ਦਿੱਲੀ ਗੁਰਦੁਆਰਾ ਕਮੇਟੀ ਨੇ ਗਰਮੀਆਂ ਦੀਆਂ ਛੁੱਟੀਆਂ ’ਚ 250 ਗੁਰਮਤਿ ਕੈਂਪ ਲਗਾਏ : ਕਰਮਸਰ
Monday, Jun 09, 2025 - 09:36 AM (IST)
 
            
            ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਵਿਚ 250 ਗੁਰਮਤਿ ਕੈਂਪ ਲਾਉਣ ਵਿਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਇਸ ਵਾਰ 100 ਕੈਂਪ ਕੌਮੀ ਰਾਜਧਾਨੀ ਦਿੱਲੀ ਵਿਚ ਲਗਾਏ ਗਏ ਜਦੋਂਕਿ 150 ਕੈਂਪ ਭਾਰਤ ਦੇ ਹੋਰ ਹਿੱਸਿਆਂ ਵਿਚ ਲਗਾਏ ਗਏ ਹਨ। ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਦਾ ਮਕਸਦ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਹੈ। ਇਹ ਕੈਂਪਾਂ ਵਿਚ ਬੱਚਿਆਂ ਨੂੰ ਗੁਰਸਿੱਖੀ ਜੀਵਨ ਜਾਚ ਵੀ ਸਿਖਾਈ ਜਾ ਰਹੀ ਹੈ। ਉਹਨਾਂ ਨੇ ਕੈਂਪਾਂ ਵਾਸਤੇ ਯੋਗਦਾਨ ਦੇਣ ਵਾਸਤੇ ਸਾਰੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਲੁਧਿਆਣਾ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਕਈ ਵੱਡੇ ਆਗੂ 'ਆਪ' 'ਚ' ਸ਼ਾਮਲ
ਇਸ ਦੌਰਾਨ ਕਰਮਸਰ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰਬਾਣੀ ਦਾ ਸਿਮਰਨ ਕਰਨ ਵੇਲੇ ਹੌਲੀ-ਹੌਲੀ ਪਾਠ ਪੜ੍ਹਿਆ ਕਰਨ। ਉਹਨਾਂ ਕਿਹਾ ਕਿ ਪਾਠ ਤੇਜ਼ ਤੇਜ਼ ਕਰਨ ਨਾਲੋਂ ਹੌਲੀ ਬਾਣੀ ਪੜ੍ਹਨ ਨਾਲ ਇਕੱਲੇ-ਇਕੱਲੇ ਸ਼ਬਦ ਜੁੜਨ ਨਾਲ ਮਨ ਨੂੰ ਸ਼ਾਂਤੀ, ਠਰੰਮਾ ਤੇ ਰੂਹਾਨੀਅਤ ਤੇ ਸਕੂਨ ਮਿਲਦਾ ਹੈ। ਉਹਨਾਂ ਕਿਹਾ ਕਿ ਬੇਸ਼ੱਕ ਜ਼ਿੰਦਗੀ ਦੀ ਰਫਤਾਰ ਬਹੁਤ ਤੇਜ਼ ਹੋਈ ਹੈ ਪਰ ਮਨ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਜੇਕਰ ਅਸੀਂ ਮਨ ਨੂੰ ਪੂਰੀ ਤਰ੍ਹਾਂ ਗੁਰਬਾਣੀ ਨਾਲ ਜੋੜਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            