ਗੀਜ਼ਰ, ਵਾਟਰ ਪਰੂਫ਼ ਟੈਂਟ ਅਤੇ ਹੋਰ ਸਮੱਗਰੀ ਲੈ ਕੇ ਜੱਥਾ ਹੋਇਆ ਦਿੱਲੀ ਰਵਾਨਾ

Saturday, Dec 19, 2020 - 12:51 PM (IST)

ਗੀਜ਼ਰ, ਵਾਟਰ ਪਰੂਫ਼ ਟੈਂਟ ਅਤੇ ਹੋਰ ਸਮੱਗਰੀ ਲੈ ਕੇ ਜੱਥਾ ਹੋਇਆ ਦਿੱਲੀ ਰਵਾਨਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਦਿੱਲੀ ਕਿਸਾਨ ਅੰਦੋਲਨ ਲਈ ਮਦਦ ਸਮੱਗਰੀ ਲੈ ਕੇ ਵੱਖ-ਵੱਖ ਸੰਸਥਾਵਾਂ ਦੇ ਸੇਵਾਦਾਰ ਦੋ ਟਰੱਕ ਲੈ ਕੇ ਦਿੱਲੀ ਰਵਾਨਾ ਹੋਏ ਹਨ । ਦਿੱਲੀ ਰਵਾਨਾ ਹੁੰਦੇ ਹੋਏ ਹਰਦੀਪ ਖੁੱਡਾ, ਮਨਜੀਤ ਸਿੰਘ ਖਾਲਸਾ ਅਤੇ ਸੁਖਨਿੰਦਰ ਸਿੰਘ ਕਲੋਟੀ ਨੇ ਦੱਸਿਆ ਕਿ ਲੋਕ ਇਨਕਲਾਬ ਮੰਚ, ਬਿ੍ਰਟਿਸ਼ ਐਕਸਪਰਟਸ, ਬਾਬਾ ਫਤਿਹ ਸਿੰਘ ਵੈੱਲਫੇਅਰ ਸੁਸਾਇਟੀ, ਰਾਜ ਕਰੇਗਾ ਖਾਲਸਾ ਗਤਕਾ ਅਖਾੜਾ ਟਾਂਡਾ, ਪਿੰਡ ਰੱਲ੍ਹਣਾ, ਮਸੀਤਪਲ ਕੋਟ, ਜੋਹਲਾਂ ਅਤੇ ਸੋਤਲੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ 100 ਜੁਗਾੜੁ ਗੀਜ਼ਰ, 10 ਵਾਟਰ ਪਰੂਫ਼ ਟੈਂਟ, 250 ਰਜਾਈਆਂ ਅਤੇ ਮੈਡੀਕਲ ਕਿੱਟਾਂ ਦਿੱਲੀ ਦੇ ਸਿੰਘੁ ਅਤੇ ਟਿੱਕਰੀ ਬਾਰਡਰ ਦਿੱਲੀ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲਿਜਾਏ ਜਾ ਰਹੇ ਹਨ ।

ਉਨ੍ਹਾਂ ਦੱਸਿਆ ਕਿ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਰੋਜ਼ਾਨਾ ਕਾਫਲੇ ਦਿੱਲੀ ਮਦਦ ਸਮੱਗਰੀ ਲੈ ਕੇ ਰਵਾਨਾ ਹੋ ਰਹੇ ਹਨ । ਇਸ ਮੌਕੇ ਤਜਿੰਦਰ ਸਿੰਘ ਢਿੱਲੋਂ, ਹਰਦੀਪ ਜੋਹਲ, ਵਿੱਕੀ ਟਾਂਡਾ, ਵਿੱਕੀ ਕਲੋਟੀ ਅਤੇ ਗੁਰਬਿੰਦਰ ਸਿੰਘ ਢਿੱਲੋਂ ਆਦਿ ਮੌਜੂਦ ਸਨ ।


author

Gurminder Singh

Content Editor

Related News