਂ ਕਦੇ ਨਾ ਕਰਨ ਇਹ ਗ਼ਲਤੀਆਂ, ਪੈ ਸਕਦੀਆਂ ਨੇ ਭਾਰੀ

ਪੰਜਾਬ ਦੀ ਆਬੋ-ਹਵਾ ਦਿੱਲੀ ਤੋਂ ਬਿਹਤਰ ਹੋਣ ਦਾ ਦਾਅਵਾ
ਦਿੱਲੀ ਦੀ ਵਿਗੜਦੀ ਆਬੋ-ਹਵਾ ਵਿਚ ਪੰਜਾਬ ਸਰਕਾਰ ਨੇ ਸੂਬੇ ਦੀ ਆਬੋ-ਹਵਾ ਦੇ ਬਿਹਤਰ ਹੋਣ ਦਾ ਦਾਅਵਾ ਕੀਤਾ ਹੈ। ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ’ਤੇ ਪੂਰਾ ਦੋਸ਼ ਮੜਨ ਦੇ ਦੋਸ਼ਾਂ ਦਾ ਪਰਦਾਫਾਸ਼ ਹੋਇਆ ਹੈ, ਕਿਉਂਕਿ ਜ਼ਮੀਨੀ ਹਾਲਾਤ ਇਕ ਵੱਖਰੀ ਕਹਾਣੀ ਬਿਆਨ ਕਰਦੇ ਹਨ। ਬੁਲਾਰੇ ਨੇ ਦੱਸਿਆ ਕਿ ਹਾਲ ਹੀ ਦੇ ਦਿਨਾ ਵਿਚ ਵਿਸ਼ੇਸ਼ ਤੌਰ ’ਤੇ ਅਕਤੂਬਰ ਤੋਂ ਦਸੰਬਰ ਦੇ ਮਹੀਨਿਆਂ ਦੌਰਾਨ ਦਿੱਲੀ ਵਿਚ ਪ੍ਰਦੂਸ਼ਣ ਲਈ ਉੱਤਰ ਭਾਰਤ ਦੇ ਰਾਜਾਂ, ਖਾਸ ਕਰ ਪੰਜਾਬ ਵਿਚ ਝੋਨੇ ਦੀ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਇਸ ਲਈ ਇੱਥੇ ਤੱਥਾਂ ਨੂੰ ਸਮਝਣ ਦੀ ਜ਼ਰੂਰਤ ਹੈ। ਪੰਜਾਬ ਵਿਚ 6 ਕੰਟੀਨਿਊਸ ਐਂਬਈਐਂਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨਜ਼ (ਸੀ. ਏ. ਏ. ਕਿਊ. ਐੱਮ. ਐੱਸ.) ਸਥਾਪਿਤ ਹਨ, ਜਿਨ੍ਹਾਂ ਵਿਚ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿਚ ਇਕ-ਇਕ ਸਟੇਸ਼ਨ ਸਥਾਪਿਤ ਹੈ।

Beauty Tips : ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਅੰਕੜਿਆਂ (ਔਸਤਨ ਆਧਾਰ ’ਤੇ) ਦੀ ਤੁਲਨਾ ਵਿਚ ਦਿੱਲੀ ਦੇ ਨਜ਼ਦੀਕ ਹਰਿਆਣਾ ਵਿਚ ਗੁਰੂਗ੍ਰਾਮ, ਪਾਨੀਪਤ, ਸੋਨੀਪਤ, ਫਰੀਦਾਬਾਦ, ਰੋਹਤਕ ਵਿਚ ਇਹ ਸਟੇਸ਼ਨ ਸਥਾਪਿਤ ਹਨ। ਦਿੱਲੀ ਦੇ ਸਟੇਸ਼ਨਾਂ ਨੇ ਇਹ ਖ਼ੁਲਾਸਾ ਕੀਤਾ ਹੈ ਕਿ ਅਗਸਤ ਤੇ ਸਤੰਬਰ (2018-2020) ਦੇ ਮਹੀਨਿਆਂ ਵਿਚ, ਪੰਜਾਬ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ 50 ਤੋਂ 87 ਵਿਚਕਾਰ ਰਿਹਾ। ਜਦੋਂਕਿ ਦਿੱਲੀ ਵਿਚ, ਉਸੇ ਸਮੇਂ ਦੌਰਾਨ ਔਸਤਨ ਏ. ਕਿਊ. ਆਈ. 63 ਤੋਂ 118 ਤਕ ਰਿਹਾ। ਇਸ ਸਮੇਂ ਦਿੱਲੀ (2019-2020) ਅਤੇ ਫਰੀਦਾਬਾਦ ਦੇ ਨਜ਼ਦੀਕ ਹਰਿਆਣਾ ਦੇ ਸਟੇਸ਼ਨਾਂ ਵਿਚ ਔਸਤਨ ਏ. ਕਿਊ. ਆਈ. 67 ਤੋਂ 115 ਤਕ ਰਿਹਾ। ਇਸ ਲਈ ਅਕਤੂਬਰ ਵਿਚ ਝੋਨੇ ਦੀ ਕਟਾਈ ਦੇ ਸੀਜਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਅਤੇ ਹਰਿਆਣਾ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ ਕ੍ਰਮਵਾਰ 26-36 ਫੀਸਦੀ ਅਤੇ 32-34 ਫੀਸਦੀ ਸੀ, ਜੋ ਪੰਜਾਬ ਦੀ ਉਮੀਦ ਤੋਂ ਜ਼ਿਆਦਾ ਸੀ।

ਪੜ੍ਹੋ ਇਹ ਵੀ ਖਬਰ - ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ

ਜ਼ਿਆਦਾ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਕਿਹਾ ਕਿ ਅਕਤੂਬਰ (2018-2020) ਦੇ ਮਹੀਨੇ ਵਿਚ ਕਟਾਈ ਸ਼ੁਰੂ ਹੋਣ ਅਤੇ ਪਰਾਲੀ ਸਾੜਨ ਦੇ ਸਮੇਂ ਦੌਰਾਨ ਪੰਜਾਬ ਦੇ ਸ਼ਹਿਰਾਂ ਵਿਚ ਹਵਾ ਗੁਣਵੱਤਾ ਸੂਚਕ ਅੰਕ 116 ਤੋਂ 153 ਤਕ ਰਿਹਾ। ਉਸੇ ਸਮੇਂ, ਦਿੱਲੀ (2019-2020) ਅਤੇ ਫਰੀਦਾਬਾਦ (2020) ਦੇ ਨਜ਼ਦੀਕ ਹਰਿਆਣੇ ਦੇ ਸਥਾਨਾਂ ਵਿਚ ਔਸਤਨ ਏ. ਕਿਊ. ਆਈ. 203 ਤੋਂ 245 ਤਕ ਰਿਹਾ ਅਤੇ ਇਸ ਸਮੇਂ ਦੌਰਾਨ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 234 ਤੋਂ 269 ਤਕ ਰਿਹਾ। ਪੰਜਾਬ ਦੇ ਸ਼ਹਿਰਾਂ ਦੇ ਹਵਾ ਗੁਣਵੱਤਾ ਸੂਚਕ ਅੰਕ ਵਿਚ 76 ਫ਼ੀਸਦੀ ਵਿਸਥਾਰ ਜਦੋਂਕਿ ਹਰਿਆਣੇ ਦੇ ਸ਼ਹਿਰਾਂ ਅਤੇ ਦਿੱਲੀ ਸਟੇਸ਼ਨਾਂ ਦੇ ਹਵਾ ਗੁਣਵੱਤਾ ਸੂਚਕ ਅੰਕ ਵਿਚ ਕ੍ਰਮਵਾਰ 107 ਫੀਸਦੀ ਅਤੇ 134 ਫੀਸਦੀ ਦਾ ਵਿਸਥਾਰ ਵੇਖਿਆ ਗਿਆ।

ਪੜ੍ਹੋ ਇਹ ਵੀ ਖਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਹਰਿਆਣਾ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ 80-90 ਫੀਸਦੀ ਰਿਹਾ ਜੋ ਪੰਜਾਬ ਤੋਂ ਜ਼ਿਆਦਾ ਹੈ ਜਦੋਂਕਿ ਦਿੱਲੀ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ 100 ਫੀਸਦੀ ਤੋਂ ਜ਼ਿਆਦਾ ਰਿਹਾ। ਬੁਲਾਰੇ ਨੇ ਹੋਰ ਅੰਕੜੇ ਦਿੰਦੇ ਹੋਏ ਕਿਹਾ ਕਿ ਹਰਿਆਣੇ ਦੇ ਸ਼ਹਿਰਾਂ ਅਤੇ ਦਿੱਲੀ ਸਟੇਸ਼ਨਾਂ ਵਿਚ ਹਵਾ ਗੁਣਵੱਤਾ ਸੂਚਕ ਅੰਕ ਵਿਚ ਵਾਧੇ ਦੀ ਉੱਚ ਪ੍ਰਤੀਸ਼ਤਤਾ ਦਰਸਾਉਦੀਂ ਹੈ ਕਿ ਹਰਿਆਣਾ ਅਤੇ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ ਸਥਾਨਕ ਕਾਰਣਾਂ ਦੇ ਨਾਲ-ਨਾਲ ਐੱਨ. ਸੀ. ਆਰ. ਵਿਚ ਪਰਾਲੀ ਸਾੜਨ ਦੇ ਕਾਰਣ ਪ੍ਰਭਾਵਿਤ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - Health tips : ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਮੂੰਹ ਖ਼ੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ


rajwinder kaur

Content Editor

Related News