Delhi IAS Coaching Incident : 3 ਵਿਦਿਆਰਥੀਆਂ ਦੀ ਮੌਤ 'ਤੇ ਬਵਾਲ, ਪੰਜਾਬ ਦੇ MP ਨੇ ਪੇਸ਼ ਕੀਤਾ ਪ੍ਰਸਤਾਵ

Monday, Jul 29, 2024 - 10:29 AM (IST)

ਨਵੀਂ ਦਿੱਲੀ/ਚੰਡੀਗੜ੍ਹ : ਦਿੱਲੀ ਦੇ ਓਲਡ ਰਾਜਿੰਦਰ ਨੰਗਰ 'ਚ ਰਾਓ ਆਈ. ਏ. ਐੱਸ. ਕੋਚਿੰਗ ਸੈਂਟਰ ਦੇ ਬੈਸਮੇਂਟ 'ਚ ਡੁੱਬਣ ਕਾਰਨ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਹੁਣ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਰਾਓ ਆਈ. ਏ. ਐੱਸ. ਕੋਚਿੰਗ ਸੈਂਟਰ 'ਚ ਵਿਦਿਆਰਥੀਆਂ ਦੀ ਮੌਤ 'ਤੇ ਜਵਾਬਦੇਹੀ ਦੀ ਮੰਗ ਕਰਦੇ ਹੋਏ ਸੰਸਦ 'ਚ ਮੁਲਤਵੀ ਪ੍ਰਸਤਾਵ ਪੇਸ਼ ਕੀਤਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਪੇਪਰ ਦੇਣ ਜਾਂਦੀ ਕੁੜੀ ਨੂੰ ਅਚਾਨਕ ਆਈ ਮੌਤ, ਧਾਹਾਂ ਮਾਰਦੀ ਮਾਂ ਨੂੰ ਦੇਖ ਹਰ ਕਿਸੇ ਦੇ ਨਿਕਲੇ ਹੰਝੂ
ਜਾਣੋ ਕੀ ਹੈ ਮਾਮਲਾ
ਦੱਸਣਯੋਗ ਹੈ ਕਿ ਕੋਚਿੰਗ ਸੈਂਟਰ ਦੇ ਬੇਸਮੈਂਟ 'ਚ ਬਣੀ ਲਾਈਬ੍ਰੇਰੀ 'ਚ ਸ਼ਨੀਵਾਰ ਦੇਰ ਰਾਤ ਕੁੱਝ ਪਲਾਂ 'ਚ ਭਰਿਆ ਨਾਲੇ ਅਤੇ ਭਾਰੀ ਮੀਂਹ ਦਾ ਪਾਣੀ 3 ਪਰਿਵਾਰਾਂ ਲਈ ਤਬਾਹੀ ਲੈ ਕੇ ਆਇਆ। ਲਾਈਬ੍ਰੇਰੀ 'ਚ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਲਈ ਪੜ੍ਹਾਈ ਕਰ ਰਹੇ 3 ਵਿਦਿਆਰਥੀਆਂ ਨੇ ਇਸ ਹਾਦਸੇ ਦੌਰਾਨ ਆਪਣੀ ਜਾਨ ਗੁਆ ਦਿੱਤੀ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ੁਸ਼ਖ਼ਬਰੀ! ਸੂਬੇ 'ਚ ਪਵੇਗਾ ਭਾਰੀ ਮੀਂਹ, ਇਨ੍ਹਾਂ 11 ਜ਼ਿਲ੍ਹਿਆਂ ਲਈ ਜਾਰੀ ਹੋਇਆ Alert

ਇਸ ਹਾਦਸੇ 'ਚ ਮਰਨ ਵਾਲੀਆਂ 2 ਵਿਦਿਆਰਥਣਾਂ ਅਤੇ ਇਕ ਵਿਦਿਆਰਥੀ ਸੀ। ਵਿਦਿਆਰਥਣਾਂ ਸ਼੍ਰੇਆ ਯਾਦਵ (ਅੰਬੇਡਕਰ ਨਗਰ) ਅਤੇ ਤਾਨਿਆ ਸੋਨੀ (ਹੈਦਰਾਬਾਦ), ਜਦੋਂ ਕਿ ਵਿਦਿਆਰਥੀ ਨਿਵਿਨ ਦਾਲਵਿਨ ਕੇਰਲ ਦੇ ਰਹਿਣ ਵਾਲੇ ਸਨ। ਦਿੱਲੀ ਦੀ ਮੇਅਰ ਡਾ. ਸ਼ੈਲੀ ਓਬਰਾਏ ਦਾ ਕਹਿਣਾ ਹੈ ਕਿ ਰਾਜਿੰਦਰ  ਨਗਰ ਦੀ ਦੁਖ਼ਦ ਘਟਨਾ ਤੋਂ ਬਾਅਦ ਦਿੱਲੀ ਨਗਰ ਨਿਗਮ ਵਲੋਂ ਨਿਯਮਾਂ ਦਾ ਉਲੰਘਣ ਕਰਨ ਵਾਲੇ ਕੋਚਿੰਗ ਸੈਂਟਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


Babita

Content Editor

Related News