ਪਿੰਡ ਮੌਜੇ ਵਾਲਾ ਦੇ ਕਿਸਾਨ ਬਲਵੀਰ ਸਿੰਘ ਦੀ ਦਿੱਲੀ ਅੰਦੋਲਨ ਤੋਂ ਪਰਤਦਿਆਂ ਮੌਤ
Saturday, May 01, 2021 - 05:23 PM (IST)
ਧਰਮਕੋਟ (ਅਕਾਲੀਆਂਵਾਲਾ) : ਦਿੱਲੀ ਅੰਦੋਲਨ ’ਚੋਂ ਵਾਪਸ ਪਰਤਦਿਆਂ ਪਿੰਡ ਮੌਜੇਵਾਲਾ ਦੇ ਕਿਸਾਨ ਬਲਵੀਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੌਮੀ ਜਨਰਲ ਸਕੱਤਰ ਬਲਵੰਤ ਸਿੰਘ ਬਹਿਰਾਮਕੇ ਅਤੇ ਪੰਜਾਬ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਸਿੰਘੂ ਬਾਰਡਰ ’ਤੇ ਕਿਸਾਨੀ ਅੰਦੋਲਨ ਵਿਚ ਸੇਵਾਵਾਂ ਨਿਭਾਅ ਰਿਹਾ ਸੀ ਅਤੇ ਵਾਪਸ ਪਰਤਦਿਆਂ ਉਸ ਦੀ ਮੌਤ ਹੋ ਗਈ। ਅੱਜ ਉਨ੍ਹਾਂ ਨੂੰ ਕਿਸਾਨ ਜਥੇਬੰਦੀ ਨੇ ਅੰਤਿਮ ਵਿਦਾਈ ਦਿੱਤੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਪਾਇਆ ਕੈਪਟਨ ਨੂੰ ਘੇਰਾ, 2016 ਦੀ ਵੀਡੀਓ ਸਾਂਝੀ ਕਰਕੇ ਯਾਦ ਕਰਵਾਇਆ ਵਾਅਦਾ
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁੱਖਾ ਸਿੰਘ ਵਿਰਕ, ਬਸਰਾਨ ਸਿੰਘ ਬਹਿਰਾਮਕੇ, ਪਰਗਟ ਸਿੰਘ ਸਰਪੰਚ ਮੌਜੇਵਾਲਾ, ਸ਼ੇਰ ਸਿੰਘ ਖੰਬੇ ਜ਼ਿਲ੍ਹਾ ਜਨਰਲ ਸਕੱਤਰ, ਗੁਰਨਾਮ ਸਿੰਘ ਖਜ਼ਾਨਚੀ, ਤਰਸੇਮ ਸਿੰਘ ਜੰਗ ਸ਼ਾਹਵਾਲਾ, ਤੋਤਾ ਸਿੰਘ ਬਹਿਰਾਮਕੇ, ਇਕਬਾਲ ਸਿੰਘ, ਅਮਰੀਕ ਸਿੰਘ, ਸੇਵਾ ਸਿੰਘ, ਗੁਰਚਰਨ ਸਿੰਘ, ਸੁਬੇਗ ਸਿੰਘ ਮੌਜੇਵਾਲਾ, ਸੂਬਾ ਸਿੰਘ ਮੌਜੇਵਾਲਾ ਨੇ ਆਪਣੇ ਵਿਛੜੇ ਸਾਥੀ ਦੀ ਮ੍ਰਿਤਕ ਦੇਹ ’ਤੇ ਯੂਨੀਅਨ ਦਾ ਝੰਡਾ ਪਾਇਆ।
ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਤੋਂ ਬਾਅਦ ਫਿਰ ਬੋਲੇ ਕੁੰਵਰ ਵਿਜੇ ਪ੍ਰਤਾਪ, ਦਿੱਤਾ ਵੱਡਾ ਬਿਆਨ
ਉਨ੍ਹਾਂ ਦੇ ਸਪੁੱਤਰ ਗੁਰਸੇਵਕ ਸਿੰਘ, ਭਰਾ ਮੱਖਣ ਸਿੰਘ ਸੁਖਦੇਵ ਸਿੰਘ, ਕੁਲਵੰਤ ਸਿੰਘ ਨਾਲ ਦੁੱਖ ਪ੍ਰਗਟਾਇਆ ਅਤੇ ਮਾਣ ਮਹਿਸੂਸ ਕੀਤਾ ਕਿ ਬਲਵੀਰ ਸਿੰਘ ਨੇ ਕਿਸਾਨੀ ਅੰਦੋਲਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਕਿਸਾਨ ਆਗੂਆਂ ਨੇ ਕਿਹਾ ਕਿ ਮ੍ਰਿਤਕ ਵਿਅਕਤੀਆਂ ਦੀ ਕਿਸਾਨੀ ਅੰਦੋਲਨ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਗਿਆਨੀ ਹਰਨਾਮ ਸਿੰਘ ਖਾਲਸਾ ਤੇ ਕਿਸਾਨ ਆਗੂ ਰਾਜੇਵਾਲ ਦੀ ਬੰਦ ਕਮਰਾ ਮੀਟਿੰਗ, ਛਿੜੀ ਨਵੀਂ ਚਰਚਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?