ਦਿੱਲੀ ਹਾਈ ਕੋਰਟ ਨੇ ਬਰਜਿੰਦਰ ਦੀ ਗੁਮਸ਼ੁਦਗੀ ਨੂੰ ਲੈ ਕੇ ਦਿੱਲੀ ਪੁਲਸ ਤੋਂ ਮੰਗਿਆ ਜਵਾਬ

02/09/2021 5:26:58 PM

ਜਲੰਧਰ/ਨਵੀਂ ਦਿੱਲੀ (ਚਾਵਲਾ) : 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਬਾਅਦ ਗਾਇਬ ਚਲ ਰਹੇ ਕਿਸਾਨਾਂ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਨੇ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਕੰਡੇਲਾ ਪਿੰਡ ਦੇ ਬਰਜਿੰਦਰ ਦੀ ਗੁਮਸ਼ੁਦਗੀ ਨੂੰ ਲੈ ਕੇ ਦਿੱਲੀ ਪੁਲਸ ਤੋਂ ਜਵਾਬ ਮੰਗਿਆ ਹੈ। ਜਾਗੋ ਪਾਰਟੀ ਦੇ ਵਕੀਲ ਨਗਿੰਦਰ ਬੈਨੀਪਾਲ ਨੇ ਹਾਈ ਕੋਰਟ ਦੀ ਡਬੱਲ ਬੈਂਚ ਦੇ ਸਾਹਮਣੇ ਦਾਖ਼ਲ ਕੀਤੀ ਪਟੀਸ਼ਨ ’ਚ ਦਿੱਲੀ ਪੁਲਸ ’ਤੇ ਕਿਸਾਨਾਂ ਨੂੰ ਗੈਰ-ਕਾਨੂੰਨੀ ਹਿਰਾਸਤ ’ਚ ਰੱਖਣ ਦਾ ਦਾਅਵਾ ਕੀਤਾ ਸੀ। ਇਸ ਤੋਂ ਪਹਿਲਾਂ ਬਰਜਿੰਦਰ ਦੇ ਭਰਾ ਬਲਜੀਤ ਨੇ ਥਾਣਾ ਨਾਗਲੋਈ ਵਿਖੇ ਬਰਜਿੰਦਰ ਦੇ ਟਰੈਕਟਰ ਮਾਰਚ ਦੌਰਾਨ ਨਾਂਗਲੋਈ ਤੋਂ ਗਾਇਬ ਹੋਣ ਦੀ ਰਿਪੋਰਟ ਲਿਖਾਉਣ ਲਈ ਪਹੁੰਚ ਕੀਤੀ ਸੀ। ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਵਕੀਲ ਨਗਿੰਦਰ ਬੈਨੀਪਾਲ ਨੇ ਕੋਰਟ ਵਲੋਂ ਦਿੱਲੀ ਪੁਲਸ ਨੂੰ ਕੀਤੀ ਗਈ ਤਾੜਨਾ ਦਾ ਹਵਾਲਾ ਦਿੱਤਾ। ਢੀਂਡਸਾ ਨੇ ਕਿਹਾ ਕਿ ਬੈਨੀਪਾਲ ਦੀ ਅਗਵਾਈ ਹੇਠ ਸਾਡੇ ਵਕੀਲਾਂ ਦੀ ਟੀਮ ਲਗਾਤਾਰ ਲੋਕਾਂ ਤਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਕਿਸੇ ਧਰਮ ਜਾਂ ਭਾਈਚਾਰੇ ਨਾਲ ਨਾ ਜੋੜਿਆ ਜਾਵੇ : ਸੁਖਬੀਰ ਬਾਦਲ

ਇਸ ਤੋਂ ਪਹਿਲਾਂ ਮੀਡੀਆ ਘਰਾਨਿਆਂ ਵੱਲੋਂ ਘੜੀਆਂ ਜਾ ਰਹੀਆਂ ਕਥਿਤ ਫ਼ਰਜ਼ੀ ਖ਼ਬਰਾਂ ਦੇ ਖ਼ਿਲਾਫ਼ ਸਾਡੀ ਪਟੀਸ਼ਨ ’ਤੇ ਦਿੱਲੀ ਹਾਈਕੋਰਟ ਨੇ ਨੋਟਿਸ ਜਾਰੀ ਕੀਤੇ ਹਨ।  ਗਾਇਬ ਕਿਸਾਨ ਦੇ ਮਾਮਲੇ ’ਚ ਵੀ ਹਾਈ ਕੋਰਟ ਗੰਭੀਰ ਨਜ਼ਰ ਆਈ ਹੈ ਅਤੇ ਕੋਰਟ ਨੇ ਪੁਲਸ ਨੂੰ ਬਰਜਿੰਦਰ ਨੂੰ ਪੇਸ਼ ਕਰਨ ਲਈ ਕਿਹਾ ਹੈ। ਜੀ. ਕੇ. ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਲਈ ਜਾਗੋ ਪਾਰਟੀ ਮੁਹਰਲੀ ਕਤਾਰ ’ਚ ਖੜੀ ਹੋ ਕੇ ਲੜਾਈ ਲੜ ਰਹੀ ਹੈ। ਆਜਤਕ ਚੈਨਲ ਨੂੰ ਨੋਟਿਸ ਕਰਵਾਉਣ, ਕੰਗਨਾ ਰਨੌਤ ਦੇ ਟਵੀਟ ਹਟਵਾਉਣ, ਨਿਸ਼ਾਨ ਸਾਹਿਬ ਚੜ੍ਹਾਉਣ ਵਾਲਿਆਂ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦੇਣ ਸਣੇ ਜ਼ੇਲ ਵਿਚ ਬੰਦ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਪ੍ਰਤੀ ਅਸੀਂ ਮੁਹਰਲੀ ਕਤਾਰ ਚ ਲੜਾਈ ਲੜ ਰਹੇ ਹਾਂ। ਜੀ. ਕੇ. ਨੇ ਕਿਹਾ ਕਿ ਸਾਡੀ 20 ਵਕੀਲਾਂ ਦੀ ਟੀਮ ਇਸ ਕੰਮ ’ਚ ਲੱਗੀ ਹੋਈ ਹੈ। ਬੈਨੀਪਾਲ ਨੇ ਦੱਸਿਆ ਕਿ ਸਾਡੇ ਨਾਲ ਸੰਪਰਕ ਕਰ ਰਹੇ ਪਰਿਵਾਰਾਂ ਵੱਲੋਂ ਜਾਣਕਾਰੀ ਆਈ ਹੈ ਕਿ ਦਿੱਲੀ ਪੁਲਸ ਦੀ ਗੈਰ-ਕਾਨੂੰਨੀ ਹਿਰਾਸਤ ’ਚ ਕਈ ਲੋੋਕ ਅੱਜੇ ਵੀ ਬੰਦ ਹਨ। ਅਸੀਂ ਉਨ੍ਹਾਂ ਦੇ ਪਰਿਵਾਰਾਂ ਵਲੋਂ ਹਲਫ਼ਨਾਮੇ ਲੈ ਕੇ ਅਗਲੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੇ ਹਾਂ।

ਇਹ ਵੀ ਪੜ੍ਹੋ : ‘ਕਿਸਾਨ ਨੇਤਾਵਾਂ ਦੇ ਵਸ ਤੋਂ ਬਾਹਰ ਹੋਈਆਂ ਕਈ ਗੱਲਾਂ, ਨਹੀਂ ਨਿਕਲ ਰਿਹਾ ਹੱਲ : ਸੋਮ ਪ੍ਰਕਾਸ਼’

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News