ਦਿੱਲੀ ਕਿਸਾਨੀ ਸੰਘਰਸ਼ ਤੋਂ ਪਰਤੇ ਨਾਮੀ ਕਬੱਡੀ ਖਿਡਾਰੀ ਬਘੇਲ ਸਿੰਘ ਦੀ ਮੌਤ
Thursday, Jan 21, 2021 - 10:29 AM (IST)
ਅਮਰਗੜ੍ਹ (ਜ.ਬ.) - ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ’ਚ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਨ੍ਹਾਂ ’ਚੋਂ ਹੁਣ ਪਿੰਡ ਚੌਂਦਾ ਦੇ ਨਾਮੀ ਕਬੱਡੀ ਖਿਡਾਰੀ ਬਘੇਲ ਸਿੰਘ ਉਰਫ਼ ਕਾਕਾ ਪੁੱਤਰ ਜੁਝਾਰ ਸਿੰਘ ਦਾ ਨਾਂ ਵੀ ਸ਼ਾਮਲ ਹੋ ਚੁੱਕਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ ਸੰਕੇਤ, ਜਾਣੋ ਕਿਵੇਂ ਹੁੰਦੀ ਹੈ ਪਛਾਣ
ਇਸ ਘਟਨਾ ਦੇ ਸਬੰਧ ’ਚ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਪ੍ਰਧਾਨ ਹਰਬੰਸ ਸਿੰਘ ਨੇ ਦੱਸਿਆ ਕਿ ਕਬੱਡੀ ਖਿਡਾਰੀ ਬਘੇਲ ਸਿੰਘ ਉਰਫ਼ ਕਾਕਾ ਚੌਂਦਾ ਨੇ ਨਿੱਕੀ ਉਮਰ ਤੋਂ ਹੀ ਕਬੱਡੀ ’ਚ ਨਾਮੀ ਖਿਡਾਰੀ ਬਣ ਕੇ ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਸੀ ਪਰ ਕਈ ਕਬੱਡੀ ਕੱਪਾਂ ’ਤੇ ਆਪਣਾ ਨਾਂ ਚਮਕਾਉਣ ਦੇ ਬਾਵਜੂਦ ਪਰਿਵਾਰਕ ਪਿਛੋਕੜ ਨਿਮਨ ਕਿਸਾਨੀ ਵਾਲਾ ਹੋਣ ਕਾਰਣ ਘਰੇਲੂ ਹਾਲਤ ਬੇਹੱਦ ਮਾੜੀ ਸੀ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ
ਉਨ੍ਹਾਂ ਕਿਹਾ ਕਿ ਖੇਡ ਦੇ ਨਾਲ-ਨਾਲ ਕਾਕਾ ਚੌਂਦਾ ਖੇਤੀ ਕਾਨੂੰਨਾਂ ਖ਼ਿਲਾਫ਼ ਵੀ ਪਹਿਲੇ ਦਿਨ ਤੋਂ ਸੰਘਰਸ਼ ਕਰਦਾ ਆ ਰਿਹਾ ਹੈ। ਹੁਣ ਵੀ ਕੁਝ ਦਿਨ ਪਹਿਲਾਂ ਹੀ ਦਿੱਲੀ ਤੋਂ ਪਰਤ ਕੇ ਉਹ 26 ਜਨਵਰੀ ਦੇ ਕਿਸਾਨ ਟਰੈਕਟਰ ਪਰੇਡ ਦੀ ਤਿਆਰੀ ਲਈ ਪਿੰਡਾਂ ’ਚ ਨੌਜਵਾਨਾਂ ਦੀਆਂ ਮੀਟਿੰਗਾ ਕਰਵਾ ਰਿਹਾ ਸੀ। ਇਸ ਭੱਜ-ਦੌੜ ਦੌਰਾਨ ਉਸ ਦੀ ਸਿਹਤ ਵੀ ਕਾਫ਼ੀ ਵਿਗੜ ਗਈ ਸੀ ਅਤੇ ਉਸ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - Beauty Tips : ਅੱਖਾਂ ਦੇ ਹੇਠ ਪਈਆਂ ਝੁਰੜੀਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ, ਹੋਣਗੇ ਫ਼ਾਇਦੇ