ਦਿੱਲੀ 'ਚ ਸਿੱਖਾਂ ਨੇ ਲਗਾਇਆ 'ਅਨੋਖਾ ਲੰਗਰ', ਵੰਡੀਆਂ ਦਸਤਾਰਾਂ (ਵੀਡੀਓ)
Friday, Nov 23, 2018 - 11:05 AM (IST)
ਦਿੱਲੀ/ਚੰਡੀਗੜ੍ਹ(ਕਮਲ)— ਗੁਰਪੁਰਬਾਂ ਤੇ ਨਗਰ ਕੀਰਤਨਾਂ 'ਚ ਤੁਸੀਂ ਕਈ ਤਰ੍ਹਾਂ ਦੇ ਲੰਗਰ ਲੱਗਦੇ ਵੇਖੇ ਹੋਣਗੇ ਪਰ ਦਿੱਲੀ 'ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਨੋਖਾ ਲੰਗਰ ਲਗਾਇਆ ਗਿਆ। ਉਹ ਵੀ ਦਸਤਾਰਾਂ ਦਾ ਲੰਗਰ।
ਦਰਅਸਲ, ਗੁਰਦੁਆਰਾ ਸੀਸਗੰਜ ਸਾਹਿਬ ਵਲੋਂ ਗੁਰਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਲੱਗਾ ਦਸਤਾਰਾਂ ਦਾ ਲੰਗਰ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਦੌਰਾਨ ਕੀ ਸਿੱਖ ਤੇ ਕੀ ਹਿੰਦੂ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਸਿਰਾਂ 'ਤੇ ਦਸਤਾਰਾਂ ਸਜਵਾਈਆਂ। ਇਸ ਦੌਰਾਨ ਇਕ ਵਿਦੇਸ਼ੀ ਨਾਗਰਿਕ ਨੇ ਵੀ ਦਸਤਾਰ ਸਜਵਾਈ। ਇਹ ਦਸਤਾਰਾਂ ਆਸਾ ਪੂਰਨ ਟਰਸਟ ਦੀ ਮਦਦ ਨਾਲ ਸੰਗਰੂਰ ਤੋਂ ਪਹੁੰਚੀ ਟੀਮ ਨੇ ਚਾਹਵਾਨਾਂ ਨੂੰ ਸਜਾਈਆਂ ਤੇ ਸਿੱਖੀ ਨਾਲ ਜੁੜਣ ਦਾ ਸੰਦੇਸ਼ ਦਿੱਤਾ। ਦੱਸ ਦੇਈਏ ਕਿ ਗੁਰੂ ਨਾਨਕ ਦੇਵ ਜਾ ਦਾ 549ਵਾਂ ਪ੍ਰਕਾਸ਼ ਪੁਰਬ ਸੰਗਤਾਂ ਬਹੁਤ ਹੀ ਧੂਮਧਾਮ ਨਾਲ ਮਨਾ ਰਹੀਆਂ ਹਨ।