ਦਿੱਲੀ ਅੰਦੋਲਨ ’ਚ ਕਾਲੇਕੇ ਦੇ ਕਿਸਾਨ ਹਰਦੀਪ ਸਿੰਘ ਦੀ ਮੌਤ

Saturday, Mar 27, 2021 - 04:20 PM (IST)

ਦਿੱਲੀ ਅੰਦੋਲਨ ’ਚ ਕਾਲੇਕੇ ਦੇ ਕਿਸਾਨ ਹਰਦੀਪ ਸਿੰਘ ਦੀ ਮੌਤ

ਬਾਘਾ ਪੁਰਾਣਾ (ਰਾਕੇਸ਼)- ਮੋਦੀ ਸਰਕਾਰ ਖ਼ਿਲਾਫ਼ ਕਾਲੇ ਬਿੱਲਾਂ ਨੂੰ ਰੱਦ ਕਰਵਾਉਣ ਲਈ 4 ਮਹੀਨਿਆਂ ਤੋਂ ਇਕਜੁੱਟਤਾ ਨਾਲ ਅੰਦੋਲਨ ਕਰ ਰਹੇ ਹਜ਼ਾਰਾਂ ਕਿਸਾਨਾਂ ਵਿਚ 280 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰ ਹਰਦੀਪ ਸਿੰਘ ਦੀ ਦਿੱਲੀ ਸੰਘਰਸ਼ ਦੌਰਾਨ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰ ਤ੍ਰਿਲੋਚਨ ਸਿੰਘ ਕਾਲੇਕੇ ਨੇ ਦੱਸਿਆ ਕਿ ਹਰਦੀਪ ਸਿੰਘ ਦਿੱਲੀ ਤੋਂ ਘਰ ਆ ਕੇ ਜ਼ਿਆਦਾ ਢਿੱਲੇ ਹੋ ਗਏ ਸਨ ਅਤੇ ਬਾਅਦ ਵਿਚ ਜਦੋਂ ਟੈਸਟ ਕਰਵਾਇਆ ਤਾਂ ਉਨ੍ਹਾਂ ਨੂੰ ਕੋਰੋਨਾ ਨਿਕਲਿਆ, ਪਰ ਇਲਾਜ ਕਰਵਾਉਣ ਦੇ ਬਾਵਜੂਦ ਵੀ ਠੀਕ ਨਹੀਂ ਹੋ ਸਕੇ।

ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਸਾਨ ਆਗੂਆਂ ਸਮੇਤ ਜਥੇਦਾਰ ਤੀਰਥ ਸਿੰਘ ਮਾਹਲਾ, ਭੋਲਾ ਸਿੰਘ ਸਮਾਧ ਭਾਈ, ਰਘਬੀਰ ਸਿੰਘ, ਗੁਰਜੰਟ ਸਿੰਘ ਭੁੱਟੋ ਰੋਡੇ, ਬਲਤੇਜ ਸਿੰਘ ਲੰਗੇਆਨਾ, ਬਚਿੱਤਰ ਸਿੰਘ ਕਾਲੇਕੇ ਚੇਅਰਮੈਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਤਾਨਾਸ਼ਾਹ ਮੋਦੀ ਸਰਕਾਰ ਕਿਸਾਨਾਂ ਦਾ ਲਹੂ ਚੂਸਣ ਲੱਗੀ ਹੋਈ ਹੈ। ਉਨ੍ਹਾਂ ਕੇਂਦਰ ਦੀ ਜਮ ਕੇ ਨਿੰਦਿਆ ਕੀਤੀ।


author

Gurminder Singh

Content Editor

Related News