ਕਿਸਾਨਾਂ ''ਤੇ ਹਰਿਆਣਾ ਤੇ ਦਿੱਲੀ ਪੁਲਸ ਵਲੋਂ ਗੈਸ ਦੇ ਗੋਲੇ ਸੁੱਟਣੇ ਤੇ ਹੋਰ ਕਾਰਵਾਈਆਂ ਨਿੰਦਣਯੋਗ:ਸੁਖਦੇਵ ਢੀਂਡਸਾ
Friday, Nov 27, 2020 - 11:24 AM (IST)
ਸੰਗਰੂਰ (ਸਿੰਗਲਾ, ਬੇਦੀ): ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂਆਂ ਤੇ ਵਰਕਰਾਂ ਨੇ ਕਿਸਾਨਾਂ ਦਾ ਰਾਹ ਰੋਕਣ ਲਈ ਥਾਂ-ਥਾਂ ਲਾਏ ਬੈਰੀਕੇਡਾਂ ਨੂੰ ਤੋੜਦਿਆਂ ਖੇਤੀ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਜ਼ਬਰਦਸ਼ਤ ਰੋਸ ਮੁਜ਼ਾਹਰਾ ਕਰਦਿਆਂ ਗ੍ਰਿਫ਼ਤਾਰੀਆਂ ਦੇ ਕੇ ਕਿਸਾਨ ਅੰਦੋਲਨ ਨੂੰ ਵੱਡੀ ਮਜ਼ਬੂਤੀ ਦੇਣ ਦਾ ਯਤਨ ਕੀਤਾ ਹੈ। ਉਨ੍ਹਾਂ ਕਿਸਾਨਾਂ 'ਤੇ ਹਰਿਆਣਾ ਪੁਲਸ ਤੇ ਦਿੱਲੀ ਪੁਲਸ ਵਲੋਂ ਪਾਣੀ ਦੀਆਂ ਤੋਪਾਂ ਛੱਡਣ, ਗੈਸ ਦੇ ਗੋਲੇ ਸੁੱਟਣ ਤੇ ਹੋਰ ਕਾਰਵਾਈਆਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਹ ਵਰਤਾਰਾ ਗੈਰ ਜਮਹੂਰੀ ਤੇ ਗੈਰ ਮਨੁੱਖੀ ਹੈ। ਉਨ੍ਹਾਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਪਰਮਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਹੋਰ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਨਿੰਦਾ ਕੀਤੀ।
ਇਹ ਵੀ ਪੜ੍ਹੋ: ਦਿੱਲੀ ਜਾ ਰਹੇ ਜਥੇ 'ਚ ਸ਼ਾਮਲ ਮਾਨਸਾ ਜ਼ਿਲ੍ਹੇ ਦੇ ਕਿਸਾਨ ਦੀ ਮੌਤ
ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਮਕਸਦ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਹੁਲਾਰਾ ਦੇਣ ਤੋਂ ਇਲਾਵਾ ਕਿਸਾਨਾਂ ਨਾਲ ਹੋ ਰਹੀਆਂ ਵਧੀਕੀਆਂ, ਧੱਕੇਸ਼ਾਹੀ ਤੇ ਰਾਜਾਂ ਦੇ ਅਧਿਕਾਰਾਂ ਨੂੰ ਖੋਹਣ ਦੇ ਦਰਦ ਦਾ ਸੁਨੇਹਾ ਦੁਨੀਆ ਤਕ ਪਹੁੰਚਾਉਣਾ ਹੈ। ਇਸ ਮਿਸ਼ਨ 'ਚ ਪਾਰਟੀ ਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਪੰਜਾਬ ਦੀ ਆਰਥਿਕ ਘੇਰਾਬੰਦੀ ਪ੍ਰਤੀ ਦਰਦ ਰੱਖਣ ਵਾਲੀ ਕੋਈ ਵੀ ਪਾਰਟੀ ਕਿਸਾਨ ਸੰਘਰਸ਼ ਨੂੰ ਸਿਰਫ ਦਰਸ਼ਕ ਦੀ ਭੂਮਿਕਾ ਵਜੋਂ ਨਹੀਂ ਦੇਖ ਸਕਦੀ ਸਗੋਂ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਘੋਲ 'ਚ ਬਣਦਾ ਹਿੱਸਾ ਪਾਉਣ ਦੀ ਹਰ ਕੋਸ਼ਿਸ਼ ਕਰਦੀ ਹੈ।
ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਸਕੇ ਭੈਣ ਭਰਾ ਦੀ ਹੋਈ