ਦੁਖ਼ਦ ਖ਼ਬਰ : ਦਿੱਲੀ ਮੋਰਚੇ ਤੋਂ ਵਾਪਸ ਪਰਤੇ ਇਕ ਹੋਰ ਬਜ਼ੁਰਗ ਕਿਸਾਨ ਆਗੂ ਦੀ ਮੌਤ
Friday, Jul 16, 2021 - 06:43 PM (IST)
ਮਜੀਠਾ (ਸਰਬਜੀਤ ਵਡਾਲਾ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਅੱਜ ਵੀ ਕਿਸਾਨ ਵੱਡੀ ਗਿਣਤੀ ’ਚ ਧਰਨਾ ਲੱਗਾ ਕੇ ਬੈਠੇ ਹੋਏ ਹਨ। ਉਸੇ ਤਰ੍ਹਾਂ ਅੱਜ ਵੀ ਦਿੱਲੀ ਮੋਰਚੇ ਤੋਂ ਵਾਪਸ ਪਰਤੇ ਜ਼ੋਨ ਮਜੀਠਾ ਦੇ ਕਿਸਾਨ ਆਗੂ ਦੀ ਅੱਜ ਸਵੇਰੇ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ 'ਨਵੇਂ ਪ੍ਰਧਾਨ', ਜਾਖੜ ਦੀ ਛੁੱਟੀ!
ਇਸ ਸਬੰਧੀ ਮਿਲੀ ਜਾਣਕਾਰੀ ਦੇ ਮੁਤਾਬਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਮਜੀਠਾ ਦੇ ਆਗੂ ਮਹਿੰਦਰ ਸਿੰਘ (76) ਪੁੱਤਰ ਦਰਸ਼ਨ ਸਿੰਘ ਵਾਸੀ ਦਾਦੂਪੁਰ ਦਿੱਲੀ ਸੰਘਰਸ਼ ਵਿੱਚ ਗਏ ਹੋਏ ਸਨ। ਧਰਨੇ ਦੇ ਦੌਰਾਨ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ, ਜਿਸ ਕਾਰਨ ਉਹ ਬੀਤੇ ਦਿਨ ਆਪਣੇ ਘਰ ਪਰਤ ਆਏ ਸਨ। ਅੱਜ ਸਵੇਰੇ ਸਾਢੇ 6 ਵਜੇ ਦੇ ਕਰੀਬ ਉਨ੍ਹਾਂ ਦੀ ਮੌਤ ਹੋ ਗਈ। ਕਿਸਾਨ ਆਗੂ ਮਹਿੰਦਰ ਸਿੰਘ ਦੀ ਮੌਤ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਸਾਬਕਾ ਫ਼ੌਜੀ ਦੇ ਕਤਲ ਦੀ ਇਸ ਸ਼ਖ਼ਸ ਨੇ ‘ਫੇਸਬੁੱਕ’ ’ਤੇ ਲਈ ਜ਼ਿੰਮੇਵਾਰੀ, ਕੀਤਾ ਇਕ ਹੋਰ ਵੱਡਾ ਖ਼ੁਲਾਸਾ