ਜਲੰਧਰ ਦੇ ਉੱਘੇ ਸ਼ਿਵ ਸੈਨਾ ਆਗੂ ਦਾ ਬੇਟਾ ਗ੍ਰਿਫਤਾਰ

05/25/2016 5:09:17 PM

ਜਲੰਧਰ (ਸੁਧੀਰ) : ਸ਼ਿਵ ਸੈਨਾ ਨੇਤਾ ਵਿਨੇ ਜਲੰਧਰੀ ਦੇ ਬੇਟੇ ਦੀਪਕ ਕੰਬੋਜ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੀਪਕ ਕੰਬੋਜ ''ਤੇ ਦੋਸ਼ ਹੈ ਕਿ ਉਸ ਨੇ ਸਨਸਨੀ ਫੈਲਾਉਣ ਲਈ ਖੁਦ ''ਤੇ ਗੋਲੀ ਚਲਵਾਈ ਸੀ ਤਾਂ ਜੋ ਉਸ ਨੂੰ ਚੋਣਾਂ ਦੇ ਸਮੇਂ ਕੁਝ ਸੁਰੱਖਿਆ ਮਿਲ ਸਕੇ ਅਤੇ ਨਾਲ ਹੀ ਉਸ ਨੂੰ ਲੋਕਾਂ ਦੀ ਹਮਦਰਦੀ ਵੀ ਮਿਲ ਜਾਵੇ। 
ਇਸ ਮਾਮਲੇ ''ਚ ਪੁਲਸ ਨੇ ਪਹਿਲਾਂ ਹੀ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਨ੍ਹਾਂ ਨੇ ਜਾਂਚ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੇ ਦੀਪਕ ਦੇ ਕਹਿਣ ''ਤੇ ਹੀ ਉਸ ''ਤੇ ਗੋਲੀ ਚਲਾਈ ਸੀ । ਉਨਾਂ ਇਹ ਵੀ ਦੱਸਿਆ ਸੀ ਕਿ ਅਜੇ ਤੱਕ ਇਸ ਕੰਮ ਬਦਲੇ ਕੋਈ ਉਨ੍ਹਾਂ ਨੂੰ ਕੋਈ ਅਦਾਇਗੀ ਨਹੀਂ ਕੀਤੀ ਗਈ।
ਦੱਸਣਯੋਗ ਹੈ ਕਿ 16 ਫਰਵਰੀ ਨੂੰ ਸੋਢਲ ਰੋਡ ''ਤੇ ਸ਼ਿਵ ਜੋਤੀ ਸਕੂਲ ਕੋਲ ਬੱਚਿਆਂ ਨੂੰ ਲੈਣ ਗਏ ਦੀਪਕ ਕੰਬੋਜ ''ਤੇ ਮੋਟਰਸਾਈਕਲ ਸਵਾਰ ਨਕਾਬਪੋਸ਼ ਨੌਜਵਾਨ ਦਿਨ-ਦਿਹਾੜੇ ਫਾਇਰਿੰਗ ਕਰਕੇ ਫਰਾਰ ਹੋ ਗਏ ਸਨ, ਜਿਸ ਕਾਰਨ ਦੀਪਕ ਕੰਬੋਜ ਜ਼ਖਮੀਂ ਹੋ ਗਿਆ ਸੀ।

Babita Marhas

News Editor

Related News