ਭਾਰੀ ਇਕੱਠ ਦੌਰਾਨ ਮਹਿਰਾਜ ਰੈਲੀ ''ਚ ਪਹੁੰਚੇ ਲੱਖਾ ਸਿਧਾਣਾ

Tuesday, Feb 23, 2021 - 06:44 PM (IST)

ਭਾਰੀ ਇਕੱਠ ਦੌਰਾਨ ਮਹਿਰਾਜ ਰੈਲੀ ''ਚ ਪਹੁੰਚੇ ਲੱਖਾ ਸਿਧਾਣਾ

ਬਠਿੰਡਾ (ਬਿਊਰੋ) : 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਵਿਵਾਦਾਂ ਵਿਚ ਆਏ ਅਤੇ ਦਿੱਲੀ ਪੁਲਸ ਵਲੋਂ ਲੋੜੀਂਦੇ ਲੱਖਾ ਸਿਧਾਣਾ ਨੇ ਬਠਿੰਡਾ ਦੇ ਮਹਿਰਾਜ ਵਿਚ ਸੱਦੀ ਰੈਲੀ ਵਿਚ ਸ਼ਿਰਕਤ ਕੀਤੀ ਹੈ। ਜਾਣਕਾਰੀ ਮੁਤਾਬਕ ਲੱਖਾ ਸਿਧਾਣਾ ਦੀ ਕਾਲ ’ਤੇ ਬਠਿੰਡਾ ਦੇ ਮਹਿਰਾਜ ਪਿੰਡ ’ਚ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ’ਚ ਵੱਡੀ ਗਿਣਤੀ ’ਚ ਔਰਤਾਂ ਤੋਂ ਇਲਾਵਾ ਨੌਜਵਾਨਾਂ ਤੇ ਕਿਸਾਨਾਂ ਨੇ ਸ਼ਿਰਕਤ ਕੀਤੀ। ਦੱਸ ਦੇਈਏ ਕਿ ਲੱਖਾ ਸਿਧਾਣਾ ਦੇ ਬਠਿੰਡਾ ਰੈਲੀ ’ਚ ਪਹੁੰਚਣ ’ਤੇ ਦਿੱਲੀ ਪੁਲਸ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੈ। ਬੇਸ਼ੱਕ ਇਸ ਬਾਰੇ ਪੰਜਾਬ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਦਿੱਲੀ ਪੁਲਸ ਨੇ ਕੋਈ ਰਾਬਤਾ ਨਹੀਂ ਕੀਤਾ ਪਰ ਲੱਖਾ ਸਿਧਾਣਾ ਦੀ ਗਿ੍ਰਫ਼ਤਾਰੀ ਦਿਲੀ ਪੁਲਸ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ।

ਇਹ ਵੀ ਪੜ੍ਹੋ:  ਸ਼ਰਾਰਤੀ ਅਨਸਰਾਂ ਨੇ ਟਾਂਡਾ ਉੜਮੁੜ 'ਚ ਗੁਰੂ ਰਵਿਦਾਸ ਜੀ ਦੇ ਸਰੂਪ ਵਾਲੇ ਬੈਨਰ ਨੂੰ ਪਹੁੰਚਾਇਆ ਨੁਕਸਾਨ

ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਵਾਪਰੀ ਘਟਨਾ ਵਿਚ ਦਿੱਲੀ ਪੁਲਸ ਨੂੰ ਲੋੜੀਂਦੇ ਲੱਖਾ ਸਿਧਾਣਾ ਉੱਪਰ ਇਕ ਲੱਖ ਰੁਪਏ ਦਾ ਇਨਾਮ ਹੈ। ਕੁਝ ਦਿਨ ਪਹਿਲਾਂ ਲੱਖਾ ਸਿਧਾਣਾ ਨੇ ਦਿੱਲੀ ਪੁਲਸ ਨੂੰ ਸੋਸ਼ਲ ਮੀਡੀਆ ਉੱਪਰ ਚੁਣੌਤੀ ਦਿੱਤੀ ਸੀ ਕਿ ਉਹ 23 ਫ਼ਰਵਰੀ ਨੂੰ ਬਠਿੰਡਾ ਦੇ ਮਹਿਰਾਜ ’ਚ ਰੈਲੀ ਕਰਨ ਵਾਲਾ ਹੈ। ਪੁਲਸ ਉਸ ਨੂੰ ਗ੍ਰਿਫ਼ਤਾਰ ਕਰਕੇ ਵਿਖਾਏ। 

ਇਹ ਵੀ ਪੜ੍ਹੋ:  ਗੁਰਲਾਲ ਭਲਵਾਨ ਕਤਲ ਮਾਮਲੇ 'ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ, ਹਥਿਆਰ ਸਪਲਾਈ ਕਰਨ ਦਾ ਦੋਸ਼


author

Shyna

Content Editor

Related News